spot_img
spot_img
spot_img
spot_img
Sunday, May 19, 2024
spot_img
Homeਪਟਿਆਲਾਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ  ਹੋਏ ਸ਼ਾਮਲ

ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ  ਹੋਏ ਸ਼ਾਮਲ

ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ  ਹੋਏ ਸ਼ਾਮਲ
ਪਟਿਆਲਾ ( ਸੰਨੀ ਕੁਮਾਰ ) – ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਕਾਲਾ ਕਨੌਜੀਆ, ਸੰਨੀ ਕਾਂਸਲ਼ ਅਤੇ ਇਨਿਮਲ ਵੈਲਫ਼ੇਅਰ ਦੇ ਪ੍ਰਧਾਨ ਮੰਨੀ ਤ੍ਰਿਪੁਰੀ ਅਤੇ ਸੈਂਕੜੇ ਸਾਥੀ ਅੱਜ ਭਾਜਪਾ ਦੇ ਫਾਊਂਡਰ ਮੈਂਬਰ ਅਨਿਲ ਅਗਰਵਾਲ ਅਤੇ ਸ਼ਹਿਰੀ ਪ੍ਰਧਾਨ ਕੇ.ਕੇ  ਮਲਹੋਤਰਾ ਦੀ ਰਹਿਨੁਮਾਈ ਹੇਠ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਭਾਜਪਾ ਦੀ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਅਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਹੋਰ ਆਗੂਆਂ ਨੇ ਸਮੂਹ ਸਾਥੀਆਂ ਨੂੰ ਸਿਰੋਪੇ ਪਾਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਜੈ ਇੰਦਰ ਨੇ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਦਿਨੋਂ ਦਿਨ ਭਾਜਪਾ ਪੰਜਾਬ ਵਿਚ ਮਜਬੂਤ ਹੋ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਯੂਥ ਅਤੇ ਹੋਰ ਆਗੂ ਭਾਜਪਾ ਦੀਆਂ ਨੀਤੀਆਂ ਤੋਂ ਪ੍ਰੇਰਤ ਹੋ ਕੇ  ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਹਰਦੇਵ ਸਿੰਘ ਬੱਲੀ, ਰਾਕੇਸ਼ ਮੰਗਲਾ, ਹਿਮਾਂਸ਼ੂ ਅਗਰਵਾਲ, ਸ਼ੰਕਰ ਚੌਹਾਨ, ਪਰਦੀਪ, ਸੋਹਣ ਲਾਲ ਭਾਰਦਵਾਜ, ਵਿੱਕੀ, ਤਜਿੰਦਰ ਸਿੰਘ ਅਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments