spot_img
spot_img
spot_img
spot_img
Sunday, May 19, 2024
spot_img
Homeਪਟਿਆਲਾਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਕੀਤਾ ਸਾਲ 2023 ਦਾ ਕੈਲੰਡਰ ਜਾਰੀ

ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਕੀਤਾ ਸਾਲ 2023 ਦਾ ਕੈਲੰਡਰ ਜਾਰੀ

ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਕੀਤਾ ਸਾਲ 2023 ਦਾ ਕੈਲੰਡਰ ਜਾਰੀ
-ਸਰਕਾਰ ਮੁਲਾਜਮਾਂ ਮੰਗਾਂ ਤੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰੇ : ਸੂਬਾ ਪ੍ਰਧਾਨ ਮੰਢਾਲੀ
ਪਟਿਆਲਾ,  12 ਜਨਵਰੀ ( ਰਾਜੇਸ਼ ਅਗਰਵਾਲ )-ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਵਲੋਂ ਅੱਜ ਸਾਲ 2023 ਦਾ
ਕੈਲੰਡਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ ਵਲੋਂ ਜਾਰੀ ਕੀਤਾ ਗਿਆ। ਇਹ
ਜਾਣਕਾਰੀ ਸੂਬਾ ਪ੍ਰੈਸ ਸਕੱਤਰ ਰਾਮ ਸਿੰਘ ਸਨੌਰ ਨੇ ਦਿੱਤੀ। ਇਸ ਮੌਕੇ ਫੈਡਰੇਸ਼ਨ ਦੇ
ਦੀਪਇੰਦਰ ਸਿੰਘ ਰਮਨ ਸੀ. ਮੀਤ ਪ੍ਰਧਾਨ, ਮਨਜੀਤ ਸਿੰਘ ਪਲਾਕੀ ਵਿੱਤ ਸਕੱਤਰ, ਕੁਲਵੰਤ
ਸਿੰਘ ਅਟਵਾਲ ਡਿਪਟੀ ਜਨਰਲ ਸਕੱਤਰ, ਸੁਖਦੇਵ ਸਿੰਘ ਖਹਿਰਾ ਮੀਤ ਪ੍ਰਧਾਨ, ਰਾਜਿੰਦਰ
ਠਾਕੁਰ ਜਨਰਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ, ਭੁਪਿੰਦਰ ਠਾਕੁਰ ਪ੍ਰਧਾਨ ਸਰਕਲ ਪਟਿਆਲਾ,
ਸ਼ਿਵਦੇਵ ਸਿੰਘ ਸੀ. ਮੀਤ ਪ੍ਰਧਾਨ, ਬੱਗਾ ਸਿੰਘ ਸਕੱਤਰ ਪਟਿਆਲਾ ਅਤੇ ਹੋਰ ਮੌਜੂਦ ਸਨ।
ਕੈਲੰਡਰ ਜਾਰੀ ਕਰਨ ਮੌਕੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ ਨੇ ਕਿਹਾ
ਕਿ ਸਰਕਾਰ ਮੁਲਾਜਮ ਮੰਗਾਂ ਤੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੱਲ ਕਰੇ।
ਉਨ੍ਹਾਂ ਕਿਹਾ ਕਿ ਫੈਡਰੇਸ਼ਨ ਬਿਜਲੀ ਮੁਲਾਜਮ ਭਲਾਈ ਜਥੇਬੰਦੀਆਂ ਵਿਚੋਂ ਇਕ ਹੈ ਤੇ
ਮੁਲਾਜਮਾਂ ਦੇ ਹਿਤਾਂ ਲਈ ਹੀ ਪਹਿਲ ਦੇ ਆਧਾਰ ’ਤੇ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ
ਮੁਲਾਜਮਾਂ ਦੀਆਂ ਮੰਗਾਂ ਕੱਚੇ ਮੁਲਾਜਮ ਪੱਕੇ ਕਰਨੇ, ਡੀ. ਏ. ਦੀਆਂ ਕਿਸ਼ਤਾਂ,
ਪ੍ਰੋਬੇਸ਼ਨ ਸਮਾਂ 3 ਸਾਲ ਤੋਂ ਘਟਾ ਕੇ 1 ਸਾਲ ਕੀਤਾ ਜਾਵੇ ਆਦਿ ਮੰਗਾਂ ਪੂਰੀਆਂ ਕੀਤੀਆਂ
ਜਾਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments