spot_img
spot_img
spot_img
spot_img
Sunday, May 19, 2024
spot_img
Homeਪਟਿਆਲਾਆਪ ਵੱਲੋਂ ਨਵ ਨਿਯੁਕਤ ਬਲਾਕ ਪ੍ਰਧਾਨਾ ਦਾ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਨਮਾਨ

ਆਪ ਵੱਲੋਂ ਨਵ ਨਿਯੁਕਤ ਬਲਾਕ ਪ੍ਰਧਾਨਾ ਦਾ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਨਮਾਨ

ਆਪ ਵੱਲੋਂ ਨਵ ਨਿਯੁਕਤ ਬਲਾਕ ਪ੍ਰਧਾਨਾ ਦਾ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਨਮਾਨ
-ਮਿਹਨਤੀ ਵਲੰਟੀਅਰਾਂ ਨੂੰ ਪਾਰਟੀ ਨੇ ਪੂਰਾ ਮਾਣ ਸਤਿਕਾਰ ਦਿੱਤਾ-ਅਜੀਤਪਾਲ ਕੋਹਲੀ
ਪਟਿਆਲਾ, 16 ਅਕਤੂਬਰ-( ਸੰਨੀ ਕੁਮਾਰ )-
ਆਮ ਆਦਮੀ ਪਾਰਟੀ ਵੱਲੋਂ ਨਵ ਨਿਯੁਕਤ ਬਲਾਕ ਪ੍ਰਧਾਨਾ ਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੋਕੇ ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ,ਜਿਲਾ ਪ੍ਰਧਾਨ ਤੇਜਿੰਦਰ ਮਹਿਤਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੋਰ ਚਹਿਲ, ਪ੍ਰੀਤੀ ਮਲਹੋਤਰਾ ਸਹਿ ਇੰਚਾਰਜ ਲੋਕ ਸਭਾ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਲੰਟੀਅਰ ਮੌਜੂਦ ਸਨ। ਇਸ ਦੋਰਾਨ ਪਟਿਆਲਾ ਸਹਿਰੀ ਹਲਕੇ ਤੋਂ ਅਮਨ ਬਾਂਸਲ, ਅਮਰਜੀਤ ਸਿੰਘ, ਹਰੀਸ ਕਾਂਤ ਵਾਲੀਆ, ਜਗਤਰ ਜੱਗੀ, ਮੁਖਤਿਆਰ ਸਿੰਘ ਗਿੱਲ, ਰਾਵੇਲ ਸਿੰਘ ਸਿੱਧੂ, ਰੂਬੀ ਭਾਟੀਆ, ਸੁਸੀਲ ਮਿੱਡਾ ਅਤੇ ਵਿਜੈ ਕਨੌਜੀਆ ਨੂੰ ਬਲਾਕ ਪ੍ਰਧਾਨ ਬਣਨ ਤੇ ਵਿਧਾੲਕ ਵੱਲੋਂ ਸਨਮਾਨ ਕੀਤਾ ਗਿਆ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਜਿੰਨਾ ਵਲੰਟੀਅਰਾਂ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਹੈ, ਉਨਾ ਦੀ ਮਿਹਨਤ ਨੂੰ ਹਰ ਹੀਲੇ ਫਲ ਲਗਦਾ ਹੈ। ਇਸ ਲਈ ਇਹ ਉਹ ਵਲੰਟੀਅਰ ਹਨ, ਜਿਹੜੇ ਕਈ ਸਾਲਾਂ ਤੋਂ ਪਾਰਟੀ ਲਈ ਸੇਵਾ ਕਰਦੇ ਆ ਰਹੇ ਹਨ। ਵਿਧਾਇਕ ਨੇ ਕਿਹਾ ਕੇ ਇਸ ਤੋਂ ਇਲਾਵਾ ਜਿਹੜੇ ਹੋਰ ਆਗੂ ਜਾਂ ਵਲੰਟੀਅਰ ਵੀ ਪਾਰਟੀ ਲਈ ਦਿਨ ਰਾਤ ਸੇਵਾ ਕਰ ਰਹੇ ਹਨ, ਉਨਾ ਦੀ ਮਿਹਨਤ ਨੂੰ ਵੀ ਬੂਰ ਪਏਗਾ ਅਤੇ ਕਿਸੇ ਵੀ ਵਲੰਟੀਅਰ ਅਤੇ ਆਗੂ ਵੱਲੋਂ ਕੀਤੀ ਮਿਹਨਤ ਵਿਅਰਥ ਨਹੀਂ ਜਾਂਦੀ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਅਗਾਮੀ ਨਗਰ ਨਿਗਮ ਚੋਣਾ ਵਿਚ ਪਾਰਟੀ ਵੱਲੋਂ ਉਨਾ ਵਲੰਟੀਅਰਾਂ ਨੂੰ ਮੈਦਾਨ ਵਿਚ ਉਤਾਰਿਆ ਜਾਏਗਾ, ਜਿਨਾ ਨੇ ਪਾਰਟੀ ਲਈ ਕਰੜੀ ਮਿਹਨਤ ਕੀਤੀ ਹੈ। ਉਨਾ ਕਿਹਾ ਕੇ ਇਹ ਸਾਰੇ ਉਹ ਆਗੂ ਹਨ, ਜਿਨਾ ਨੇ ਪਾਰਟੀ ਦੀ ਪਿਛਲਾ ਲੰਬਾ ਸਮਾ ਸੇਵਾ ਕੀਤੀ ਹੈ ਅਤੇ ਹੁਣ ਵੀ ਕਰ ਰਹੇ ਹਨ। ਪਾਰਟੀ ਦਾ ਸੁਰੂ ਤੋਂ ਹੀ ਦਸਤੂਰ ਰਿਹਾਹੈ ਕੇ ਜਿਨਾ ਆਗੂਆਂ ਨੇ ਜਮੀਨੀ ਤੌਰ ਤੇ ਪਾਰਟੀ ਦੀ ਸੇਵਾ ਕੀਤੀ ਹੈ, ਉਨਾ ਨੂੰ ਹੀ ਅਜਿਹੇ ਆਹੁਦਿਆਂ ਤੇ ਬਿਰਾਜਮਾਨ ਕੀਤਾ ਹੈ। 2ਇਸ ਨਿਯੁਕਤੀ ਤੇ ਸਮੁਚੇ ਬਲਾਕ ਪ੍ਰਧਾਨਾ ਨੇ ਪਾਰਟੀ ਹਾਈਕਮਾਂਡ ਅਤੇ ਮੱਖ ਮੰਤਰੀ ਪੰਜਾਬ ਭਗਵੰਤ ਸੰਘ ਮਾਨ, ਨੈਸਨਲ ਜਨਰਲ ਸਕੱਤਰ ਡਾ. ਸੰਦੀਪ ਪਾਠਕ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਹੇ ਕੇ ਉਹ ਪਹਿਲਾਂ ਦੀ ਤਰਾਂ ਹੀ ਪਾਰਟੀ ਲਈ ਸੇਵਾ ਕਰਦੇ ਰਹਿਣਗੇ। ਨਵ ਨਿਯੁਕਤ ਆਗੂਆ ਨੇ ਕਿਹਾ ਕੇ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜਿਹੜੀ ਕੇ ਹਰ ਇਕ ਆਗੂ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਹੈ। ਉਨਾ ਕਿਹਾ ਕੇ ਅਸੀਂ ਪਹਿਲਾਂ ਵੀ ਕਦੇ ਪਾਰਟੀ ਦੇ ਹੁਕਮ ਤੋਂ ਪਿਛੇ ਨਹੀਂ ਹਟੇ ਅਤੇ ਹੁਣ ਵੀ ਅਸੀਂ ਪਾਰਟੀ ਦੇ ਨਾਲ ਦਿਨ ਰਾਤ ਖੜੇ ਹਾਂ, ਜਿਥੇ ਵੀ ਸਾਡੀ ਡਿਊਟੀ ਲਗਾਈ ਜਾਏਗੀ। ਅਸੀਂ ਅੱਧੀ ਰਾਤ ਨੂੰ ਵੀ ਉਠ ਕੇ ਪਾਰਟੀ ਦੀ ਸੇਵਾ ਲਈ ਤਿਆਰ ਹਾਂ। ਨਵ ਨਿਯੁਕਤ ਪ੍ਰਧਾਨਾ ਨੇ ਕਿਹਾ ਕੇ ਅਗਾਮੀ ਨਗਰ ਨਿਗਮ ਚੋਣਾ ਵਿਚ 60 ਦੀਆਂ 60 ਵਾਰਡਾਂ ਦੇ ਉਮੀਦਵਾਰ ਜਿਤਾ ਕੇ ਪਾਰਟੀ ਦੀ ਝੋਲੀ ਵਿਚ ਪਾਉਣ ਲਈ ਦਿਨ ਰਾਤ ਮਿਹਨਤ ਕਰਾਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments