spot_img
spot_img
spot_img
spot_img
Tuesday, May 21, 2024
spot_img
Homeਪੰਜਾਬਅਮਨਦੀਪ ਤਿਵਾੜੀ ਨੂੰ ਮੰਡੀ ਸੁਪਰਵਾਈਜ਼ਰ ਬਣਨ ਤੇ ਦਿੱਤੀ ਮੁਬਾਰਕਬਾਦ

ਅਮਨਦੀਪ ਤਿਵਾੜੀ ਨੂੰ ਮੰਡੀ ਸੁਪਰਵਾਈਜ਼ਰ ਬਣਨ ਤੇ ਦਿੱਤੀ ਮੁਬਾਰਕਬਾਦ

ਅਮਨਦੀਪ ਤਿਵਾੜੀ ਨੂੰ ਮੰਡੀ ਸੁਪਰਵਾਈਜ਼ਰ ਬਣਨ ਤੇ ਦਿੱਤੀ ਮੁਬਾਰਕਬਾਦ
ਭਾਦਸੋਂ , 29 ਅਪਰੈਲ ( ਬਰਿੰਦਰਪਾਲ ਸਿੰਘ ) ਅਨਾਜ ਮੰਡੀ ਭਾਦਸੋਂ ਦੀ ਮਾਰਕੀਟ ਕਮੇਟੀ ਦੇ ਅਮਨਦੀਪ ਤਿਵਾੜੀ ਨੂੰ ਮੰਡੀ ਸੁਪਰਵਾਈਜ਼ਰ ਬਣਨ ਤੇ ਸਮੂਹ ਮੁਨੀਮਾ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੋਕੇ ਭਾਦਸੋਂ ਮੰਡੀ ਦੀ ਮੁਨੀਮ ਐਸੋਸੀਏਸ਼ਨ ਦੇ ਖਜ਼ਾਨਚੀ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਜਾਤੀਵਾਲ ਨੇ ਦੱਸਿਆ ਕਿ ਭਾਦਸੋਂ ਦੀ ਮਾਰਕੀਟ ਕਮੇਟੀ ਦਾ ਸਮੂਹ ਸਟਾਫ ਪਿਛਲੇ ਲੰਬੇ ਅਰਸੇ ਤੋਂ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਅਤੇ ਬਹੁਤ ਹੀ ਸੁਚਾਰੂ ਢੰਗ ਨਾਲ ਨਿਭਾ ਰਹੇ ਹਨ । ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਹਰ ਵਰਗ ਦੇ ਮੁਲਾਜ਼ਮਾਂ ਨੂੰ ਬਣਦਾ ਸਤਿਕਾਰ ਦਿੱਤਾ ਜਾ ਰਿਹਾ ।ਉਨਾ ਕਿਹਾ ਕਿ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਹਰ ਵਰਗ ਖੁਸ਼ ਹੈ । ਇਸ ਮੌਕੇ ਆਕਸਨ ਰਿਕਾਰਡ ਸ਼ਿਵ ਕੁਮਾਰ ,ਕਲਰਕ ਸ਼ਮਸ਼ੇਰ ਸਿੰਘ ,ਲੇਖਾਕਾਰ ਪਰਮਜੀਤ ਸਿੰਘ, ਮੰਡੀ ਸੁਪਰਵਾਈਜ਼ਰ ਸੁਖਵਿੰਦਰ ਸਿੰਘ ,ਰਘਬੀਰ ਸਿੰਘ ਇੰਚਾਰਜ ਲੋਟ ਮੰਡੀ, ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਚੰਦ, ਖਜ਼ਾਨਚੀ ਲਖਵਿੰਦਰ ਸਿੰਘ ਸਰਪ੍ਰਸਤ ,ਬਲਰਾਮ ਦਾਸ ,ਬਲਜੀਤ ਸਿੰਘ ,ਰਛਪਾਲ ਸਿੰਘ ਵੇਅਰ ਹਾਊਸ ,ਹਨੀ ਲੋਟ ਮੰਡੀ ਵੀ ਹਾਜਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments