spot_img
spot_img
spot_img
spot_img
Friday, May 24, 2024
spot_img
Homeਪਟਿਆਲਾਆਪ ਵਿਧਾਆਇਕ ਨੇ ਸੰਗਤ ਦਰਸ਼ਨ ਵਿੱਚ ਸੁਣੀਆਂ ਸਮੱਸਿਆਵਾਂ

ਆਪ ਵਿਧਾਆਇਕ ਨੇ ਸੰਗਤ ਦਰਸ਼ਨ ਵਿੱਚ ਸੁਣੀਆਂ ਸਮੱਸਿਆਵਾਂ

ਪਟਿਆਲਾ – ( ਸੰਨੀ ਕੁਮਾਰ )  ਆਪ ਪਾਰਟੀ ਦੇ ਪਟਿਆਲਾ ਦਿਹਾਤੀ ਤੋ ਵਿਧਾਇਕ ਡਾਕਟਰ ਬਲਬੀਰ ਸਿੰਘ ਵਲੋਂ ਵਾਰਡ ਨੰ 24 ਵਿਚ ਸੰਗਤ ਦਰਸ਼ਨ ਕੀਤਾ ਗਿਆਂ। ਇਸ ਮੌਕੇ ਵਾਰਡ ਨੰ 24 ਦੇ ਇੰਚਾਰਜ ਭਲਿੰਦਰ ਸਿੰਘ ਮਾਨ ਅਤੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਭਾਟੀਆ ਨੇ ਡਾ: ਬਲਬੀਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਸੰਗਤ ਦਰਸ਼ਨ ਮੌਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਿਆਂ ਮੁਬਾਰਕਾਂ ਦਿਤੀਆਂ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕ੍ਰਾਂਤੀਕਾਰੀਆ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਸਾਹਿਬ ਨਾਲ ਅਪਣੀਆਂ ਦੁੱਖ ਤਕਲੀਫ਼ਾ ਸਾਂਝੀਆਂ ਕੀਤੀਆਂ ਅਤੇ ਭਲਿੰਦਰ ਸਿੰਘ ਮਾਨ ਅਤੇ ਇਲਾਕਾ ਨਿਵਾਸੀਆਂ ਵਲੋਂ ਮੰਗਾਂ ਦਾ ਇਕ ਮੰਗ ਪੱਤਰ ਵੀ ਦਿੱਤ। ਇਲਕਾਵਾਂਸੀਆ ਨੇ ਵਾਰਡ ਇੰਚਾਰਜ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਡਾ: ਬਲਬੀਰ ਸਿੰਘ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਆਪ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਦਾ ਹਰ ਘਰ ਵਿੱਚ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਭਲਿੰਦਰ ਸਿੰਘ ਮਾਨ , ਰਾਹੁਲ ਸੈਣੀ, ਬਲਵੀਰ ਸਿੰਘ ਸੈਣੀ, ਜਗਦੀਪ ਸਿੰਘ ਜੱਗਾਂ, ਜੀ.ਐਸ.ਦੱਤ, ਸੌਰਵ, ਰਾਜਨ ਸੋਨੀ, ਹਰਜਿੰਦਰ ਸਿੰਘ, ਰਾਜਨ, ਕਾਕਾ ਸਿੰਘ, ਪੁਨੀਤ, ਸ਼ਿਵਮ, ਸੋਨੀ, ਰਾਜੂ ਬੀਟੂ, ਮਨੀ ਭੋਲੂ, ਵਿੱਕੀ,ਅਸ਼ੀਸ਼ ਭਰਤ, ਸੁਰਿੰਦਰ ਸਿੰਘ ਮਾਨ, ਭਗਵੰਤ ਸਿੰਘ ਮਾਨ, ਗੂਰਮੁੱਖ ਸਿੰਘ, ਮਨਦੀਪ ਸਿੰਘ, ਰਾਮ ਕੁਮਾਰ ਯਾਦਵ, ਭਗਵਾਨ ਦਾਸ, ਕੁਲਦੀਪ ਸਿੰਘ, ਬੱਬੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments