spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਅਧਿਆਪਿਕਾਂ ਦਾ ਸਨਮਾਨ ਕਰਨਾ ਹੀ ਗੁਰੂ ਦਾ ਸਨਮਾਨ ਹੈ- ਗੁਰਲਾਲ ਐਮ.ਐਲ.ਏ ਘਨੋਰ

ਅਧਿਆਪਿਕਾਂ ਦਾ ਸਨਮਾਨ ਕਰਨਾ ਹੀ ਗੁਰੂ ਦਾ ਸਨਮਾਨ ਹੈ- ਗੁਰਲਾਲ ਐਮ.ਐਲ.ਏ ਘਨੋਰ

ਅਧਿਆਪਿਕਾਂ ਦਾ ਸਨਮਾਨ ਕਰਨਾ ਹੀ ਗੁਰੂ ਦਾ ਸਨਮਾਨ ਹੈ- ਗੁਰਲਾਲ ਐਮ.ਐਲ.ਏ ਘਨੋਰ

ਪਟਿਆਲਾ:- (ਸੰਨੀ ਕੁਮਾਰ):-ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਡੀ.ਬੀ.ਜੀ ਦਾ 292ਵਾਂ ਸਨਮਾਨ, ਕਵੀ ਸਮੇਲਨ, ਮਾਸਿਕ ਮਿਲਣੀ, ਮੈਬਰਾਂ ਦੇ ਜਨਮ ਦਿਨ ਮਨਾਉਣ ਦਾ ਉਤਸਵ ਅਤੇ  ਗੁਰੂ ਰੂਪੀ ਅਧਿਆਪਿਕਾਂ ਦਾ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਜਿਸ ਦੇ ਮੁੱਖ ਮਹਿਮਾਨ ਗੁਰਲਾਲ ਐਮ.ਐਲ.ਏ ਘਨੋਰ ਨੇ ਸੈਂਕੜੇ ਹੀ ਅਧਿਆਪਿਕਾਂ ਅਤੇ ਵੱਖ-ਵੱਖ ਵਰਗਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਅਧਿਆਪਕਿਆਂ ਦਾ ਸਨਮਾਨ ਕਰਨਾ ਹੀ ਗੁਰੂ ਦਾ ਸਨਮਾਨ ਹੈ ਅਧਿਆਪਿਕ ਹਰੇਕ ਵਿਅਕਤੀ ਦੇ ਗੁਰੂ ਹਨ ਉਨਾਂ ਕਿਹਾ ਮਿਹਨਤ ਕਰਕੇ ਆਪਣਾ ਨਾਮ ਬਣਾਉਣਾ ਚਾਹੀਦਾ  ਚਾਹੇ ਦਫਤਰ ਵਿੱਚ ਕੰਮ ਕਰਦੇ ਹੋ, ਸਕੂਲ ਵਿੱਚ ਪੜਾਉਂਦੇ ਹੋ ਜਾਂ ਵਿਉਪਾਰ ਕਰਦੇ ਹੋ ਹਰ ਸਥਾਨ ਤੇ ਆਪਣੀ ਮਿਹਨਤ ਤੇ ਲਗਨ ਨਾਲ ਆਪਣੀ ਇੱਜਤ ਬਣਾਉਣੀ ਚਾਹੀਦੀ ਹੈ ਪ੍ਰੋਫੈਸਰ ਗੁਰਬਚਨ ਸਿੰਘ ਰਾਹੀ ਨੇ ਕਿਹਾ ਆਦਮੀ ਤੋਂ ਇਨਸਾਨ ਬਣਨ ਲਈ ਆਪਣੇ ਆਪ ਨੂੰ ਸੁਧਾਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਵਿ ਸਾਗਰ ਸੂਦ, ਬਜਿੰਦਰ ਠਾਕੁਰ, ਪੁਨੀਤ ਗੋਇਲ, ਕੁਲਵਿੰਦਰ ਕੁਮਾਰ, ਗੁਰਿੰਦਰ ਸਿੰਘ ਪੰਜਾਬੀ ਨੇ ਮਾਂ ਬੋਲੀ ਪੰਜਾਬੀ ਦੀ ਲੋਕ ਪ੍ਰਿਆ ਸਬੰਧੀ ਰਚਨਾਵਾਂ, ਕਵਿਤਾਵਾਂ ਗੀਤ ਪੇਸ਼ ਕੀਤੇ। ਡੀ.ਬੀ.ਜੀ ਦੇ  ਸੰਯੁਕਤ ਸਕੱਤਰ ਜਸਪ੍ਰੀਤ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਗਰੁੱਪ ਦੀਆਂ ਗਤੀ ਵਿਧੀਆਂ ਤੇ ਚਾਨਣਾ ਪਾਇਆ। ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਐਮ.ਐਲ.ਏ ਗੁਰਲਾਲ ਤੇ ਅਸ਼ਵਨੀ ਰੋਬਿਨ,ਕੁਲਵੰਤ ਸਿੰਘ ਵੱਲੋਂ ਹਲਕਾ ਘਨੋਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਅੱਖੀ ਦੇਖਿਆ ਹਾਲ ਸਾਂਝਾ ਕੀਤਾ ਅਤੇ ਗਰੁੱਪ ਵੱਲੋਂ 29 ਪ੍ਰਜੈਕਟਾਂ ਦੀ ਜਾਣਕਾਰੀ ਦਿੱਤੀ। ਗਗਨ ਸਿੰਗਲਾਂ ਨੇ ਸਕੂਲਾਂ ਦੇ ਸਹਿਯੋਗ ਨਾਲ ਹਰ ਸਕੂਲ ਵਿੱਚ ਆਰ.ਓ.ਸਿਸਟਮ ਅਤੇ ਵਾਟਰ ਕੂਲਰ ਪਹੁੰਚਾਉਣ ਦਾ ਸਨੇਹਾ ਦਿੱਤਾ। ਮਨਜੀਤ ਸਿੰਘ ਪੂਰਬਾ ਨੇ ਵਿਦਿਆਰਥੀਆਂ ਦੀ ਮਦਦ ਕਰਨ ਸਬੰਧੀ ਜਾਣਕਾਰੀ ਦਿੱਤੀ। ਅੱਜ ਦੇ ਸਨਮਾਨ ਪ੍ਰੋਗਰਾਮ ਵਿੱਚ ਅਰਸ਼ਦੀਪ, ਦਿਲਪ੍ਰੀਤ ਨੂੰ ਖੂਨਦਾਨ ਦੀ ਲਹਿਰ ਚਲਾਉਣ ਲਈ ਸਨਮਾਨਿਤ ਕੀਤਾ ਸਮਾਜ ਸੇਵਾ ਕਰਨ ਲਈ ਅਮਨਇੰਦਰ ਸਿੰਘ ਸੈਣੀ, ਆਸ਼ੂ ਸੁਖੀਜਾ, ਕਾਕਾ ਨਰੇਸ਼ ਕੁਮਾਰ ਅਤੇ ਉਨਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਐਮ.ਐਲ.ਏ ਗੁਰਲਾਲ, ਕੁਲਵੰਤ ਸਿੰਘ, ਅਸ਼ਵਨੀ ਰੋਬਿਨ ਅਤੇ 46 ਅਧਿਆਪਿਕਾਂ ਪ੍ਰਿਸੀਪਲ,ਹੈਡ ਮਿਸਟਰੇਸ ਦਾ ਸਨਮਾਨ ਕੀਤਾ ਗਿਆ। ਮਨਜੀਤ ਕੌਰ ਆਜਾਦ, ਗੁਰਿੰਦਰ ਕੌਰ,ਪਰਮਜੀਤ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਸਮਾਰੋਹ ਦੀ ਸਫਲਤਾ ਲਈ ਫਕੀਰ ਚੰਦ ਮਿੱਤਲ, ਚਮਨ ਲਾਲ ਦੱਤ, ਬਲਜਿੰਦਰ ਸਿੰਘ, ਹਨੀ ਕੁਮਾਰ ਨੋਨੀ, ਅਨੀਲ ਕੁਮਾਰ ਸ਼ਰਮਾਂ ਨੇ ਸਹਿਯੋਗ ਦਿੱਤਾ। ਇਹ ਜਾਣਕਾਰੀ ਪਬਲਿਕ ਰਿਲੇਸ਼ਨ ਅਫਸਰ ਫਕੀਰ ਚੰਦ ਮਿੱਤਲ ਡੀ.ਬੀ.ਜੀ ਨੇ ਦਿੱਤੀ। 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments