spot_img
spot_img
spot_img
spot_img
Sunday, May 19, 2024
spot_img
Homeਪਟਿਆਲਾਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਦੀ ਮੀਟਿੰਗ ਆਯੋਜਿਤ

ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਦੀ ਮੀਟਿੰਗ ਆਯੋਜਿਤ

ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ) ਦੀ ਮੀਟਿੰਗ ਆਯੋਜਿਤ
ਪਟਿਆਲਾ,4 ਜੁਲਾਈ (ਰਾਜੇਸ਼ ਅਗਰਵਾਲ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ) ਪਟਿਆਲਾ ਸਰਕਲ ਦੀ ਇੱਕ ਹੰਗਾਮੀ ਮੀਟਿੰਗ ਜਥੇਬੰਦੀ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੀ.ਐਸ. ਸੇਖੋਂ ਮੁੱਖ ਸਰਪ੍ਰਸਤ ਪੰਜਾਬ, ਕੁਲਵੰਤ ਸਿੰਘ ਨਾਭਾ ਡਿਪਟੀ ਜਨਰਲ ਸਕੱਤਰ ਪੰਜਾਬ, ਚਰਨਜੀਤ ਸਿੰਘ ਸਮਾਣਾ ਦਫਤਰੀ ਸਕੱਤਰ, ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸੰਗਰੂਰ ਵਿਖੇ ਪੰਜਾਬ ਪੁਲਿਸ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੱਕੇ ਕਰਨ ਸਬੰਧੀ ਐਲਾਨ ਕੀਤਾ ਸੀ ਉਹ ਆਪਣੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਨਿਗੂਣੇ ਵਾਧੇ ਜਿਹੜਾ ਕਿ ਦਿਹਾੜੀਦਾਰ ਮਜਦੂਰਾਂ ਜੋ ਡੀ. ਸੀ. ਰੇਟਾਂ ਤੇ ਕੰਮ ਕਰਦੇ ਹਨ ਦੇ ਬਰਾਬਰ ਵਾਧਾ ਕਰਨ ਦਾ ਵਿਰੋਧ ਕਰ ਰਹੇ ਸਨ। ਉਹਨਾਂ ਪੰਜਾਬ ਪੁਲਿਸ ਵਲੋਂ ਤਸ਼ੱਦਦ ਕਰਦੇ ਹੋਏ ਮਹਿਲਾ ਅਧਿਆਪਕਾਂ ਨੂੰ ਧੱਕੇ ਮਾਰੇ ਗਏ, ਉਹਨਾਂ ਦੀਆਂ ਚੁੰਨੀਆਂ ਪਾੜੀਆਂ ਗਈਆਂ ਅਤੇ ਪੈਰਾਂ ਵਿੱਚ ਰੋਲੀਆਂ ਗਈਆਂ, ਪੁਰਸ਼ ਅਧਿਆਪਕਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਲੱਤਾਂ ਅਤੇ ਬਾਹਾਂ ਤੋਂ ਫੜ ਕੇ ਖੇਤਾਂ ਵਿੱਚ ਘਸੀਟਿਆ ਗਿਆ ਅਤੇ ਚੁੱਕ ਚੁੱਕ ਕੇ ਧੱਕੇ ਨਾਲ ਗੱਡੀਆਂ ਵਿੱਚ ਬੰਦ ਕੀਤਾ ਗਿਆ। ਇਸ ਕਾਰਵਾਈ ਦੀ ਉਪਰੋਕਤ ਮੀਟਿੰਗ ਵਿੱਚ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਗਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਪਾਰਟੀ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੱਚੇ ਮੁਲਾਜਮਾਂ, ਅਡਹਾਕ ਮੁਲਾਜਮਾਂ ਅਤੇ ਠੇਕੇ ਤੇ ਰੱਖੇ ਪੰਜਾਬ ਦੇ ਸਮੁੱਚੇ 50 ਹਜਾਰ ਮੁਲਾਜਮਾਂ ਨੂੰ ਪੱਕਾ ਕਰਕੇ ਪੂਰੇ ਤਨਖਾਹ ਸਕੇਲ ਅਤੇ ਭੱਤੇ ਦਿੱਤੇ ਜਾਣਗੇ। ਪਰੰਤੂ ਪੰਜਾਬ ਸਰਕਾਰ ਵਲੋਂ ਅਤੇ ਪੰਜਾਬ ਪੁਲਿਸ ਵਲੋਂ ਪੰਜਾਬ ਦੇ ਮੁਲਾਜਮਾਂ ਵਲੋਂ ਪੱਕੇ ਕਰਨ ਦੀ ਮੰਗ ਅਤੇ ਪੂਰੇ ਤਨਖਾਹ ਸਕੇਲ ਲੈਣ ਲਈ ਜੋ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਹਨਾਂ ਮੁਲਾਜਮਾਂ ਨਾਲ ਜਾਨਵਰਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਉਪਰੋਕਤ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਚੇਤਾਨਵੀ ਦਿੱਤੀ ਗਈ ਕਿ ਜੇ ਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਪ੍ਰਤੀ ਆਪਣਾ ਨਕਾਰਾਤਮਕ ਰਵੱਈਆ ਨਾ ਬਦਲਿਆ ਤਾਂ ਇੰਪਲਾਈਜ਼ ਫੈਡਰੇਸ਼ਨ ਸਮੁੱਚੇ ਪੰਜਾਬ ਦੇ ਕੱਚੇ ਮੁਲਾਜਮਾਂ ਦੇ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰੇਗੀ। ਇਸ ਮੌਕੇ ਕਰਮ ਸਿੰਘ ਪ੍ਰਧਾਨ ਪਟਿਆਲਾ ਸਰਕਲ, ਬ੍ਰਿਜ ਮੋਹਨ ਚੋਪੜਾ ਸਰਪ੍ਰਸਤ ਪਟਿਆਲਾ ਸਰਕਲ, ਸ਼ਿਵ ਦੇਵ ਸੀਨੀਅਰ ਮੀਤ ਪ੍ਰਧਾਨ ਪਟਿਆਲਾ ਸਰਕਲ, ਜਰਨੈਲ ਸਿੰਘ ਪ੍ਰਧਾਨ ਬਰਨਾਲਾ ਸਰਕਲ, ਅਮਿਤ ਕੁਮਾਰ ਪ੍ਰਧਾਨ ਪੂਰਬ ਮੰਡਲ ਪਟਿਆਲਾ, ਸਾਹਿਬ ਸਿੰਘ ਜੇ.ਈ. ਸਹਾਇਕ ਸਕੱਤਰ ਪੂਰਬ ਮੰਡਲ ਪਟਿਆਲਾ, ਗੁਰਜੀਤ ਸਿੰਘ ਵਾਲੀਆ ਸਨੌਰ, ਮਹੇਸ਼ ਕੁਮਾਰ ਸਨੌਰ, ਸੁਰਿੰਦਰ ਕੁਮਾਰ, ਆਦਿ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments