spot_img
spot_img
spot_img
spot_img
Sunday, May 19, 2024
spot_img
Homeਪਟਿਆਲਾਆਪ ਦੇ 2 ਵਿਧਾਇਕ ਕਈ ਦਿਨਾ ਤੋਂ ਚਲ ਰਹੇ ਯੂਨਵਰਸਿਟੀ ਦੇ ਧਰਨੇ...

ਆਪ ਦੇ 2 ਵਿਧਾਇਕ ਕਈ ਦਿਨਾ ਤੋਂ ਚਲ ਰਹੇ ਯੂਨਵਰਸਿਟੀ ਦੇ ਧਰਨੇ ਨੂੰ ਚੁਕਵਾਉਣ ‘ਚ ਰਹੇ ਸਫਲ

ਆਪ ਦੇ 2 ਵਿਧਾਇਕ ਕਈ ਦਿਨਾ ਤੋਂ ਚਲ ਰਹੇ ਯੂਨਵਰਸਿਟੀ ਦੇ ਧਰਨੇ ਨੂੰ ਚੁਕਵਾਉਣ ‘ਚ ਰਹੇ ਸਫਲ
-ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰਸਾਸਨ ਦੇ ਰਵੱਈੲ ਤੋਂ ਪ੍ਰੇਸਾਨ ਨਜਰ ਆਏ
-ਪੰਜਾਬ ਸਰਕਾਰ ਯੂਨੀਵਰਸਿਟੀ ਦੇ ਹਾਲਾਤਾਂ ਤੋਂ ਜਾਣੂ, ਜਲਦੀ ਵੱਡਾ ਬਦਲਾਅ ਵੇਖਣ ਨੂੰ ਮਿੇਲਗਾ-ਕੋਹਲੀ, ਗੁਰਲਾਲ

ਪਟਿਆਲਾ, 19 ਐਪ੍ਰਲ
ਪਿਛਲੇ ਕਾਫੀ ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਵਿਖੇ ਚਲ ਰਹੇ ਮੋਰਚੇ ਚ ਅੱਜ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਧਰਨਾਕਾਰੀਆਂ ਨਾਲ ਮੀਟਿੰਗ ਕਰਕੇ ਉਨਾ ਨੂੰ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਵਿਚ ਜਲਦੀ ਕੀਤੇ ਜਾਣ ਵਾਲੇ ਵੱਡੇ ਬਦਲਾਅ ਤੋਂ ਜਾਣੂ ਕਰਵਾ ਕੇ ਕਈ ਦਿਨਾ ਤੋਂ ਚਲ ਰਿਹਾ ਮੋਰਚਾ ਖਤਮ ਕਰਵਾ ਕੇ ਧਰਨਾ ਚਕਵਾਉਣ ਵਿਚ ਸਫਲਤਾ ਹਾਸਿਲ ਕੀਤੀ। ਇਸ ਦੋਰਾਨ ਵਿਧਾਇਕਾਂ ਨੇ ਕਿਹਾਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਕੰਡੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਕਣੇ ਪੈ ਰਹੇ ਹਨ, ਉਨਾ ਕਿਹਾ ਕਿ ਇਹ ਕੰਡੇ ਜਲਦੀ ਹੀ ਚੁਕ ਕੇ ਰਾਹ ਪੱਧਰਾ ਕਰ ਦਿੱਤਾ ਜਾਏਗਾ ਅਤੇ ਯੂਨੀਵਰਸਿਟੀ ‘ਚ ਕਿਸੇ ਵਿਦਿਆਰਥੀ ਜਾਂ ਸਟਾਫ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੋਰਾਨ ਵਿਧਾਇਕਾਂ ਨੇ ਕਿਹਾਕਿ ਇਹ ਅਦਾਰਾ ਮਾਲਵੇੇ ਦਾ ਸਭ ਤੋਂ ਵੱਡਾ ਅਤ ਉਚ ਵਿਦਿਆ ਦਾਨ ਕਰਨ ਵਾਲਾ ਅਦਾਰਾ ਹੈ। ਇਸ ਅਦਾਰੇ ਦਾ ਜੋ ਪਿਛਲੀਆਂ ਸਰਕਾਰਾਂ ਨੇ ਹਾਲ ਕੀਤਾ, ਉਸ ਤੋਂ ਜਿਥੇ ਸਮੁੱਚੀ ਸਰਕਾਰ ਜਾਣੂ ਹੈ ਅਤੇ ਚਿੰਤਤ ਵੀ ਹੈ। ਇਸ ਲਈ ਇਸ ਚਿੰਤਾ ਨੂੰ ਦੂਰ ਕਰਨ ਲਈ ਵੱਡੇ ਊਪਰਾਲੇ ਕੀਤੇ ਜਾ ਰਹੇ ਹਨ ਅਤੇ ਇਨਾ ਉਪਰਾਲਿਆਂ ਸਦਕਾ ਯੂਨੀਵਰਸਿਟੀ ਦੇ ਵਿਤੀ ਸੰਕਟ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ।
ਇਸ ਦੋਰਾਨ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਨਾ ਧਰਨਾਕਾਰੀ ਆਗੂਆਂ ਦੀ ਗੱਲ ਪੰਜਾਬ ਦੇ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮੁੱਖ ਮੰਤਰੀ ਭਗਵੰਤਸਿੰਘ ਮਾਨ ਦੇ ਉਐਸਡੀ ਉਕਾਂਰ ਸਿੰਘ ਨਾਲ ਕਰਵਾ ਕੇ ਜਲਦੀ ਮੀਟਿੰਗ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਪ੍ਰਤੀ ਮਹੀਨੇ ਦੀ ਕਿਸਤ ਦੇਣ ਦਾ ਭਰੋਸਾ ਵੀ ਦਿੱਤਾ। ਇਨਾ ਵਿਧਾਇਕਾਂ ਨਾਲ ਮੋਰਚੇ ਦੀ ਤਾਲਮੇਲ ਕਮੇਟੀ ਨੇ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੈਸਟ ਹਾਊਸ ਵਿਖੇ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ। ਇਸ ਦੌਰਾਨ ਮੋਰਚੇ ਵਿੱਚ ਵਿਦਿਆਰਥੀਆਂ, ਅਧਿਆਪਕ ਅਤੇ ਮੁਲਾਜ਼ਮਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੀਟਿੰਗ ਵਿਚ ਵਿਦਿਆਰਥੀ ਆਗੂਆਂ ਵੱਲੋਂ ਅਮਨਦੀਪ ਖਿਉਵਾਲੀ, ਏਆਈਐਸਐਫ ਤੋਂ ਵਰਿੰਦਰ ਖੁਰਾਣਾ, ਐਸਐਫਆਈ ਤੋਂ ਅਮ੍ਰਿਤਪਾਲ ਅਤੇ ਕਮਲ ਜਲੂਰ, ਪੀਆਰਐਸਯੂ ਤੋਂ ਰਸ਼ਪਿੰਦਰ ਜਿੰਮੀਂ, ਪੀ.ਐਸ.ਯੂ(ਲਲਕਾਰ) ਤੋਂ ਸੰਦੀਪ, ਡਸਫੀ ਤੋਂ ਅਭੀਸ਼ੇਕ, ਪੀਐਸਐਫ ਤੋਂ ਰਵਿੰਦਰ ਰਵੀ ਅਤੇ ਪੀਐਸਯੂ ਰੰਧਾਵਾ ਤੋਂ ਬਲਵਿੰਦਰ ਸੋਨੀ, ਅਧਿਆਪਕਾਂ ਵਿੱਚੋਂ ਪੂਟਾ ਦੇ ਕਾਰਜਕਾਰੀ ਮੈਂਬਰ ਡਾ. ਰਾਜਦੀਪ ਸਿੰਘ , ਡਾ. ਚਰਨਜੀਤ ਨੌਹਰਾ, ਸੁਖਜਿੰਦਰ ਬੁੱਟਰ, ਡਾ ਜਸਦੀਪ ਸਿੰਘ ਤੂਰ, ਡਾ. ਗੁਰਨਾਮ ਵਿਰਕ, ਡਾ. ਗੁਰਜੰਟ, ਡਾ. ਸੁਖਵਿੰਦਰ ਸਿੰਘ , ਕਰਮਚਾਰੀਆਂ ਤੋਂ ਕੁਲਵਿੰਦਰ ਕਕਰਾਲਾ, ਹਰਦਾਸ, ਜਗਤਾਰ, ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments