spot_img
spot_img
spot_img
spot_img
Friday, May 24, 2024
spot_img
Homeਪਟਿਆਲਾਆਪ ਪਾਰਟੀ ਪੁਰਾਣੀ ਵਾਰਡਬੰਦੀ ਅਨੁਸਾਰ ਕਾਰਪੋਰੇਸ਼ਨ ਚੋਣਾਂ ਕਰਕੇ ਦਿਖਾਏ : ਨਿਖਿਲ ਕਾਕਾ

ਆਪ ਪਾਰਟੀ ਪੁਰਾਣੀ ਵਾਰਡਬੰਦੀ ਅਨੁਸਾਰ ਕਾਰਪੋਰੇਸ਼ਨ ਚੋਣਾਂ ਕਰਕੇ ਦਿਖਾਏ : ਨਿਖਿਲ ਕਾਕਾ

ਆਪ ਪਾਰਟੀ ਪੁਰਾਣੀ ਵਾਰਡਬੰਦੀ ਅਨੁਸਾਰ ਕਾਰਪੋਰੇਸ਼ਨ ਚੋਣਾਂ ਕਰਕੇ ਦਿਖਾਏ : ਨਿਖਿਲ ਕਾਕਾ
ਪਟਿਆਲਾ-( ਸੰਨੀ ਕੁਮਾਰ )-ਆਮ ਆਦਮੀ  ਪਾਰਟੀ ਵੱਲੋਂ ਨਗਰ ਨਿਗਮ ਪਟਿਆਲਾ ਦੀ ਨਵੀਂ ਵਾਰਡਬੰਦੀ ਘੋਸ਼ਿਤ ਕਰ ਦਿੱਤੀ ਗਈ ਹੈ, ਜਿਸ ਦਾ ਚੌਤਰਫ਼ਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪ੍ਰਧਾਨ ਨਿਖਿਲ ਕਾਕਾ ਵੱਲੋਂ ਵੀ ਇਸ ਮੌਕੇ ਵਿਰੋਧ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਉਹ ਜਨਤਾ ਦੇ ਸੀ.ਐਮ. ਹਨ ਤਾਂ ਪਟਿਆਲਾ ਦੀ ਵਾਰਡਬੰਦੀ ਨੂੰ ਬੇਤਰਤੀਬ ਢੰਗ ਨਾਲ ਕਿਉ ਤਿਆਰ ਕੀਤਾ ਗਿਆ ਹੈ। ਇਸ ਨਾਲ ਕਈ ਇਲਾਕੇ ਅਪਣੇ ਵਾਰਡਾਂ ਤੋਂ ਦੂਰ ਕਰ ਦਿੱਤੇ ਗਏ ਹਨ ਅਤੇ ਕਈ ਵੋਟਾਂ ਦਾ ਪਤਾ ਹੀ ਨਹੀਂ ਲਗ ਰਿਹਾ ਕਿ ਉਹ ਕਿਹੜੇ ਵਾਰਡ ਵਿਚ ਭੁਗਤਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਆਪ ਪਾਰਟੀ ਪੁਰਾਣੀ ਵਾਰਡਬੰਦੀ ਅਨੁਸਾਰ ਕਾਰਪੋਰੇਸ਼ਨ ਚੋਣਾਂ ਕਰਕੇ ਦਿਖਾਏ। ਜੇਕਰ ਆਪ ਪਾਰਟੀ ਨੇ 16 ਮਹੀਨਿਆਂ ਵਿਚ ਕੁਝ ਚੰਗੇ ਕੰਮ ਕੀਤੇ ਹਨ ਤਾਂ ਜਲੰਧਰ ਲੋਕਸਭਾ ਵਿਚ 7 ਲੱਖ ਵੋਟ ਇਨ੍ਹਾਂ ਦੇ ਖਿਲਾਫ਼ ਕਿਉ ਪਈ। ਇਸ ਤੋ ਪਹਿਲਾਂ ਸਰਕਾਰ ਬਣਦੇ ਹੀ ਸੰਗਰੂਰ ਲੋਕ ਸਭਾ ਸੀਟ ਵੀ ਆਪ ਸਰਕਾਰ ਹਾਰ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸਲ ਗੱਲ ਤਾਂ ਇਹ ਹੈ ਕਿ ਅਪਣੇ ਤਰੀਕੇ ਅਨੁਸਾਰ ਵਾਰਡਬੰਦੀ ਕਰਕੇ ਅਪਣੇ ਚਹੇਤਿਆਂ ਨੂੰ ਖੁਸ਼ ਕੀਤਾ ਗਿਆ ਹੈ ਅਤੇ ਲੋਕਾਂ ਦਾ ਮੂਰਖ ਬਣਾਇਆ ਗਿਆ ਹੈ। ਨਵੀਂ ਵਾਰਡਬੰਦੀ ਅਨੁਸਾਰ ਇਕ ਗਲੀ ਦੇ ਦੋਨੋ ਪਾਸੇ ਅਲਗ-ਅਲਗ ਵਾਰਡਾਂ ਵਿਚ ਭੇਜ ਦਿੱਤੇ ਗਏ ਹਨ, ਜਿਸ ਦਾ ਆਮ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਔਰਤਾਂ ਨੂੰ 1000 ਰੁਪਏ ਮਹੀਨਾ ਪੈਂਸ਼ਨ ਵੀ ਨਹੀਂ ਦਿੱਤੀ ਗਈ। ਜਿਸ ਤੋਂ ਆਪ ਦਾ ਦੋ ਤਰਫ਼ਾ ਚੇਹਰਾ ਨਜ਼ਰ ਆਉਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments