spot_img
spot_img
spot_img
spot_img
Friday, May 24, 2024
spot_img
Homeਪਟਿਆਲਾਆਯੁਰਵੈਦਿਕ ਕਾਲਜ ਸਟਾਫ ਦੇ ਵਫਦ ਵੱਲੋਂ ਵਿਧਾਇਕ ਅਜੀਤਪਾਲ ਕੋਹਲੀ ਨਾਲ ਮੀਟਿੰਗ

ਆਯੁਰਵੈਦਿਕ ਕਾਲਜ ਸਟਾਫ ਦੇ ਵਫਦ ਵੱਲੋਂ ਵਿਧਾਇਕ ਅਜੀਤਪਾਲ ਕੋਹਲੀ ਨਾਲ ਮੀਟਿੰਗ

ਆਯੁਰਵੈਦਿਕ ਕਾਲਜ ਸਟਾਫ ਦੇ ਵਫਦ ਵੱਲੋਂ ਵਿਧਾਇਕ ਅਜੀਤਪਾਲ ਕੋਹਲੀ ਨਾਲ ਮੀਟਿੰਗ
-ਪਟਿਆਲਾ ਦੇ ਆਯੁਰਵੈਦਿਕ ਕਾਲਜ ਨੂੰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ ਕੌਂਸਟੀਚਿਊਟ ਕਾਲਜ ਨਾ ਬਣਾਉਣ ਦੀ ਮੰਗ
ਪਟਿਆਲਾ, 19 ਮਈ 🙁 ਸੰਨੀ ਕੁਮਾਰ )
ਪੈਪਸੂ ਸਰਕਾਰ ਤੋਂ ਚਲਦੇ ਆ ਰਹੇ ਸਾਹੀ ਸਹਿਰ ਦੇ ਆਯੁਰਵੈਦਿਕ ਕਾਲਜ ਨੂੰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ ਕੌਂਸਟੀਚਿਊਟ ਕਾਲਜ ਬਣਾਉਣ ਲਈ ਜੋ ਤਤਕਾਲੀਨ ਸਰਕਾਰਾਂ ਵੱਲੋਂ ਪ੍ਰਪੋਜਲ ਬਣਾਈ ਸੀ, ਹੁਣ ਸਮੂਹ ਕਾਲਜ, ਹਸਪਤਾਲ ਅਤੇ ਫਾਰਮੇਸੀ ਸਟਾਫ ਬੀਏਐਮਐਸ ਅਤੇ ਐਮ ਡੀ ਵਿਦਿਆਰਥੀ ਆਯੁਰਵੈਦਿਕ ਕਾਲਜ ਪਟਿਆਲਾ ਵੱਲੋਂ ਇਸ ਪ੍ਰਪੋਜ਼ਲ ਦਾ ਵਿਰੋਧ ਸੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇਕ ਵਫਦ ਨੇ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ। ਵਫਦ ਨੇ ਵਿਧਾਇਕ ਨੂੰ ਦੱਸਿਆ ਕੇ ਹੁਸ਼ਿਆਰਪੁਰ ਵਿੱਚ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਸਾਲ 2011 ਵਿਚ ਬਣਾਈ ਗਈ ਸੀ। ਪ੍ਰੰਤੂ 10 ਸਾਲਾਂ ਬਾਅਦ ਵੀ ਉਥੇ ਸਿਰਫ 7-8 ਕਰਮਚਾਰੀ ਹੀ ਕੰਮ ਕਰ ਰਹੇ ਹਨ। ਇਥੋਂ ਤੱਕ ਕੇ 2011 ਤੋਂ ਰਜਿਸਟਰਾਰ ਵੀ ਰੈਗੂਲਰ ਨਹੀਂ ਹੈ, ਨਾਲ ਹੀ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਦੀ ਤੁਲਨਾ ਵਿਚ ਉਥੇ ਸੰਸਾਧਨ ਵੀ ਬਹੁਤ ਘੱਟ ਹਨ।
ਵਫਦ ਨੇ ਦੱਸਿਆ ਕੇ ਉਕਤ ਯੂਨੀਵਰਸਿਟੀ ਕੋਲ ਵਿਦਿਆਰਥੀਆਂ ਤੋਂ ਫੀਸਾਂ ਲੈਣ ਤੋਂ ਬਿਨਾ ਹੋਰ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ। ਇਸ ਕਰਕੇ ਕਰਮਚਾਰੀਆਂ ਦੀਆਂ ਤਨਖਾਹਾਂ, ਵਜੀਫੇ ਅਤੇ ਹੋਰ ਖਰਚੇ ਕਿਵੇਂ ਪੂਰੇ ਹੋ ਸਕਣਗੇ। ਜਦਕਿ ਆਯੁਵੈਦਿਕ ਕਾਲਜ ਪਟਿਆਲਾ ਵਿਚ ਇਸ ਸਮੇਂ 1 ਰੈਗੁਲਰ ਪ੍ਰੋਫੈਸਰ, ਸਮੇਤ ਪਿਛਲੇ 10 ਸਾਲਾਂ ਤੋਂ 13 ਕੰਟਰੈਕਟ ਅਧਿਆਪਕ ਹਨ, ਇਸ ਲਈ 95 ਫੀਸਦੀ ਮੁਲਾਜਮ ਤੇ ਵਿਦਿਅਰਥੀ ਯੂਨੀਵਰਸਿਟੀ ਅਧੀਨ ਨਹੀਂ ਜਾਣਾ ਚਾਹੁੰਦੇ। ਵਫਦ ਦੀਆਂ ਮੰਗਾ ਨੂੰ ਧਿਆਨ ਸੁਣ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਇਸ ਸਮੇਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਕੇ ਤੁਹਾਡੀ ਆਪਣੀ ਸਰਕਾਰ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕੇ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ ਜਿਸ ਨਾਲ ਕਿਸੇ ਵੀ ਮੁਲਾਜਮ ਜਾਂ ਆਮ ਲੋਕਾਂ ਦਾ ਕੋਈ ਨੁਕਸਾਨ ਹੋਵੇ। ਵਿਧਾਇਕ ਕੋਹਲੀ ਨੇ ਕਿਹਾਕਿ ਇਸ ਮੰਗ ਪੱਤਰ ਸਬੰਧੀ ਉਹ ਜਲਦੀ ਹੀ ਵਿਭਾਗ ਨਾਲ ਸਬੰਧਿਤ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਕਰਨਗੇ ਅਤੇ ਜੋ ਵੀ ਮੰਗਾ ਹਨ, ਉਨਾ ਤੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ। ਉਨਾ ਵਫਦ ਨੂੰ ਭਰੋਸਾ ਦਿਵਾਇਆ ਡਰਨ ਦੀ ਲੋੜ ਨਹੀਂ ਹੈ, ਜੋ ਵੀ ਫੈਸਲਾ ਹੋਏਗਾ, ਉਹ ਮੁਲਾਜਮਾਂ ਅਤੇ ਵਿਦਿਆਰਥੀਆਂ ਦੇ ਹੱਕ ਨੂੰ ਮੁੱਖ ਰੱਖ ਕੇ ਹੋਏਗਾ ਅਤੇ ਕਿਸੇ ਦਾ ਵੀ ਨੁਕਸਾਨ ਨਹੀਂ ਕੀਤਾ ਜਾਏਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments