spot_img
spot_img
spot_img
spot_img
Monday, May 27, 2024
spot_img
Homeਪਟਿਆਲਾਆਕਾਸ਼ ਬਾਕਸਰ ਦੀ ਅਗਵਾਈ ਹੇਠ ‘ਸਦਭਾਵਨਾ ਦਿਵਸ’ ’ਤੇ ਲਾਏ ਗਏ ਮੁਫਤ ਮੈਡੀਕਲ...

ਆਕਾਸ਼ ਬਾਕਸਰ ਦੀ ਅਗਵਾਈ ਹੇਠ ‘ਸਦਭਾਵਨਾ ਦਿਵਸ’ ’ਤੇ ਲਾਏ ਗਏ ਮੁਫਤ ਮੈਡੀਕਲ ਚੈਂਕਅਪ ਕੈਂਪ ’ਚ 200 ਮਰੀਜਾਂ ਦਾ ਕੀਤਾ ਗਿਆ ਚੈਕਅਪ

ਆਕਾਸ਼ ਬਾਕਸਰ ਦੀ ਅਗਵਾਈ ਹੇਠ ‘ਸਦਭਾਵਨਾ ਦਿਵਸ’ ’ਤੇ ਲਾਏ ਗਏ ਮੁਫਤ ਮੈਡੀਕਲ ਚੈਂਕਅਪ ਕੈਂਪ ’ਚ 200 ਮਰੀਜਾਂ ਦਾ ਕੀਤਾ ਗਿਆ ਚੈਕਅਪ
ਪਟਿਆਲਾ, 8 ਦਸੰਬਰ ( ਪੰਜਾਬ ਸੰਨ )-ਦਰਵੇਸ਼ ਸਿਆਸਤਦਾਨ, ਕਿਸਾਨਾਂ ਤੇ ਗਰੀਬਾਂ ਦੇ ਮਸੀਹਾ, ਅਮਨ ਸ਼ਾਤੀ ਦੇ ਪ੍ਰਤੀਕ, ਫਖਰ-ਏ-ਕੌਮ, 5 ਵਾਰ ਦੇ ਮੁੱਖ ਮੰਤਰੀ ਪੰਥ ਰਤਨ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਨੂੰ ਸਮਰਪਿਤ ‘ਸਦਭਾਵਨਾ ਦਿਵਸ ਮੌਕੇ ਅਕਾਸ਼ ਸ਼ਰਮਾ ਬੌਕਸਰ ਪ੍ਰਧਾਨ ਸਰਕਲ ਰਾਘੋ ਮਾਜਰਾ ਸ਼੍ਰੌਮਣੀ ਅਕਾਲੀ ਦਲ ਵੱਲੋ ਮੱਹਲੇ ਦੇ ਸਹਿਯੋਗ ਦੇ ਨਾਲ ਆਪਣੇ ਦਫਤਰ ਵਿਖੇ ਮੁਫਤ ਮੈਡੀਕਲ ਚੈਂਕਅਪ ਕੈਂਪ ਲਗਾਇਆ ਗਿਆ। ਜਿਸ ਵਿਚ 200 ਮਰੀਜਾਂ ਦਾ ਚੈਕਅਪ ਕੀਤਾ ਗਿਆ, ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ ਅਤੇ 20 ਮਰੀਜਾਂ ਨੂੰ ਆਪ੍ਰੇਸ਼ਨ ਲਈ ਰਿਕਮੈਂਡ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਪੰਜਾਬ ਮੈਡੀਕਲ ਰੀਪੋਜਟੇਟਿਵ ਐਸਸੀਏਸਨ ਦੇ ਪ੍ਰਧਾਨ ਅਰਵਿੰਦਰ ਸ਼ਰਮਾ ਬਿੱਟਾ ਜੀ, ਰਾਜਨ ਪ੍ਰਾਸ਼ਰ, ਵਿਸ਼ਾਲ ਬਾਵਾ, ਸਚਿਨ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ।
ਇਸ ਕੈਂਪ ਵਿੱਚ ਸਮੂਹ ਮੱਹਲੇ ਵੱਲੋ ਸਿਰਕਤ ਕੀਤੀ ਗਈ ਅਤੇ ਹਿਉਮਨ ਰਾਈਟਸ ਕੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ, ਜੀ ਓ ਸੀ ਦੇ ਪ੍ਰਧਾਨ, ਉੱਘੇ ਸਮਾਜ ਸੇਵਕ, ਸੀਨੀਅਰ ਐਡਵੋਕੇਟ ਸ਼੍ਰੀ ਸਤੀਸ਼ ਕਰਕਰਾ ਜੀ, ਹਿੰਦੂ ਤਖਤ ਦੇ ਪੀਠਾਦੀਸ਼ ਮੰਹਤ ਵਿਸ਼ਨੂੰ ਦੱਤ ਗੀਰੀ ਜੀ, ਰਾਕੇਸ਼ ਗਰਗ ਬਿੰਟਾ ਜੀ, ਰਾਜੇਸ਼ ਗਰਗ ਕਾਕਾ ਜੀ, ਨਰੇਸ ਸ਼ਰਮਾ ਚੁੱਘਾ ਜੀ, ਉਮ ਪ੍ਰਕਾਸ਼ ਗਰਗ ਜੀ,ਘਣਸ਼ਿਆਮ ਕੁਮਾਰ ਜੀ, ਨਿਊ ਮਹਾਂਵੀਰ ਸੇਵਾ ਦਲ ਦੇ ਪ੍ਰਧਾਨ ਅਮੀਤ ਸ਼ਰਮਾ, ਉੱਘੇ ਸਮਾਜ ਸੇਵਕ, ਸਟੇਟ ਅਵਾਰਡੀ ਜਤਵਿੰਦਰ ਸਿੰਘ ਗਰੇਵਾਲ, ਸਟੇਟ ਅਵਾਰਡੀ ਪਰਮਿੰਦਰ ਸਿੰਘ ਪਹਿਲਵਾਨ, ਅਮਨ ਸ਼ਰਮਾ, ਰਵਿੰਦਰ ਸਿੰਘ ਖਾਲਸਾ, ਮਹੀਪਾਲ ਸਿੰਘ, ਰਜਤ ਗੁਪਤਾ, ਰਾਜਿਵ ਵਰਮਾ, ਜਸਪ੍ਰੀਤ ਸਿੰਘ ਲੱਕੀ, ਅਨਿਲ ਸ਼ਰਮਾ, ਸੰਜੀਵ ਕੁਮਾਰ ਡਿੰਪੀ, ਰਮਨ, ਯੋਗੇਸ਼ ਕੁਮਾਰ, ਬੰਟੀ ਸ਼ਰਮਾ, ਕਰਨ ਸੰਟੀ, ਪੰਕਜ ਸ਼ਰਮਾ, ਸੰਜੀਵ ਸ਼ਰਮਾ, ਮੁਕੇਸ਼ ਕੁਮਾਰ ਵਿੱਕੀ, ਲਛਮਣ ਦਾਸ, ਹਰਤੇਸ਼ਵਰ ਗੋਨੀ, ਵਿਸਵ ਬੰਧੂ, ਬਿੰਦਰ ਸ਼ਰਮਾ, ਅਸ਼ਵਨੀ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments