spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਆਦਿ ਗੁਰੂ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਸ੍ਰੀ ਹਿੰਦੂ ਤਖ਼ਤ ਦਾ ਸਥਾਪਨਾ ਦਿਵਸ ਮਨਾਇਆ...

ਆਦਿ ਗੁਰੂ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਸ੍ਰੀ ਹਿੰਦੂ ਤਖ਼ਤ ਦਾ ਸਥਾਪਨਾ ਦਿਵਸ ਮਨਾਇਆ ਗਿਆ : ਜਗਦਗੁਰੂ ਪੰਚਾਨੰਦ ਗਿਰੀ

ਆਦਿ ਗੁਰੂ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਸ੍ਰੀ ਹਿੰਦੂ ਤਖ਼ਤ ਦਾ ਸਥਾਪਨਾ ਦਿਵਸ ਮਨਾਇਆ ਗਿਆ : ਜਗਦਗੁਰੂ ਪੰਚਾਨੰਦ ਗਿਰੀ

ਪਟਿਆਲਾ – ( ਸੰਨੀ ਕੁਮਾਰ ) – ਅਨੰਤ ਸ਼੍ਰੀ ਵਿਭੂਸ਼ਿਤ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ, ਧਰਮਾਧੀਸ਼ ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਕਮੇਟੀ ਦੇ ਮੁਖੀ ਜਗਦਗੁਰੂ ਸ਼੍ਰੀ ਪੰਚ ਦਸ਼ਨਾਮ ਜੂਨਾ ਅਖਾੜਾ ਪੀਠਾਧੀਸ਼ਵਰ ਅਤੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ, ਮਾਤਾ ਕਾਮਾਖਿਆ ਦੇਵੀ ਅਸਾਮ ਅਤੇ ਸ਼੍ਰੀ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਆਦਿ ਸ਼ੰਕਰਾਚਾਰੀਆ ਜੀ ਦੇ ਮਾਰਗ *ਤੇ ਚੱਲਦਿਆਂ 2500 ਸਾਲ ਪਹਿਲਾਂ ਸ਼੍ਰੀ ਆਦਿ ਸ਼ੰਕਰਾਚਾਰੀਆ ਜੀ ਦੁਆਰਾ ਸਥਾਪਿਤ ਸ਼੍ਰੀ ਹਿੰਦੂ ਤਖਤ ਦਾ ਸਥਾਪਨਾ ਦਿਵਸ ਧੁਮਧਾਮ ਨਾਲ ਮਨਾਇਆ ਗਿਆ।
ਸ਼੍ਰੀ ਹਿੰਦੂ ਤਖਤ ਵਲੋਂ ਅੱਜ ਸ਼ੋਭਾ ਯਾਤਰਾ ਜੀਰਕਪੁਰ ਤੋਂ ਸ਼ੁਰੂ ਹੋਈ ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਲੋਕ ਜੁੜਦੇ ਗਏ ਅਤੇ ਪਟਿਆਲਾ ਵਿੱਚ ਇਹ ਸ਼ੋਭਾ ਯਾਤਰਾ ਨੇ ਪਹੁੰਚਦਿਆਂ ਇੱਕ ਵਿਸ਼ਾਲ ਰੂਪ ਲੈ ਲਿਆ।ਵੱਡੀ ਗਿਣਤੀ ਵਿੱਚ ਮੋਟਰਸਾਇਕਲ^ਕਾਰਾਂ ਦੇ ਕਾਫਿਲੇ ਨਾਲ ਪਟਿਆਲਾ ਦੇ ਵੱਖ ਵੱਖ ਬਜਾਰਾਂ ਵਿੱਚ ਹੁੰਦੀ ਹੋਈ ਇਹ ਸ਼ੋਭਾ ਯਾਤਰਾ ਕਾਲੀ ਮਾਤਾ ਮੰਦਿਰ ਪੁੱਜੀ ਜਿੱਥੇ ਹਿੰਦੂ ਆਗੂਆਂ, ਵੱਖ ਵੱਖ ਅਖਾੜਿਆਂ ਦੇ ਸੰਤਾਂ ਮਹੰਤਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਿੰਦੂ ਧਰਮਾਂ ਦੇ ਅਧਾਰ *ਤੇ ਵੰਡਿਆ ਜਾ ਰਿਹਾ ਹੈ ਅਸੀਂ ਸ਼ੁਰੂ ਤੋਂ ਹੀ ਸਨਾਤਨ ਧਰਮ ਨੂੰ ਮੰਨਦੇ ਆ ਰਹੇ ਹਾਂ ਅਤੇ ਹਿੰਦੂ ਅੱਜ ਭਾਰਤ ਹੀ ਨਹੀਂ ਪੂਰੇ ਵਿਸ਼ਵ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ ਜਿਹੜੇ ਲੋਕ ਪੱਛਮੀ ਸਭਿਅਤਾ ਵੱਲ ਜਾ ਰਹੇ ਸਨ ਉਹ ਵਾਪਸ ਆਪਣੇ ਧਰਮ ਵੱਲ ਮੁੜ ਰਹੇ ਹਨ। ਕਰੋਨਾ ਦੇ ਦੋਰਾਨ ਪੱਛਮੀ ਲੋਕਾਂ ਨੇ ਵੀ ਹੈਲੋ ਹਾਏ ਤਿਆਰ ਕੇ ਨਮਸਤੇ ਵੱਲ ਆਉਣਾ ਸ਼ੁਰੂ ਕਰ ਦਿਤਾ ਸੀ। ਜਿਹੜੇ ਲੋਕ ਫਾਸਟ ਫੂਡ ਨੂੰ ਹੀ ਜੀਵਨ ਦਾ ਅਧਾਰ ਮੰਨਦੇ ਸਨ ਉਹਨਾਂ ਨੇ ਵੀ ਇਮਯੂਨਿਟੀ ਦੇ ਨਾਂ *ਤੇ ਜੰਕ ਫੂਡ ਛੱਡ ਕੇ ਤਾਜਾ ਬਣਿਆ ਸਾਤਵਿਕ ਭੋਜਨ ਖਾਣਾ ਸ਼ੁਰੂ ਕਰ ਦਿਤਾ।ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਸਨਾਤਨੀ ਪੂਰੇ ਵਿਸ਼ਵ *ਤੇ ਰਾਜ ਕਰਣਗੇ ਅਤੇ ਭਾਰਤ ਵਾਪਸ ਵਿਸ਼ਵਗੁਰੂ ਬਣੇਗਾ ਅਤੇ ਭਾਰਤ ਵਿਸ਼ਵ *ਤੇ ਰਾਜ ਕਰੇਗਾ।
ਇਸ ਮੌਕੇ ਸ਼੍ਰੀ ਹਿੰਦੂ ਤਖਤ ਦੇ ਮੁੱਖੀ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਸਾਨੂੰ ਆਪਣੇ ਹਜ਼ਾਰਾਂ ਸੈਂਕੜੇ ਸਾਲ ਪਹਿਲਾਂ ਦੇ ਇਤਿਹਾਸ ਨੂੰ ਦੇਖਣਾ ਚਾਹੀਦਾ ਹੈ, ਜਿਸ ਵਿਚ ਸਾਡੇ ਧਰਮ ਗ੍ਰੰਥਾਂ ਵਿਚ ਸੰਸਕ੍ਰਿਤ ਸਕੂਲ, ਗੁਰੂ ਕੁਲ ਵਿਸ਼ਵਵਿਿਦਆਲਿਆ ਹੁੰਦੇ ਸਨ ਅਤੇ ਸੰਸਕ੍ਰਿਤ ਦੇ ਪਾਠ ਪੜ੍ਹਾਉਂਦੇ ਸਨ, ਜਿਸ ਕਾਰਨ ਸਾਡੀ ਅਧਿਆਤਮਿਕਤਾ ਵਿੱਚ ਵਧੇਰੇ ਰੁਚੀ ਸੀ।ਪਰ ਹੁਣ ਹਿੰਦੂ ਦਾ ਜੀਵਨ ਬਦਲ ਰਿਹਾ ਹੈ ਜਿਸ ਵਿਚ ਸਾਨੂੰ ਤਬਦੀਲੀ ਲਿਆਉਣ ਦੀ ਲੋੜ ਹੈ। ਅੱਜ ਮੰਦਿਰਾਂ ਵਿੱਚ ਢੋਲ ਨਗਾਰਿਆਂ ਦੀ ਥਾਂ ਪੁਜਾਰੀ ਮਸ਼ੀਨੀ ਨਗਾਰੇ ਵਜਾ ਰਹੇ ਹਨ ਜਦੋਂ ਕਿ ਸਾਨੂੰ ਰੋਜ਼ਾਨਾ ਸਵੇਰੇ ਸ਼ਾਮ ਨੇੜੇ ਦੇ ਮੰਦਰਾਂ ਵਿਚ ਜਾ ਕੇ ਪੂਜਾ ਅਰਤੀ ਕਰਨੀ ਚਾਹੀਦੀ ਹੈ।
ਇਸ ਮੋਕੇ ਵੱਖ ਵੱਖ ਬਜਾਰਾਂ ਵਿੱਚ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਅਤੇ ਅਖਾੜਿਆਂ ਦੇ ਸੰਤਾਂ ਮਹਾਪੁਰਖਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਭਗਤਾਂ ਲਈ ਵੱਖ ਵੱਖ ਬਜਾਰਾਂ ਵਿੱਚ ਤਰਾਂ ਤਰਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ, ਉੱਥੇ ਹੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਵਲੋਂ ਕਾਲੀ ਮਾਤਾ ਮੰਦਿਰ ਵਿਖੇ 52 ਪਕਵਾਨ ਬਣਾ ਕੇ ਭਗਤਾਂ ਲਈ ਭੋਜਨ ਕਰਵਾਇਆ ਗਿਆ।
ਇਸ ਮੋਕੇ ਸ਼੍ਰੀ ਹਿੰਦੂ ਤੱਖਤ ਦੇ ਵੱਖ ਵੱਖ ਅਹੁਦੇਦਾਰਾਂ, ਅਸ਼ਵਨੀ ਗੱਗੀ ਪੰਡਿਤ, ਸਵਤੰਤਰ ਰਾਜ ਪਾਸੀ, ਸੁਰਿੰਦਰ ਗੋਇਲ, ਰਾਜੇਸ਼ ਕੇਹਰ, ਅਸ਼ਵਨੀ ਗਰਗ, ਭਗਵਾਨ ਦਾਸ ਮਹਿਤਾ ਜੈਦੀਪ ਨੰਨੀ, ਕਰਨ ਮੌਦਗਿਲ, ਅਸ਼ਵਨੀ ਸ਼ਰਮਾ, ਵਰਿੰਦਰ ਮੌਦਗਿਲ, ਮੰਜੂ ਸ਼ਰਮਾ ਹਾਜਰ ਰਹੇ ਅਤੇ ਸ਼੍ਰੀ ਹਿੰਦੂ ਤੱਖਤ ਦੇ ਮੰਚ ਤੋਂ ਸ਼ਾਂਤੀ ਗਿਰੀ, ਅਵਧੇਸ਼ ਗਿਰੀ, ਸੁਧੀਰ ਨਾਰਾਇਣ ਗਿਰੀ, ਸੱਚ ਗਿਰੀ, ਪਰਸ਼ੂਰਾਮ ਗਿਰੀ ਅਤੇ ਮਹਾਮੰਡਲੇਸ਼ਵਰ ਸਤਿਆਨੰਦ ਗਿਰੀ ਆਦਿ ਨੇ ਵੀ ਸੰਬੋਧਨ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments