spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਅਫ਼ੀਮ ਦੀ ਖੇਤੀ ਨਾਲ ਹੋ ਸਕਦੀ ਹੈ ਸਿੰਥੇਟਿਕ ਡਰੱਗਸ ਦੀ ਸਮੱਸਿਆ ਹਲ...

ਅਫ਼ੀਮ ਦੀ ਖੇਤੀ ਨਾਲ ਹੋ ਸਕਦੀ ਹੈ ਸਿੰਥੇਟਿਕ ਡਰੱਗਸ ਦੀ ਸਮੱਸਿਆ ਹਲ : ਜੀ ਓ ਸੀ

ਅਫ਼ੀਮ ਦੀ ਖੇਤੀ ਨਾਲ ਹੋ ਸਕਦੀ ਹੈ ਸਿੰਥੇਟਿਕ ਡਰੱਗਸ ਦੀ ਸਮੱਸਿਆ ਹਲ : ਜੀ ਓ ਸੀ
– ਕਿਹਾ, ਜੇਕਰ ਰਾਜਸਥਾਨ, ਏਮਪੀ ਅਤੇ ਯੂ.ਪੀ. ਵਿੱਚ ਹੋ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ

ਪਟਿਆਲਾ – ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਸਿੰਥੇਟਿਕ ਡਰੱਗ ਮਾਫਿਆ ਨੂੰ ਨੁਕੇਲ ਪਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਸਰਕਾਰ ਨੇ ਡਰੱਗ ਦੀ ਸਪਲਾਈ ਚੇਨ ਤੋੜਨ ਲਈ ਲਗਭਗ ਅੱਧਾ ਪੰਜਾਬ ਬੀ.ਐਸ.ਐਫ ਦੇ ਹਵਾਲੇ ਕਰਕੇ ਵੇਖ ਲਿਆ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਸਰਕਾਰ ਨੂੰ ਆਪਣੀ ਨਾਕਾਮੀ ਨੂੰ ਕਬੂਲ ਕਰਦੇ ਹੋਏ ਰਾਜਸਥਾਨ, ਮੱਧਰ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਨੂੰ ਮਨਜ਼ੂਰੀ ਦੇ ਦੇਣੀ ਚਾਹੀਦੀ ਹੈ। ਇਹ ਕਹਿਣਾ ਹੈ ਗਾਰਡਿਅੰਸ ਆਫ ਕਾਂਸਟੀਟਿਊਸ਼ਨ ਆਫ ਇੰਡਿਆ (ਜੀ ਓ ਸੀ ) ਦੇ ਪ੍ਰਧਾਨ ਐਡਵੋਕੇਟ ਸਤੀਸ਼ ਕਰਕਾਰਾ ਦਾ। ਕਰਕਰਾ ਨੇ ਇਹ ਮੁੱਦਾ ਜੀ ਓ ਸੀ ਦੀ ਮੀਟਿੰਗ ਵਿੱਚ ਚੁੱਕਿਆ। ਸਤੀਸ਼ ਕਰਕਾਰਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਮੁਲਕ ਦਾ ਸਾਰਾ ਸਰਕਾਰੀ ਤੰਤਰ ਡਰੱਗਸ ਮਾਫੀਆ ਦੀ ਕਮਰ ਤੋੜਨ ਦੀ ਕੋਸ਼ਿਸ਼ ਵਿੱਚ ਲਗਾ ਹੋਇਆ ਹੈ, ਬਾਵਜੂਦ ਇਸਦੇ ਪਾਕਿਸਤਾਨ ਆਪਣੇ ਮਨਸੂਬੀਆਂ ਵਿੱਚ ਕਾਮਯਾਬ ਹੁੰਦਾ ਆ ਰਿਹਾ ਹੈ। ਜੇਕਰ ਸਰਕਾਰ ਦੀ ਗੱਲ ’ਤੇ ਵਿਸ਼ਵਾਸ ਕਰਿਆ ਜਾਵੇ ਤਾਂ ਪੰਜਾਬ ਦੇ ਸਰਹੱਦੀ ਇਲਾਕੀਆਂ ਵਿੱਚ ਅਕਸਰ ਹੀ ਪਾਕਿਸਤਾਨੀ ਡਰੋਨਸ ਮੰਡਰਾਉਦੇ ਰਹਿੰਦੇ ਹਨ। ਕਦੇ ਵਾਹ ਨਸ਼ੀਲੇ ਪਦਾਰਥ ਸਿੱਟ ਕੇ ਜਾਂਦੇ ਹਨ ਤਾਂ ਕਦੇ ਗੋਲੀ ਸਿੱਕਾ। ਜੀ ਓ ਸੀ ਪ੍ਰਧਾਨ ਨੇ ਇਸ ਗੱਲ ਉੱਤੇ ਡੂੰਘਾ ਚਿੰਤਾ ਜਤਾਈ ਕਿ ਪੰਜਾਬ ਦੇ ਸਰਹੱਦੀ ਖੇਤਰ ਦਾ 50 ਕਿਲੀਮੀਟਰ ਏਰਿਆ ਬੀ ਐਸ ਐਫ ਦੇ ਹਵਾਲੇ ਕਰ ਦੇਣ ਦੇ ਬਾਵਜੂਦ ਵੀ ਪੰਜਾਬ ਵਿੱਚ ਡਰੱਗਸ ਮਾਫਿਆ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਜੀਓਸੀ ਪ੍ਰਧਾਨ ਨੇ ਕਿਹਾ ਕਿ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਤਰਜ ’ਤੇ ਸਰਕਾਰ ਦੀ ਨਿਗਰਾਨੀ ਵਿੱਚ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਕਰਵਾਈ ਜਾਣੀ ਚਾਹੀਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments