spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਇੱਕ ਯੂਨਿਟ ਖੂਨ ਦਾਨ ਕਰਨ ਨਾਲ 4 ਮਨੁੱਖੀ ਕੀਮਤੀ ਜਾਨਾਂ ਬਚਾਈਆਂ ਜਾ...

ਇੱਕ ਯੂਨਿਟ ਖੂਨ ਦਾਨ ਕਰਨ ਨਾਲ 4 ਮਨੁੱਖੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ-ਨੀਨਾ ਮਿੱਤਲ

ਇੱਕ ਯੂਨਿਟ ਖੂਨ ਦਾਨ ਕਰਨ ਨਾਲ 4 ਮਨੁੱਖੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ-ਨੀਨਾ ਮਿੱਤਲ

ਪਟਿਆਲਾ – 6 ਫਰਵਰੀ ( ਸੰਨੀ ਕੁਮਾਰ ) – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਪਟਿਆਲਾ ਦੀ ਰਾਜਪੁਰਾ ਟੀਮ ਦੇ ਵਿਜੈ ਕੁਮਾਰ ਹਾਈ ਟੈਕ ਲੈਬ ਦੀ ਅਗਵਾਈ ਵਿੱਚ ਡੀ.ਬੀ.ਜੀ ਦੇ ਰਾਸਟਰੀ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਗ੍ਰਾਮ ਪੰਚਾਇਤ ਪਿੰਡ ਚੰਦੂਮਾਜਰਾ ਦੇ ਸਰਪੰਚ ਨਿਰਮਲ ਸਿੰਘ ਦੀ ਦੇਖ ਰੇਖ ਹੇਠ ਗੁਰੂ ਰਵੀਦਾਸ ਜੀ ਨੂੰ ਸਮਰਪਿਤ ਪੰਚਾਇਤ ਘਰ ਪਿੰਡ ਚੰਦੂ ਮਾਜਰਾ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿਚ ਸਿਮਰਤਾ ਨਰਸਿੰਗ ਬਲੱਡ ਬੈਂਕ ਰਾਜਪੁਰਾ ਦੀ ਟੀਮ ਵੱਲੋਂ ਖੂਨ ਦਾਨ ਕੈਂਪ ਦੀ ਸਫਲਤਾ ਲਈ ਸਹਿਯੋਗ ਦਿੱਤਾ ਗਿਆ। ਖੂਨ ਦਾਨੀਆਂ ਦੀ ਹੋਂਸਲਾ ਅਫਜਾਈ ਕਰਨ ਲਈ ਹਲਕਾ ਰਾਜਪੁਰਾ ਦੀ ਐਮ.ਐਲ.ਏ ਮੈਡਮ ਨੀਨਾ ਮਿਤਲ ਨੇ 22 ਖੂਨ ਦਾਨੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਖੂਨ ਦਾਨ ਦੀ ਮਹੱਤਤਾ ਬਾਰੇ ਕਿਹਾ ਇੱਕ ਯੂਨਿਟ ਖੂਨ ਦਾਨ ਕਰਨ ਨਾਲ 4 ਮਨੁੱਖੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਜਿਸ ਰੋਗੀ ਨੂੰ ਰੈਡ ਸੈਲ, ਵਾਈਟ ਸੈਲ, ਪਲਾਜਮਾ, ਪਲੇਟਲੈਟ ਸੈਲ ਚਾਹੀਦੇ ਹਨ ਉਸ ਨੂੰ ਲੋੜੀਂਦਾ ਕੰਮਪੋਨੈਟ ਦੇ ਕੇ ਰੋਗੀ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨਾਂ ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਰਾਜਪੁਰਾ ਦੀ ਟੀਮ ਵਿਕਟਰ ਮਸੀਹ, ਸਤਿੰਦਰ ਸਿੰਘ, ਰਿਸ਼ੀ ਰਾਜ ਸ਼ਰਮਾ, ਬਲਦੇਵ ਕੌਸ਼ਲ, ਰਵੀ ਧੀਮਾਨ ਅਤੇ ਵਿਜੈ ਕੁਮਾਰ ਹਾਈਟੈਕ ਨੂੰ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਨਿਰਮਲ ਸਿੰਘ, ਡਾ.ਰਾਕੇਸ਼ ਵਰਮੀ, ਡਾ.ਮੰਗਲ ਸਿੰਘ ਚੰਦੂ ਮਾਜਰਾ, ਜਗਦੀਪ ਸਿੰਗ ਅਲੂਣਾ ਬਲਾਕ ਪ੍ਰਧਾਨ ਬਸੰਤਪੂਰਾ, ਤਿਲੋਚਨ ਸਿੰਘ ਪ੍ਰਧਾਨ ਗੁਰੂਦੁਆਰਾ ਚੰਦੂ ਮਾਜਰਾ, ਅਜੀਤ ਸਿੰਘ ਸਾਬਕਾ ਪ੍ਰਧਾਨ ਚੰਦੂ ਮਾਜਰਾ, ਬਹਾਦਰ ਸਿੰਘ ਵਲੰਟੀਅਰ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਮਾਨ ਸਿੰਘ, ਵਰਿੰਦਰ ਸਿੰਘ ਛੋਟਾ, ਨਿਰਮਲ ਸਿੰਘ ਸਰਪੰਚ, ਤਰਮਿੰਦਰ ਸਿੰਘ ਰੋਇਲ, ਗੁਰਦੀਪ ਸਿੰਘ ਅਲੂਣਾ ਨੇ ਕੈਂਪ ਦੀ ਸਫਲਤਾ ਲਈ ਬਹੁਮੁੱਲਾ ਸਹਿਯੋਗ ਦਿੱਤੀ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments