spot_img
spot_img
spot_img
spot_img
Friday, May 24, 2024
spot_img
Homeਪਟਿਆਲਾਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਪੂਰਬ ਮੰਡਲ ਕਮੇਟੀ ਦੀ ਚੋਣ ਹੋਈ

ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਪੂਰਬ ਮੰਡਲ ਕਮੇਟੀ ਦੀ ਚੋਣ ਹੋਈ

ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਪੂਰਬ ਮੰਡਲ ਕਮੇਟੀ ਦੀ ਚੋਣ ਹੋਈ
ਅਮਿਤ ਕੁਮਾਰ ਬਣੇ ਪ੍ਰਧਾਨ
– ਸਰਕਾਰ ਮੁਲਾਜ਼ਮ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰੇ : ਰਾਮ ਸਿੰਘ ਸਨੌਰ
ਪਟਿਆਲਾ, 20 ਅਪੈ੍ਰਲ ( ਸੰਨੀ ਕੁਮਾਰ )-ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਦੇ ਸੀਨੀਅਰ ਮੀਤ ਪ੍ਰਧਾਨ
ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਪੁਰਾਣੀ ਪੂਰਬ
ਮੰਡਲ ਕਮੇਟੀ ਭੰਗ ਕਰਦਿਆਂ ਨਵੀਂ ਕਮੇਟੀ ਦੀ ਸਵਿਧਾਨਕ ਚੋਣ ਦੋ ਸਾਲ ਬਾਅਦ ਸੂਬਾ ਕਮੇਟੀ ਦੇ ਸੱਦੇ ‘ਤੇ ਕਰਵਾਈ ਗਈ, ਜਿਸ ਤਹਿਤ
ਸਰਬ-ਸੰਮਤੀ ਨਾਲ ਪੂਰਬ ਮੰਡਲ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸੀਨੀਅਰ ਮੀਤ ਪ੍ਰਧਾਨ
ਸ਼ਿਵ ਦੇਵ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਪ੍ਰਧਾਨ ਅਮਿਤ ਕੁਮਾਰ, ਮੀਤ
ਪ੍ਰਧਾਨ ਕੁਲਵਿੰਦਰ ਸਿੰਘ ਤੇ ਹਰਵਿੰਦਰ ਗੌੜ ਸੁਆਮੀ, ਸੀਨੀਅਰ ਮੀਤ ਪ੍ਰਧਾਨ ਅਸ਼ਵਨੀ
ਕੁਮਾਰ ਤੇ ਜੋਗਿੰਦਰ ਗਿਰ, ਸਕੱਤਰ ਗੁਰਭਜਨ ਸਿੰਘ, ਸਹਾਇਕ ਸਕੱਤਰ ਸਾਹਿਬ ਸਿੰਘ,
ਪ੍ਰਚਾਰਕ ਸਕੱਤਰ ਪ੍ਰਦੀਪ ਕੁਮਾਰ ਤੇ ਖਜਾਨਚੀ ਸ਼ਮਸ਼ੇਰ ਸਿੰਘ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ, ਸੁਰਿੰਦਰ ਸਿੰਘ, ਮਹੇਸ਼ ਕੁਮਾਰ ਖਜਾਨਚੀ ਸਨੌਰ, ਜਤਿੰਦਰ ਕੁਮਾਰ ਪ੍ਰੈੱਸ ਸੈਕਟਰੀ, ਇੰਦਰਪਾਲ ਸਿੰਘ ਜੇ. ਈ., ਹਾਜਰ ਸਨ।
ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਪੂਰਬ ਮੰਡਲ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਣ ’ਤੇ
ਮੁਲਾਜਮ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ ਵਾਲੀ ਟੀਮ ਵਿਚ ਵਾਧਾ ਹੋਣ ਦੀ ਸੂਬਾ ਪ੍ਰੈਸ
ਸਕੱਤਰ ਰਾਮ ਸਿੰਘ ਸਨੌਰ ਵਲੋਂ ਭਰਪੂਰ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ  ਇੰਪਲਾਈਜ਼ (ਫੈਡਰੇਸ਼ਨ) ਦੇ ਸੂਬਾ ਪ੍ਰੈੱਸ ਸਕੱਤਰ ਰਾਮ ਸਿੰਘ ਸਨੌਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਲਾਜ਼ਮ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰੇ  ਕਿਉਕਿ ਮੁਲਾਜ਼ਮ ਵਿਭਾਗ ਅਤੇ ਸਰਕਾਰ ਦੋਹਾਂ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments