spot_img
spot_img
spot_img
spot_img
Sunday, April 14, 2024
spot_img
Homeਪਟਿਆਲਾਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਅਜੀਤਪਾਲ ਸਿੰਘ ਕੋਹਲੀ ਵਲੋਂ ਸਨਮਾਨ

ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਅਜੀਤਪਾਲ ਸਿੰਘ ਕੋਹਲੀ ਵਲੋਂ ਸਨਮਾਨ

ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਅਜੀਤਪਾਲ ਸਿੰਘ ਕੋਹਲੀ ਵਲੋਂ ਸਨਮਾਨ
-ਪਾਰਟੀ ਨੇ ਹਰ ਵਲੰਟੀਅਰ ਅਤੇ ਆਗੂ ਦੀ ਮਿਹਨਤ ਦਾ ਮੁਲ ਪਾਇਆ : ਵਿਧਾਇਕ ਕੋਹਲੀ
ਪਟਿਆਲਾ, 18 ਫਰਵਰੀ ( ਸੰਨੀ ਕੁਮਾਰ ) : ਆਮ ਆਦਮੀ ਪਾਰਟੀ ਵਲੋਂ ਹਾਲ ਹੀ ’ਚ ਸੰਗਠਨ ਲਈ ਵਡੀ ਗਿਣਤੀ ’ਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਸੀ| ਅਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਨਾਲ ਸਬੰਧਤ ਇਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ| ਇਸ ਦੌਰਾਨ ਡਾ. ਹਰਨੇਕ ਸਿੰਘ ਜ਼ਿਲ੍ਹਾ ਪ੍ਰਧਾਨ ਬੁਧੀਜੀਵੀ, ਸੁਖਜਿੰਦਰ ਸਿੰਘ ਜੁਆਇੰਟ ਸੈਕਟਰ ਲੀਗਲ ਵਿੰਗ, ਨਿਰਮਲ ਸਿੰਘ ਝਨਹੇੜੀ ਜ਼ਿਲ੍ਹਾ ਸਕਤਰ ਐਕਸ ਸਰਵਿਸਮੈਨ ਵਿੰਗ, ਗੁਰਦਰਸ਼ਨ ਸਿੰਘ ਓਬਰਾਏ ਟਰੇਡ ਵਿੰਗ, ਵਿਨੋਦ ਸਿੰਗਲਾ ਟਰੇਡ ਵਿੰਗ, ਅਮਰੀਕ ਸਿੰਘ ਬੰਗੜ ਸੂਬਾ ਜੁਆਇੰਟ ਸੈਕਟਰੀ, ਆਰ.ਪੀ.ਐਸ. ਮਲਹੋਤਰਾ ਸੂਬਾ ਪ੍ਰਧਾਨ ਬੁਧੀਜੀਵੀ ਵਿੰਗ, ਐਨ.ਡੀ. ਗੋਇਲ ਜ਼ਿਲ੍ਹਾ ਪ੍ਰਧਾਨ ਸਾਬਕਾ ਮੁਲਾਜ਼ਮ ਵਿੰਗ, ਹਰੀ ਚੰਗ ਬਾਂਸਲ ਅਤੇ ਸੁਖਦੇਵ ਸਿੰਘ ਦਾ ਸਨਮਾਨ ਕੀਤਾ| ਇਹ ਉਹ ਆਗੂ ਹਨ ਜਿਨ੍ਹਾਂ ਨੂੰ ਪਾਰਟੀ ਨੇ ਹਾਲ ਹੀ ’ਚ ਅਹੁਦੇ ਦਿਤੇ ਸਨ| ਪਾਰਟੀ ਵਲੋਂ ਕੀਤੀਆਂ ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਾਰੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ|
ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਿਨ੍ਹਾਂ ਵੀ ਵਲੰਟੀਅਰਾਂ ਜਾਂ ਆਗੂਆਂ ਨੇ ਪਾਰਟੀ ਨੇ ਦਿਨ-ਰਾਤ ਇਕ ਕੀਤਾ ਤਾਂ ਪਾਰਟੀ ਨੇ ਉਨ੍ਹਾਂ ਲਈ ਬਣਦਾ ਸਨਮਾਨ ਕੀਤਾ| ਇਹ ਉਹ ਆਗੂ ਹਨ ਜੋ ਪਾਰਟੀ ਵਾਸਤੇ ਦਿਨ-ਰਾਤ ਇਕ ਕਰ ਰਹੇ ਹਨ ਅਤੇ ਚੋਣਾਂ ਵਿਚ ਜਾਂ ਪਾਰਟੀ ਦੀ ਕਿਸੇ ਵੀ ਰੈਲੀ ਜਾਂ ਮੀਟਿੰਗ ਵਿਚ ਵਧ ਚੜ੍ਹ ਕੇ ਹਿਸਾ ਲੈਂਦੇ ਹਨ| ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਲਈ ਅਜਿਹੇ ਕੰਮ ਕਰ ਦਿਖਾਏ ਹਨ, ਜੋ ਦੂਜੀਆਂ ਕਿਸੇ ਵੀ ਸਰਕਾਰਾਂ ਨੇ ਅਜ ਤਕ ਨਹੀਂ ਕੀਤੇ| ਵਿਧਾਇਕ ਨੇ ਕਿਹਾ ਕਿ ਬਿਜਲੀ ਮਾਫ਼ੀ, ਦਵਾਈਆਂ ਮੁਫਤ, ਘਰ-ਘਰ ਰਾਸ਼ਨ, ਸਰਕਾਰੀ ਕੰਮ ਲਈ ਘਰ ਬੈਠ ਕੇ ਮੁਲਾਜ਼ਮ ਭੇਜਣੇ ਸਮੇਤ ਹੋਰਨਾਂ ਅਜਿਹੇ ਵਡੀ ਗਿਣਤੀ ’ਚ ਕੰਮਾਂ ਦੀ ਲਿਸਟ, ਜਿਸ ਨੂੰ ਕਦੇ ਕਿਸੇ ਸਰਕਾਰ ਨੇ ਲਾਗੂ ਕਰਨ ਲਈ ਸੋਚਿਆ ਵੀ ਨਹੀਂ ਹੋਵੇਗਾ| ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਹਿਤ ਦੇ ਕੰਮਾਂ ਸਦਕਾ ਅਜ ਹਰ ਵਿਅਕਤੀ ਆਮ ਆਦਮੀ ਪਾਰਟੀ ਸਰਕਾਰ ਦੀ ਪ੍ਰਸ਼ੰਸਾ ਕਰ ਰਿਹਾ þ| ਇਸ ਕਰਕੇ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਡੇ ਫਰਕ ਨਾਲ ਜਿਤ ਕੇ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਾਤ ਪਾਉਣਗੇ|

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments