spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਅੰਤਰਰਾਜੀ ਨਹਿਰਾਂ ਵਾਲਾ ਪਟਿਆਲਾ ਜਿਲਾ ਪਾਣੀ ਨੂੰ ਤਰਸਿਆ ਆਖਰੀ ਸਾਹ ਲੈ ਰਹੇ...

ਅੰਤਰਰਾਜੀ ਨਹਿਰਾਂ ਵਾਲਾ ਪਟਿਆਲਾ ਜਿਲਾ ਪਾਣੀ ਨੂੰ ਤਰਸਿਆ ਆਖਰੀ ਸਾਹ ਲੈ ਰਹੇ ਹਨ ਕਈ ਰਜਬਾਹੇ ਕਈ ਹੋਏ ਖਤਮ

*ਅੰਤਰਰਾਜੀ ਨਹਿਰਾਂ ਵਾਲਾ ਪਟਿਆਲਾ ਜਿਲਾ ਪਾਣੀ ਨੂੰ ਤਰਸਿਆ ਆਖਰੀ ਸਾਹ ਲੈ ਰਹੇ ਹਨ ਕਈ ਰਜਬਾਹੇ ਕਈ ਹੋਏ ਖਤਮ*
ਪਟਿਆਲਾ ( ਸੰਨੀ ਕੁਮਾਰ ):- ਪੁਰਾਣੇ ਪਟਿਆਲਾ ਜਿਲੇ ਨੂੰ ਇਹ ਮਾਣ ਸੀ, ਕਿ ਭਾਖੜਾ ਮੇਨ ਲਾਇਨ ਤੇ ਨਰਵਾਨਾ ਬਰਾਚ ਦਾ ਵੱਡਾ ਹਿੱਸਾ ਪਟਿਆਲੇ ਜਿਲੇ ਚੋ ਗੁਜਰਦਾ ਹੈ ਇਸ ਤੋਂ ਬਿਨਾਂ ਸਰਹਿੰਦ ਕਨਾਲ ਦਾ ਬਹੁਤ ਸਾਰਾ ਪਾਣੀ ਜੋੜੇਪੁਲ ਤੋ ਥਰਡ ਫ਼ੀਡਰ ਨਹਿਰ ਦੇ ਨਾਂ ਹੇਠ ਵਾਇਆ ਨਾਭਾ ਕਰਕੇ ਇਹ ਪਾਣੀ ਜਿਲੇ ਪਟਿਆਲੇ ਦੇ ਪਿੰਡਾਂ ਨੂੰ ਦਿੱਤਾ ਜਾਦਾਂ ਹੈ,ਜਦੋ ਇਹ ਨਹਿਰਾਂ ਹੋਂਦ ਚ ਆਈਆ ਤਾਂ ਜਿਲੇ ਨਾਲ ਸਬੰਧਤ ਕਿਸਾਨਾਂ ਦੀ ਇਹਨਾਂ ਨਹਿਰਾਂ ,ਰੈਸਟ ਹਾਉਸਾਂ ਤੇ ਭੱਠਿਆਂ ਲਈ ਸੇਕੜੇ ਏਕੜ ਜਮੀਨ ਸਰਕਾਰ ਨੇ ਲੈ ਲਈ ਬਾਕੀ ਰਹਿੰਦੀ ਕਸਰ ਐਸ.ਵਾਈ.ਐਲ ਨੇ ਦੂਰ ਕਰ ਦਿੱਤੀ ਇਸ ਨਾਲ ਕਈ ਕਿਸਾਨ ਬੇ-ਜਮੀਨੇ ਹੋ ਗਏ ਤੇ ਕਈਆ ਦੀ ਜਮੀਨ ਨੂੰ ਇਹਨਾਂ ਨਹਿਰਾਂ ਨੇ ਦੋ ਭਾਗਾਂ ਚ ਵੰਡ ਦਿੱਤਾ ਇਸ ਜਿਲੇ ਨਾਲ ਸਬੰਧਤ ਲੋਕਾਂ ਨੇ ਇਹ ਨਹਿਰਾਂ ਤਿਆਰ ਕਰਾਉਣ ਲਈ ਅਪਣਾ ਭਰਵਾਂ ਯੋਗਦਾਨ ਪਾਇਆ ਜਦੋਂ ਇਹ ਨਹਿਰਾਂ ਤਿਆਰ ਹੋ ਗਈਆਂ ਤਾਂ ਭਾਖੜਾ ਮੇਨ ਲਾਇਨ ਵਿੱਚੋ ਕਈ ਰਜਵਾਹੇ,ਨਰਵਾਨਾ ਬਰਾਚ ਦੇ ਕਈ ਰਜਵਾਹੇ ਜਿਲਾ ਪਟਿਆਲਾ ਦੇ ਪਿੰਡਾਂ ਨੂੰ ਪਾਣੀ ਦੇਣ ਲਈ ਇਹ ਨਹਿਰਾਂ ਹੋਂਦ ਚ ਆਉਣ ਤੇ ਬਣਾਕੇ ਦਿੱਤੇ ਗਏ ਜੋ 1985 ਤਕ ਪਟਿਆਲੇ ਦੇ ਪੁਰਾਣੇ ਜਿਲੇ ਦੇ ਲਗਭਗ 80% ਰਕਬੇ ਨੂੰ ਪਾਣੀ ਦਿੰਦੇ ਰਹੇ ਗਵਰਨਰੀ ਰਾਜ ਦੇ ਸਮੇਂ ਚ ਜਿਥੇ ਅਧਿਕਾਰੀਆਂ ਨੇ ਅਪਣੇ ਹੈਡ ਕੁਆਟਰ ਜਿਹੜੇ ਕਿਸੇ ਸਮੇਂ ਸਮੇਤ ਦਫ਼ਤਰ ਤੇ ਰਿਹਾਇਸਾ ਵੱਖ ਨਹਿਰੀ ਰੈਸਟ ਹਾਉਸਾਂ ਚ ਸਨ ਨੂੰ ਅਲਵਿਦਾ ਕਹਿਕੇ ਅਪਣੇ ਦਫ਼ਤਰ ਤੇ ਰਿਹਾਇਸਾਂ ਸਹਿਰਾਂ ਚ ਬਣਾ ਲਈਆਂ ਤਾਂ ਨਹਿਰੀ ਸਿਸਟਮ ਤਹਿਸ ਨਹਿਸ ਹੋਣਾ ਸੁਰੂ ਹੋ ਗਿਆ ਤੇ ਵਿਭਾਗ ਚ ਜਿਥੇ ਭਰਿਸਟਾਚਾਰ ਇਸ ਵਿਭਾਗ ਦੇ ਪਤਨ ਦਾ ਕਾਰਨ ਬਣਿਆ ਇਸਦੇ ਨਾਲ ਹੀ ਅਧਿਕਾਰੀਆਂ ਤੇ ਸਿਆਸੀ ਲੋਕਾਂ ਵੱਲੋ ਵੱਡੀ ਗਿਣਤੀ ਮੁਲਾਜਮ ਅਪਣੀ ਖਾਤਰਦਾਰੀ ਲਈ ਤੇ ਅਪਣੇ ਦੋਸਤਾਂ ਦੀ ਖਾਤਰਦਾਰੀ ਲਈ ਰੱਖ ਲਏ ਇਸਤੋਂ ਵੀ ਦੁਖਦਾਈ ਗੱਲ ਹੈ ਕਿ ਇਹਨਾਂ ਚਹੇਤੇ ਕਰਮਚਾਰੀਆਂ ਨੂੰ ਉਹਨਾਂ ਦੀ ਸੇਵਾ ਦਾ ਫ਼ਲ ਦੇਣ ਲਈ ਉਹਨਾਂ ਨੂੰ ਅਜਿਹੀ ਪੋਸਟਾਂ ਤੇ ਨਿਯੁਕਤ ਕਰ ਦਿੱਤਾ ਜਿਹਨਾਂ ਦਾ ਫ਼ੀਲਡ ਦੀ ਡਿਉਟੀ ਨਾਲ ਕੋਈ ਸਬੰਧ ਨਹੀ ਜਿਸ ਕਾਰਨ ਵੱਡੀ ਗਿਣਤੀ ਮੁਲਾਜਮ ਦਫ਼ਤਰਾਂ ਦੇ ਸਿੰਗਾਰ ਬਣਕੇ ਰਹਿਗੇ ਜਦੋ ਕਿ ਫ਼ੀਲਡ ਦੇ ਕਈ ਮੁਲਾਜਮ 12-12 ਘੰਟੇ ਡਿਉਟੀ ਦੇ ਰਹੇ ਕਈ ਬਿਲਕੁਲ ਫ਼ਰੀ ਹਨ ਜਦੋ ਕਿ ਇਹ ਅੰਤਰਰਾਜੀ ਨਹਿਰਾਂ ਸੀਮਤ ਗਿਣਤੀ ਮੁਲਾਜਮਾਂ ਨਾਲ ਰੱਬ ਦੇ ਆਸਰੇ ਚਲ ਰਹੀਆਂ ਹਨ, ਅਧਿਕਾਰੀਆਂ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਫ਼ੀਲਡ ਚ ਮੁਲਾਜਮ ਦੀ ਠੀਕ ਵੰਡ ਨਹੀ ਕੀਤੀ ਕਿ੍ਸਨ ਕੁਮਾਰ ਪੑਮੁੱਖ ਸਕੱਤਰ ਜਲ ਸਰੋਤ ,ਜਿਹੜਾ ਸਾਰੇ ਪੰਜਾਬ ਲਈ ਹਉਆਂ ਹੈ,ਪਰ ਇਸ ਜਿਲੇ ਦੇ ਅੱਜ ਵੀ ਕਈ ਅਧਿਕਾਰੀ ਤੇ ਮੁਲਾਜਮ ਟਿੱਚ ਜਾਣਦੇ ਹਨ ਨਹਿਰੀ ਸਿਸਟਮ ਦਾ ਮਾਲਵੇ ਚੋਂ ਸਭ ਤੋਂ ਮਾੜਾ ਹਾਲ ਜੇਕਰ ਹੈ ਤਾਂ ਪੁਰਾਣੇ ਪਟਿਆਲੇ ਜਿਲੇ ਦੇ ਏਰੀਏ ਦਾ ਹੈ ਜਿਥੇ ਖਾਲ ਨਹੀ ਕਈ ਕਿਲੋਮੀਟਰ ਰਜਵਾਹੇ ਹੀ ਗਾਇਬ ਹੋ ਗਏ ਝੋਨੇ ਦਾ ਸੀਜਨ ਸੁਰੂ ਹੋਣ ਦੇ ਬਾਵਜੂਦ ਰਜਵਾਹੇ ਚਾਲੂ ਨਹੀ ਕੀਤੇ ਸਿਰਫ਼ ਥੋੜਾ ਥੋੜਾ ਪਾਣੀ ਛੱਡਕੇ ਚੈਕ ਕੀਤੇ ਜਾ ਰਹੇ ਹਨ ਟੇਲਾਂ ਤੇ ਪਾਣੀ ਜਾਣਾ ਤਾਂ ਦੂਰ ਦੀ ਗੱਲ ਹੈ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਹਰੀ ਸਿੰਘ,ਮਹਿੰਦਰ ਸਿੰਘ,ਪੁਰਨ ਸਿੰਘ ਦਰਸਨ ਸਿੰਘ ਤੇ ਰਾਜ ਕਿਸਨ ਸਿੰਘ ਨੇ ਕਿਹਾ ਕਿ ਜੇਕਰ ਪੂਰਾ ਨਹਿਰੀ ਪਾਣੀ ਟੇਲਾ ਤਕ ਪੁਜਦਾ ਨਾ ਕੀਤਾ ਤਾਂ ਸੰਘਰਸ ਕਰਨ ਲਈ ਮਜਬੁਰ ਹੋਣਗੇ ਤੇ ਇਸ ਸਿਸਟਮ ਨੂੰ ਤਹਿਸ ਨਹਿਸ ਕਰਨ ਵਾਲਿਆਂ ਦਾ ਕੱਚਾ ਚਿੱਠਾ ਸਰਕਾਰ ਦੇ ਧਿਆਨ ਚ ਲਿਆਉਣਗੇ ਜਾਰੀ ਕਰਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments