spot_img
spot_img
spot_img
spot_img
Monday, May 27, 2024
spot_img
Homeਪਟਿਆਲਾਆਪ ਨੇਤਾ 2 ਅਕਤੂਬਰ ਨੂੰ ਹੋਣਗੇ ਪਟਿਆਲਵੀਆਂ ਦੇ ਰੁਬਰੂ, ਸਿਹਤ ਸੇਵਾਵਾਂ ਦਾ...

ਆਪ ਨੇਤਾ 2 ਅਕਤੂਬਰ ਨੂੰ ਹੋਣਗੇ ਪਟਿਆਲਵੀਆਂ ਦੇ ਰੁਬਰੂ, ਸਿਹਤ ਸੇਵਾਵਾਂ ਦਾ ਕਰਨਗੇ ਰਸਮੀ ੳਦਘਾਟਨ

ਆਪ ਨੇਤਾ 2 ਅਕਤੂਬਰ ਨੂੰ ਹੋਣਗੇ ਪਟਿਆਲਵੀਆਂ ਦੇ ਰੁਬਰੂ, ਸਿਹਤ ਸੇਵਾਵਾਂ ਦਾ ਕਰਨਗੇ ਰਸਮੀ ੳਦਘਾਟਨ
ਪਿਛਲੀ ਸਰਕਾਰਾਂ ਦੀ ਅਣਗਿਹਲੀ ਬਣੀ ਲੋਕਾਂ ਦੀ ਜੇਬ ਤੇ ਬੋਝ – ਚੇਅਰਮੈਨ ਰਣਜੋਧ ਸਿੰਘ ਹਡਾਣਾ

ਪਟਿਆਲਾ 27 ਸਤੰਬਰ ( ਸੰਨੀ ਕੁਮਾਰ ) ਪਟਿਆਲਾ ਵਿੱਚ ਹਾਈਟੈੱਕ ਬੱਸ ਅੱਡੇ ਤੋਂ ਬਾਅਦ ਹੁਣ ਹਾਈਟੈੱਕ ਹਸਪਤਾਲ ਬਨਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਸਿਹਤ ਤੇ ਸਿੱਖਿਆਂ ਨੂੰ ਲੈ ਕੇ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਕਈ ਗੁਣਾ ਵੱਧ ਕੰਮ ਕਰ ਰਹੀ ਹੈ। ਪਟਿਆਲਾ ਦੇ ਲੋਕਾਂ ਦਾ ਕਹਿਣਾ ਕਿ ਸੂਬੇ ਦੇ ਕਈ ਖਸਤਾ ਪਏ ਹਸਪਤਾਲਾਂ ਦੀ ਨਾ ਤਾਂ ਅਕਾਲੀ ਸਰਕਾਰ ਨੇ ਸਾਰ ਲਈ ਅਤੇ ਨਾ ਕਾਂਗਰਸ ਸਰਕਾਰ ਨੇ। ਇੱਥੋਂ ਤੱਕ ਜੇਕਰ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਪਟਿਆਲਾ ਤੋਂ ਹੋਣ ਦੇ ਬਾਵਜੂਦ ਵੀ ਉਨਾਂ ਕਦੇ ਹਸਪਤਾਲਾਂ ਵਿੱਚ ਪੈਰ ਧਰਨਾ ਮੁਨਾਸਿਬ ਨਹੀ ਸਮਝਿਆ। ਜਿਸ ਦਾ ਸਿੱਟੇ ਵਜੋਂ ਹਸਪਤਾਲਾ ਵਿੱਚ ਡਾਕਟਰਾਂ ਦੀ ਘਾਟ, ਦਵਾਈਆਂ ਦਾ ਨਾ ਹੋਣਾ ਆਦਿ ਲੋਕਾਂ ਲਈ ਵੱਡੀ ਮੁਸ਼ਕਲ ਬਣਿਆ ਹੋਇਆ ਸੀ। ਪਰ ਹੁਣ ਆਪ ਵੱਲੋਂ ਸਿਹਤ ਪੱਖੀ ਸੇਵਾਵਾਂ ਲਈ ਮੋਹਰੀ ਬਨਣਾ ਲੋਕਾਂ ਲਈ ਚੰਗੀ ਚਰਚਾ ਬਣਿਆ ਹੋਇਆ ਹੈ।
2 ਅਕਤੂਬ ਗਾਂਧੀ ਜੈਅੰਤੀ ਮੌਕੇ ਹੋਣ ਵਾਲੀ ਰੈਲੀ ਅਤੇ ਸਿਹਤ ਸੇਵਾਵਾਂ ਦੇ ਰਸਮੀ ਉਦਘਾਟਨ ਬਾਰੇ ਜਾਣਕਾਰੀ ਦਿੰਦਿਆ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜ਼ਿਲ੍ਹਾ ਹਸਪਤਾਲਾਂ ਨੂੰ ਨਵਾਂ ਰੂਪ ਦੇ ਕੇ ਬਿਹਤਰ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦਾ ਰਸਮੀ ਉਦਘਾਟਨ ਪਟਿਆਲਾ ਦੇ ਮਾਤਾ ਕੁਸ਼ਲਿਆਂ ਸਰਕਾਰੀ ਹਸਪਤਾਲ ਤੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਮਿਲ ਕੇ ਕਰਨਗੇ। ਉਨਾਂ ਕਿਹਾ ਕਿ ਆਪ ਵੱਲੋਂ ਸ਼ੁਰੂ ਤੋਂ ਹੀ ਸਿਹਤ ਅਤੇ ਸਿੱਖਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪਿਛਲੀਆਂ ਸਰਕਾਰਾਂ ਵੱਲੋਂ ਇਨਾਂ ਸੇਵਾਵਾਂ ਤੇ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੀ ਬਜਾਏ ਪ੍ਰਾਈਵੇਟ ਹਸਪਤਾਲਾ ਅਤੇ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵੱਲ ਰੁੱਖ ਕਰਨਾ ਪਿਆ। ਜਿਸ ਦਾ ਨਤੀਜਾ ਲੋਕਾਂ ਦੀ ਜੇਬ ਤੇ ਵੱਡਾ ਬੋਝ ਪਿਆ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਸਰਕਾਰ ਵੱਲੋਂ ਸੂਬੇ ਵਿੱਚ 600 ਦੇ ਕਰੀਬ ਆਮ ਆਦਮੀ ਕਲੀਨਿਕ ਖੋਲੇ ਜਾ ਚੁੱਕੇ ਹਨ, ਜਿਨਾਂ ਵਿੱਚ 45 ਲੱਖ ਤੋਂ ਵੱਧ ਲੋਕਾਂ ਨੇ ਫਾਇਦਾ ਲਿਆ ਹੈ। ਆਪ ਸਰਕਾਰ ਦੀ ਤਰਜੀਹ ਹੈ ਕਿ ਲੋਕਾਂ ਨੂੰ ਉਨਾਂ ਦੇ ਘਰ ਦੇ ਨਜ਼ਦੀਕ ਹੀ ਚੰਗੀਆਂ ਸਿਹਤ ਸੇਵਾਵਾਂ ਮਿਲ ਸਕਣ। ਚੇਅਰਮੈਨ ਹਡਾਣਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਚੰਗੇ ਭਵਿੱਖ ਲਈ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਵੀ ਵਿਦੇਸ਼ਾ ਤੱਕ ਵਾਹੋ ਵਾਹੀ ਖੱਟ ਰਹੀ ਹੈ। ਇਸੇ ਤੋ ਇਲਾਵਾ ਆਪ ਵੱਲੋਂ ਪਟਿਆਲਾ ਚ ਵਿਸ਼ਾਲ ਰੈਲੀ ਵੀ ਕੀਤੀ ਜਾਵਗੀ। ਜਿਸ ਦਾ ਖਾਸ ਮੰਤਵ ਲੋਕਾਂ ਨਾਲ ਭਵਿਖ ਦੀਆਂ ਯੋਜਨਾਂਵਾਂ ਬਾਰੇ ਗੱਲਬਾਤ ਅਤੇ ਪਾਰਟੀ ਵਰਕਰਾਂ ਦੇ ਨਾਲ ਹਰ ਪਟਿਆਲਵੀਆਂ ਨਾਲ ਰੁ ਬ ਰੂ ਹੋਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments