spot_img
spot_img
spot_img
spot_img
Sunday, May 19, 2024
spot_img
Homeਪਟਿਆਲਾਆਬਾਦੀ ਕੰਟਰੋਲ ਕਾਨੂੰਨ ਲਾਗੂ ਨਾ ਕੀਤਾ ਗਿਆ ਤਾਂ ਪੈਦਾ ਹੋਣਗੇ ਹਜ਼ਾਰਾਂ ਵਜ਼ੀਰ...

ਆਬਾਦੀ ਕੰਟਰੋਲ ਕਾਨੂੰਨ ਲਾਗੂ ਨਾ ਕੀਤਾ ਗਿਆ ਤਾਂ ਪੈਦਾ ਹੋਣਗੇ ਹਜ਼ਾਰਾਂ ਵਜ਼ੀਰ ਖਾਨ

• ਆਬਾਦੀ ਕੰਟਰੋਲ ਕਾਨੂੰਨ ਲਾਗੂ ਨਾ ਕੀਤਾ ਗਿਆ ਤਾਂ ਪੈਦਾ ਹੋਣਗੇ ਹਜ਼ਾਰਾਂ ਵਜ਼ੀਰ ਖਾਨ ।

• ਦੇਸ਼ ‘ਚ ਮੁਸਲਮਾਨਾਂ ਦੀ ਵਧਦੀ ਆਬਾਦੀ ‘ਤੇ ਵਿਜੇ ਕਪੂਰ ਦੀ ਦੋ ਟੂਕ ਕਿਹਾ ਕੇਂਦਰ ਆਬਾਦੀ ਕੰਟਰੋਲ ਕਾਨੂੰਨ ਲਾਗੂ ਕਰੇ।

ਪਟਿਆਲਾ,ਹਿੰਦੂਤਵ ਲਈ ਨਿਰਸਵਾਰਥ ਹੋ ਕੇ ਕੰਮ ਕਰਨ ਵਾਲੀ ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਸਗੰਠਨ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਲਗਾਤਾਰ ਆਬਾਦੀ ਕੰਟਰੋਲ ਕਾਨੂੰਨ ਦੀ ਮੰਗ ਕਰ ਰਿਹਾ ਹੈ। ਏਐਚਪੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਕੇਂਦਰ ਸਰਕਾਰ ਤੋਂ ਆਬਾਦੀ ਕੰਟਰੋਲ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਕਪੂਰ ਨੇ ਕਿਹਾ ਕਿ ਦੇਸ਼ ਵਿੱਚ ਵਧ ਰਹੀ ਮੁਸਲਿਮ ਆਬਾਦੀ ਹਿੰਦੂ ਧਰਮ ਲਈ ਖ਼ਤਰਾ ਬਣ ਰਹੀ ਹੈ ਅਤੇ ਕੁਝ ਸਾਲਾਂ ਬਾਅਦ, ਹਿੰਦੂ ਰਾਸ਼ਟਰ ਦਾ ਸੁਪਨਾ ਦੇਖਣ ਵਾਲੇ ਭਾਰਤ ਵਿੱਚ ਤਾਲਿਬਾਨੀ ਸੋਚ ਦਾ ਦਬਦਬਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਜੇਕਰ ਲੋਕ ਦੋ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੇ ਹਨ, ਤਾਂ ਉਨ੍ਹਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਵੇ ਅਤੇ ਉਨ੍ਹਾਂ ਦੇ ਚੋਣ ਲੜਨ ‘ਤੇ ਵੀ ਪਾਬੰਦੀ ਲਗਾਈ ਜਾਵੇ।
ਕਪੂਰ ਨੇ ਪੁੱਛਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਘੱਟ ਗਿਣਤੀਆਂ ਦੀ ਗਿਣਤੀ ਕਿੰਨੀ ਸੀ? ਅੱਜ ਦਾ ਅਨੁਪਾਤ ਦਰਸਾਉਂਦਾ ਹੈ ਕਿ ਭਵਿੱਖ ਵਿੱਚ ਹਿੰਦੂ ਘੱਟ ਗਿਣਤੀ ਬਣ ਜਾਣਗੇ। ਇਸ ਦੇ ਲਈ ਵਧਦੀ ਆਬਾਦੀ ਨੂੰ ਰੋਕਣਾ ਜ਼ਰੂਰੀ ਹੈ। ਹਰ ਕਿਸੇ ਨੂੰ ਦੋ ਤੋਂ ਵੱਧ ਬੱਚੇ ਪੈਦਾ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ‘ਤੇ ਤਾਅਨੇ ਮਾਰੇ ਜਾਣ, ਕ੍ਰਿਕਟ ਟੀਮਾਂ ਤਿਆਰ ਕਰਨ ਵਾਲਿਆਂ (ਜੋ ਜ਼ਿਆਦਾ ਬੱਚੇ ਪੈਦਾ ਕਰਦੇ ਹਨ) ਨੂੰ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਖਾਲਿਸਤਾਨੀਆਂ ਨੂੰ ਮੁਸਲਿਮ ਦੇਸ਼ ਪਾਕਿਸਤਾਨ ਵੱਲੋਂ ਸਹਾਇਤਾ ਅਤੇ ਸਹੁਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਭਾਰਤ ਨੂੰ ਪਾਕਿਸਤਾਨ ‘ਤੇ ਹਮਲਾ ਕਰਕੇ ਉਸ ਦੇ ਨਾਮੂਨਿਸ਼ਾਨਾਂ ਨੂੰ ਮਿਟਾ ਦੇਣਾ ਚਾਹੀਦਾ ਹੈ।
ਲਵ ਜੇਹਾਦ ਦੇ ਮੁੱਦੇ ‘ਤੇ ਵਿਜੇ ਕਪੂਰ ਨੇ ਕਿਹਾ ਕਿ ਸਾਡੀਆਂ ਭੈਣਾਂ ਅਤੇ ਧੀਆਂ ਨੂੰ ਪਿਆਰ ਦੇ ਜਾਲ ‘ਚ ਫਸਾ ਕੇ ਮਾਰਨ ਵਾਲੇ ਜੇਹਾਦੀ ਆਪਣੀ ਕਾਇਰਤਾ ਦਾ ਸਬੂਤ ਦਿੰਦੇ ਹਨ। ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ, ਲਵ ਜੇਹਾਦ ਦੇ ਖਿਲਾਫ ਹਰ ਸੰਭਵ ਕਦਮ ਚੁੱਕੇਗਾ ਅਤੇ ਅਜਿਹੇ ਜੇਹਾਦੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਜੇਹਾਦੀ ਸਾਡੀਆਂ ਭੈਣਾਂ ਅਤੇ ਧੀਆਂ ਵੱਲ ਦੇਖਣ ਦੀ ਵੀ ਹਿੰਮਤ ਨਾ ਕਰ ਸਕੇ।
ਉਨ੍ਹਾਂ ਹਿੰਦੂ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੇ ਮੁਸਲਿਮ ਸਮਰਥਕ ਆਗੂਆਂ ਨੂੰ ਜਵਾਬ ਦਿੱਤਾ ਜਾਵੇ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਉਸੇ ਦੀ ਬਣੇਗੀ ਜੋ ਆਬਾਦੀ ਕੰਟਰੋਲ ਕਾਨੂੰਨ ਲਿਆਉਣ ਦੀ ਗੱਲ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments