spot_img
spot_img
spot_img
spot_img
Friday, May 24, 2024
spot_img
Homeਪਟਿਆਲਾਇਲਾਕੇ ਦੇ ਲੋਕ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਿਤਾਂ ਦੀ ਕਰ ਰਹੇ ਨੇ...

ਇਲਾਕੇ ਦੇ ਲੋਕ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਿਤਾਂ ਦੀ ਕਰ ਰਹੇ ਨੇ ਮਦਦ- ਮਹੰਤ ਖਨੌੜਾ

ਇਲਾਕੇ ਦੇ ਲੋਕ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਿਤਾਂ ਦੀ ਕਰ ਰਹੇ ਨੇ ਮਦਦ- ਮਹੰਤ ਖਨੌੜਾ
ਭਾਦਸੋਂ ,18 ਜੁਲਾਈ (ਬਰਿੰਦਰਪਾਲ ਸਿੰਘ) ਬੀਤੇ ਦਿਨੀ ਹੜ ਪ੍ਰਭਾਵਿਤ ਖੇਤਰਾਂ ਵਿਚ ਜਨ ਜੀਵਨ ਦੇ ਪ੍ਰਭਾਵ ਮਾੜਾ ਪਿਆ ਹੈ ਪਰ ਇਸ ਸਮੇ ਦੌਰਾਨ ਸਮਾਜ ਸੇਵੀਆਂ ਅਤੇ ਲੋਕਾਂ ਦੁਆਰਾ ਆਪਣੇ ਪੱਧਰ ਉਤੇ ਇਨਾਂ ਹੜ ਪ੍ਰਭਾਵਿਤ ਖੇਤਰਾਂ ਵਿਚ ਮੱਦਦ ਕਰਨਾ ਅਤਿ ਸਲਾਘਾਯੋਗ ਹੈ ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਗੱਲਬਾਤ ਕਰਦਿਆਂ ਕੀਤਾ । ਉਨਾ ਕਿਹਾ ਕਿ ਸੂਬਾ ਸਰਕਾਰ ਵਲੋਂ ਇਨਾਂ ਖੇਤਰਾਂ ਵਿਚ ਕੋਈ ਖਾਸ ਤਰਾਂ ਦੀ ਮੱਦਦ ਨਹੀ ਕੀਤੀ ਗਈ ਜਦਕਿ ਸੂਬਾ ਸਰਕਾਰ ਦਾ ਫਰਜ ਬਣਦਾ ਹੈ ਕਿ ਇਸ ਸਮੇ ਦੌਰਾਨ ਤੁਰੰਤ ਮੁਆਵਜਾ ਰਾਸ਼ੀ ਦਿੱਤੀ ਜਾਵੇ ਤਾਂ ਜੋ ਇਸ ਮਾੜੇ ਸਮੇ ਦੌਰਾਨ ਉਨਾ ਲੋਕਾ ਦਾ ਜੀਵਨ ਨਿਰਬਾਹ ਚਲਾਇਆ ਜਾ ਸਕੇ ।ਉਨਾ ਕਿਹਾ ਕਿ ਵੱਖ ਵੱਖ ਸਮਾਜ ਸੇਵੀ ਸੰਗਠਨ,ਧਾਰਮਿਕ ਸੰਸਥਾਵਾਾਂ , ਕਮੇਟੀਆਂ ,ਵੱਡੇ ਪੱਧਰ ਉਤੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ ਅਤੇ ਸਾਨੂੰ ਵੀ ਇੱਕਜੁਟ ਹੋ ਕੇ ਇਨਾਂ ਦੀ ਮੱਦਦ ਕਰਨੀ ਚਾਹੀਦੀ ਹੈ ।ਇਸ ਦੌਰਾਨ ਉਨਾ ਨਾਲ ਸਰਪੰਚ ਨੇਤਰ ਸਿੰਘ ਘੁੰਡਰ,ਸੁਖਵੀਰ ਸਿੰਘ ਪੰੰਧੇਰ ਚੇਅਰਮੈਨ,ਲਾਭ ਸਿੰਘ ਨਿਰਬਾਲ,ਜਸਪ੍ਰੀਤ ਸਿੰਘ ਜੱਗੀ,ਡਾ.ਦਰਸ਼ਨ ਸਿੰਘ,ਜਸਵਿੰਦਰ ਸਿੰਘ,ਗੁਰਮੀਤ ਸਿੰਘ ,ਜਸਵੰਤ ਸਿੰਘ, ਸਵਰਨ ਸਿੰਘ,ਬਲਜਿੰਦਰ ਸਿੰਘ ਵੀ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments