spot_img
spot_img
spot_img
spot_img
Friday, May 24, 2024
spot_img
Homeਪੰਜਾਬਅਧਿਆਪਕਾਂ ਦੀ ਤਨਖਾਹਾਂ ਦਾ ਬਜਟ ਸਰਕਾਰ ਛੇਤੀ ਜਾਰੀ ਕਰੇ ਜੀਟੀਯੂ ਪੰਜਾਬ

ਅਧਿਆਪਕਾਂ ਦੀ ਤਨਖਾਹਾਂ ਦਾ ਬਜਟ ਸਰਕਾਰ ਛੇਤੀ ਜਾਰੀ ਕਰੇ ਜੀਟੀਯੂ ਪੰਜਾਬ

*ਅਧਿਆਪਕਾਂ ਦੀ ਤਨਖਾਹਾਂ ਦਾ ਬਜਟ ਸਰਕਾਰ ਛੇਤੀ ਜਾਰੀ ਕਰੇ ਜੀਟੀਯੂ ਪੰਜਾਬ*

*ਕਰੋੜਾਂ ਦੇ ਬੇ ਫਜੂਲ ਇਸ਼ਤਿਹਾਰਾਂ ਦੇ ਕੇ ਸਰਕਾਰ ਪੰਜਾਬ ਦੇ ਖਜ਼ਾਨੇ ਨੂੰ ਕਰ ਰਹੀ ਖੋਖਲਾ*

*ਮੁਲਾਜਮ ਤਨਖਾਹ ਨੂੰ ਤਰਸੇ*

ਪਟਿਆਲਾ ( ਪੰਜਾਬ ਸੰਨ ਬਿਊਰੋ ) – 29 ਦਸੰਬਰ ਗੋਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋ ਸਰਕਾਰੀ ਸਕੂਲਾਂ ਵਿੱਚ ਕੰਮ ਅਧਿਆਪਕਾਂ ਦੀ ਤਨਖਾਹਾਂ ਦੇ ਬਜਟ ਨਾ ਹੋਣ ਆਪ ਸਰਕਾਰ ਵੱਲੋ ਕੀਤੇ ਜਾ ਰਹੇਦਾਅਵਿਆਂ ਦੀ ਫੂਕ ਕੱਢੀ ਹੈ। ਪਟਿਆਲਾ ਜਿਲ੍ਹੇ ਦੇ ਸਰਪ੍ਰਸਤ ਰਣਜੀਤ ਸਿੰਘ ਮਾਨ, ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ, ਪਰਮਜੀਤ ਪਟਿਆਲਾ, ਜਸਵਿੰਦਰ ਸਿੰਘ ਸਮਾਣਾ ਨੇ ਪ੍ਰੈਸ ਨੂੰ ਬਿਆਨ ਜਾਰੇ ਕਰਦੇ ਕਿਹਾ ਹੈ ਕਿ ਸਰਕਾਰ ਵੱਲੋਂ ਜੋ ਮੁਲਾਜ਼ਮ ਭਲਾਈ ਦੇ ਦਾਅਵੇ ਕੀਤੇ ਹਨ ਉਹ ਝੂਠ ਦਾ ਪੁਲੰਦਾ ਹੈ। ਸਰਕਾਰ ਵਲੋ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀ ਕੀਤੇ। ਮੁਲਾਜ਼ਮ ਤਾ ਤਨਖਾਹਾਂ ਨੂੰ ਤਰਸੇ ਰਹੇ ਹਨ। ਸੰਦੀਪ ਰਾਜਪੁਰਾ, ਜਗਪ੍ਰੀਤ ਭਾਟੀਆ, ਹਰਪ੍ਰੀਤ ਉੱਪਲ, ਹਿੰਮਤ ਪਟਿਆਲਾ,ਸ਼ਿਵਪਰੀਤ ਪਟਿਆਲਾ ਨੇ ਕਿਹਾ ਕਿ ਸਾਲ ਦੇ ਅਖੀਰ ਵਿੱਚ ਮੁਲਾਜ਼ਮਾਂ ਨੂੰ ਤਨਖਾਹ ਦੇ ਕੇ ਸਰਕਾਰ ਮੁਲਾਜਮ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਸਰਕਾਰ ਬੇ ਫਜੂਲ ਇਸ਼ਤਿਹਾਰ ਦੇ ਕੇ ਪੰਜਾਬ ਦੇ ਖਜਾਨੇ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ। ਇਹਨਾ ਕਰੋੜਾਂ ਰੁਪਏ ਨਾਲ ਪੰਜਾਬ ਦੇ ਰੁਕੇ ਹੋਏ ਵਿਕਾਸ ਕਾਰਜਾਂ ਪੂਰੇ ਹੋ ਸਕਦੇ ਨੇ, ਪਰ ਇਸ਼ਤਿਹਾਰ ਸਰਕਾਰ ਇਸ਼ਤਿਹਾਰਾਂ ਰਾਹੀ ਚੱਲ ਰਹੀ ਹੈ। ਮੁਲਾਜਮਾਂ ਨੇ ਸਾਲ ਦੇ ਆਖਰੀ ਮਹੀਨੇ ਚੱਲ ਰਹੇ ਹੋਣ ਕਰਕੇ ਇਨਕਮ ਟੈਕਸ ਵਗੈਰਾ ਦਾ ਕੰਮ ਨਿਬੇੜਨਾ ਹੁੰਦਾ ਪਰ ਸਰਕਾਰ ਨੂੰ ਮੁਲਾਜਮਾਂ ਮੰਗਾ ਸਬੰਧੀ, ਤਨਖਾਹਾਂ ਸਬੰਧੀ ਕੋਈ ਫਿਕਰ ਨਹੀ ਹੈ। ਭੀਮ ਪਟਿਆਲਾ,ਹਰਵਿੰਦਰ ਸੰਧੂ ,ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਡਰ, ਗੁਰਪ੍ਰੀਤ ਪਟਿਆਲਾ, ਜਸਵੀਰ ਪਟਿਆਲਾ, ਟਹਿਲਬੀਰ ਪਟਿਆਲਾ, ਹਰਦੀਪ ਸਿੰਘ ਮੰਜਾਲ ਕਲਾ, ਕਰਮਜੀਤ ਸਿੰਘ ਦੇਵੀਨਗਰ, ਅਮਰੀਕ ਖੇੜੀ ਰਾਜੂ ਸਿੰਘ,ਪ੍ਰਮੋਦ ਕੁਮਾਰ ਸਾਥੀਆਂ ਨੇ ਵੀ ਸਰਕਾਰ ਨੂੰ ਮੁਲਾਜ਼ਮ ਮੰਗਾਂ ਤੇ ਆਪਣੇ ਕੀਤੇ
ਵਾਅਦਿਆਂ ਉਪਰ ਅਮਲੀ ਜਾਮਾ ਪਹਿਨਾਉਣ ਲਈ ਕਿਹਾ ਤਾ ਜੋ ਮੁਲਾਜਮਾਂ ਵਿਚ ਸਰਕਾਰ ਪ੍ਰਤੀ ਹੋਰ ਰੋਸ ਨਾ ਵਧੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments