spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਇੱਕ ਸਾਲ ਦੇ ਅੰਦਰ ਹੀ ਜਨਤਾ ਦਾ ਆਪ ਸਰਕਾਰ ਤੋਂ ਮੋਹ ਹੋਇਆ...

ਇੱਕ ਸਾਲ ਦੇ ਅੰਦਰ ਹੀ ਜਨਤਾ ਦਾ ਆਪ ਸਰਕਾਰ ਤੋਂ ਮੋਹ ਹੋਇਆ ਭੰਗ-

ਇੱਕ ਸਾਲ ਦੇ ਅੰਦਰ ਹੀ ਜਨਤਾ ਦਾ ਆਪ ਸਰਕਾਰ ਤੋਂ ਮੋਹ ਹੋਇਆ ਭੰਗ-
ਜਲੰਧਰ ਜਿਮਨੀ ਚੋਣ ਅਕਾਲੀ ਬਸਪਾ ਦਾ ਉਮੀਦਵਾਰ ਜਿਤੇਗਾ- ਸੁਖਬੀਰ ਬਾਦਲ
ਭਾਦਸੋਂ , 7 ਅਪ੍ਰੈਲ (ਬਰਿੰਦਰਪਾਲ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਸ਼ਹਿਰ ਭਾਦਸੋਂ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸੂਬੇ ਵਿਚ ਫੈਲੇ ਅਰਜਾਕਤਾ ਦੇ ਮਾਹੌਲ ਨੇ ਸਾਬਤ ਕਰ ਦਿੱਤਾ ਹੈ ਕਿ ਆਪ ਸਰਕਾਰ ਹਰੇਕ ਫਰੰਟ ਤੇ ਫੇਲ ਹੋ ਚੁੱਕੀ ਹੈ ।ਸਿਰਫ ਇੱਕ ਸਾਲ ਦੇ ਸਮੇ ਦੇ ਵਿਚ ਹੀ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ । ਉਨਾ ਕਿਹਾ ਨਿਤ ਦਿਹਾੜੇ ਸੂਬੇ ਵਿਚ ਕਤਲੋਗਾਰਤ ,ਗੁੰਡਾਗਰਦੀ,ਚੋਰੀ ਦੀਆ ਘਟਨਾਵਾਂ ਨੇ ਸੂਬੇ ਦਾ ਮਾਹੌਲ ਖਰਾਬ ਕਰ ਦਿੱਤਾ ਹੈ ਪਰ ਮੋਜੂਦਾ ਸਰਕਾਰ ਇਸਤੇ ਕਾਬੂ ਪਾਉਣ ਵਿਚ ਅਸਮਰੱਥ ਹੋਈ ਹੈ । ਜਲੰਧਰ ਜਿਮਨੀ ਚੋਣ ਉਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਚੋਣ ਵਿਚ ਅਕਾਲੀ ਬਸਪਾ ਉਮੀਦਵਾਰ ਦੀ ਜਿਤ ਹੋਵੇਗੀ। ਬੀਤੇ ਦਿਨੀ ਬਾਰਿਸ਼ ਕਾਰਨ ਹੋਏ ਫਸਲ ਦੇ ਨੁਕਸਾਨ ਉਤੇ ਪੰਜਾਬ ਸਰਕਾਰ ਦੁਆਰਾ ਦਿਤੇ ਜਾਣ ਵਾਲੇ ਮੁਆਵਜੇ ਉਤੇ ਤਿੱਖੇ ਸ਼ਬਦਾ ਵਿਚ ਆਲੋਚਨਾ ਕਰਦੇ ਹੋਏ ਉਨਾ ਕਿਹਾ ਕਿ ਇਹ ਮੁਆਵਜਾ ਬਹੁਤ ਘੱਟ ਹੈ ਜਦਕਿ ਅਕਾਲੀ ਸਰਕਾਰ ਵੇਲੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜਨ ਵਿਚ ਉਸ ਸਮੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਕਸਰ ਨਹੀ ਛੱਡੀ । ਉਨਾ ਕਿਹਾ ਕਿ ਮੋਜੂਦਾ ਸਰਕਾਰ ਸਿਰਫ ਬਿਆਨਬਾਜੀ ਤੱਕ ਸਿਮਟ ਕੇ ਰਹਿ ਗਈ ਹੇ ਜਦਕਿ ਸੂਬੇ ਦਾ ਵਿਕਾਸ ਕੋਹਾਂ ਦੂਰ ਹੈ । ਇਸ ਦੌਰਾਨ ਸਥਾਨਕ ਆਗੂਆਂ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ,ਸੰਜੀਵ ਸੂਦ ,ਅਬਜਿੰਦਰ ਸਿੰਘ ਜੋਗੀ ਗਰੇਵਾਲ, ਰਮੇਸ਼ ਗੁਪਤਾ,ਦਰਸ਼ਨ ਸਿੰਘ ਬੱਬੀ ਧਾਰਨੀ,ਸਤਨਾਮ ਸਿੰਘ ਸੱਤਾ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ ਪਟਿਆਲਾ,ਚੇਤਨ ਸ਼ਰਮਾ ਯੂਥ ਆਗੂ,ਦੀਪਕ ਸਿੰਗਲਾ,ਨਿਰਮਲਜੀਤ ਨਿੰਮਾ,ਬਬਲੂ ਸ਼ਰਮਾ,ਹਰਭਜਨ ਸਿੰਘ ਟਿਵਾਣਾ,ਕਰਮਜੀਤ ਸਿੰਘ , ਗੁਰਸੇਵਕ ਸਿੰਘ,ਨਵਪ੍ਰੀਤ ਈਤਨ ਵੀ ਹਾਜਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments