spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਉਦਾਸੀਨ ਪਟਿਆਲਾ ਪ੍ਰਸ਼ਾਸਨ ਨੂੰ ਐਕਟ ਪੜ੍ਹਨ ਦੀ ਗੁਜ਼ਾਰਿਸ਼' 

ਉਦਾਸੀਨ ਪਟਿਆਲਾ ਪ੍ਰਸ਼ਾਸਨ ਨੂੰ ਐਕਟ ਪੜ੍ਹਨ ਦੀ ਗੁਜ਼ਾਰਿਸ਼’ 

ਉਦਾਸੀਨ ਪਟਿਆਲਾ ਪ੍ਰਸ਼ਾਸਨ ਨੂੰ ਐਕਟ ਪੜ੍ਹਨ ਦੀ ਗੁਜ਼ਾਰਿਸ਼’
ਡੀਸੀ ਦਫਤਰ 6 ਅਪ੍ਰੈਲ ਨੂੰ  ਇਕੱਤਰ ਹੋਣਗੇ ਜ਼ਿਲ੍ਹੇ ਚੋਂ ਹਜ਼ਾਰਾਂ ਮਜ਼ਦੂਰ
ਪਟਿਆਲਾ – ( ਸੰਨੀ ਕੁਮਾਰ ) – ਚਾਰ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਮਨਰੇਗਾ ਮਜ਼ਦੂਰਾਂ ਨੇ  ਡਿਪਟੀ ਕਮਿਸ਼ਨਰ ਨੂੰ 156 ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਕੁਝ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸਨ ਤੇ ਕਈ ਅਰਜ਼ੀਆਂ ਕੰਮ ਨਾ ਮਿਲਣ ‘ਤੇ ਮਨਰੇਗਾ ਕਾਨੂੰਨ ਤਹਿਤ ਬੇਰੁਜ਼ਗਾਰੀ ਭੱਤੇ ਦੀ ਮੰਗ ਸੰਬੰਧੀ ਸਨ। ਡੇੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਅਰਜ਼ੀਆਂ ਦਾ ਜੁਆਬ ਜਿਸ ਤਰੀਕੇ ਪਟਿਆਲਾ ਪ੍ਰਸ਼ਾਸਨ ਨੇ ਦਿੱਤਾ ਹੈ, ਉਸਤੋਂ ਤਾਂ ਅਫਸਰਾਂ ਦੀ ਭਰਤੀ ‘ਤੇ ਹੀ ਸਵਾਲ ਖੜਾ ਹੁੰਦਾ ਹੈ। ਡੀ.ਐਮ .ਐਫ ਦੇ ਸੂਬਾ  ਪ੍ਰਧਾਨ ਰਾਜ ਕੁਮਾਰ ਕਨਸੂਹਾ,ਰਾਜ ਕੌਰ ਥੂਹੀ,ਲਖਵੀਰ ਸਿੰਘ ਲਾਡੀ ਨੇ ਕਿਹਾ ਕਿ ਆਮ ਤੌਰ ‘ਤੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਮਨਰੇਗਾ ਵਿੱਚ ਮਜ਼ਦੂਰ ਵੇਹਲੇ ਬੈਠ ਕੇ ਦਿਹਾੜੀਆਂ ਭਾਲਦੇ ਹਨ, ਪਰ ਜੇਕਰ ਕੋਈ ਉਹ ਜਵਾਬ ਦੇਖੇ ਤਾਂ ਪਤਾ ਲੱਗੇਗਾ ਕਿ ਅਸਲ ਵਿੱਚ ਇਹ ਅਫਸਰ ਹਨ ਜੋ ਆਪਣਾ ਕੰਮ ਕੀਤੇ ਬਿਨਾਂ, ਤਨਖਾਹ ਲੈਂਦੇ ਹਨ।
ਉਨ੍ਹਾਂ ਕਿਹਾ ਕਿ 6 ਅਪ੍ਰੈਲ ਨੂੰ ਜ਼ਿਲ੍ਹੇ ਚੋਂ ਹਜ਼ਾਰਾਂ ਮਜ਼ਦੂਰ ਇਕੱਤਰ ਹੋਕੇ ਡਿਪਟੀ ਕਮਿਸ਼ਨਰ ਨੂੰ ਗੁਜ਼ਾਰਿਸ਼ ਕਰਨਗੇ ਕਿ ਮਨਰੇਗਾ ਐਕਟ ਪੜ੍ਹ ਲੈਣ। ਉਨ੍ਹਾਂ ਕਿਹਾ ਕਿ ਐਕਟ ਮੁਤਾਬਕ ਇੱਕ ਹਫਤੇ ਅੰਦਰ ਬੇਰੁਜ਼ਗਾਰੀ ਭੱਤੇ ਦੀ ਅਰਜ਼ੀ ਦਾ ਫੈਸਲਾ ਕਰਨਾ ਹੁੰਦਾ ਹੈ ਉਸਤੋਂ ਬਾਅਦ ਵਿੱਚ ਪ੍ਰਸ਼ਾਸਨ ਬੇਰੁਜ਼ਗਾਰੀ ਭੱਤੇ ਤੋਂ ਇਨਕਾਰ ਨਹੀਂ ਕਰ ਸਕਦਾ, ਤੇ ਇਥੇ ਤਾਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਦੂਜਾ ਜਵਾਬ ਦੇ ਵਿੱਚ ਅਫਸਰਾਂ ਨੇ ਸਾਲ ਦੇ ਵਿੱਚ ਮਜ਼ਦੂਰ ਨੂੰ ਕੁੱਲ ਕੰਮ ਦਿੱਤੇ ਦੀ ਲਿਸਟ ਬਣਾ ਕੇ ਥਮਾ ਦਿੱਤੀ ਜੋ ਕਿ ਮਜ਼ਦੂਰਾਂ ਕੋਲ ਪਹਿਲਾਂ ਹੀ ਹੈ, ਉਸਦੇ ਵਿੱਚ ਬੇਰੁਜ਼ਗਾਰੀ ਭੱਤੇ ਦਾ ਕੀ ਕਰਿਆ, ਉਹ ਕੋਈ ਜਵਾਬ ਹੈ ਨਹੀਂ। ਨਾਲ ਅਫਸਰਾਂ ਨੂੰ ਅਜੇ ਤੱਕ ਐਕਟ ਦੀ ਬੁਨਿਆਦੀ ਗੱਲ ਦਾ ਹੀ ਨਹੀਂ ਪਤਾ ਕਿ ਇਹ ਮੰਗ ਅਧਾਰਿਤ ਅਧਿਕਾਰ ਹੈ ਨਾ ਕਿ ਟਾਰਗੇਟ (ਕੋਈ ਟੀਚਾ ) ਅਧਾਰਿਤ ਸਕੀਮ, ਜਿਸ ਵਿੱਚ ਅਫਸਰ ਆਪਣੀ ਮਰਜ਼ੀ ਨਾਲ ਜਦੋਂ ਜਿਸ ਮਜ਼ਦੂਰ ਨੂੰ ਚਾਹੇ ਕੰਮ ‘ਤੇ ਬੁਲਾ ਲਵੇ। ਮਜ਼ਦੂਰ ਐਕਟ ਦੇ ਨਿਯਮਾਂ ਅਨੁਸਾਰ  ਜਿੰਨੇ ਦਿਨ ਕੰਮ ਦੇਣ ਚ ਦੇਰੀ ਹੋਵੇਗੀ, ਉਹਨਾਂ ਦਿਨਾਂ ਦਾ ਬੇਰੁਜ਼ਗਾਰੀ ਭੱਤਾ ਦੇਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਨੇ ਬੇਰੁਜ਼ਗਾਰੀ ਭੱਤੇ ਸੰਬੰਧੀ ਨਿਯਮ ਨਹੀਂ ਬਣਾਏ ਤਾਂ ਕੇਂਦਰ ਦੇ ਨਿਯਮ ਹੀ ਲਾਗੂ ਹੁੰਦੇ ਹਨ। ਇਸ ਕਰਕੇ ਬੇਰੁਜ਼ਗਾਰੀ ਭੱਤਾ ਪ੍ਰੋਗਰਾਮ ਅਫਸਰ ਦੀ ਜੇਬ ਚੋਂ ਦਿੱਤਾ ਜਾਣਾ ਬਣਦਾ ਹੈ।
ਫਰੰਟ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ , ਰਾਣੀ ਕੌਰ ਕਾਠਮੱਠੀ,ਸਿਮਰਜੀਤ ਚਲੈਲਾ ਸਰਬਜੀਤ ਕੌਰ  ਕ੍ਰਿਸ਼ਨ ਪੁਰਾ ਨੇ ਕਿਹਾ ਕਿ 6 ਅਪ੍ਰੈਲ ਨੂੰ ਅਫਸਰਾਂ ਨੂੰ ਐਕਟ ਦੀ ਕਾਪੀ ਦਿੱਤੀ ਜਾਵੇਗੀ ਤੇ ਪੀਪੀਐਸਸੀ ਅਤੇ ਯੂਪੀਐਸਸੀ ਦੇ ਵੀ ਧਿਆਨ ਚ ਇਹ ਮਾਮਲਾ ਲਿਆਂਦਾ ਜਾਵੇਗਾ ਕਿ ਉਨ੍ਹਾਂ ਨੂੰ ਆਪਣੀ ਚੋਣ ਪ੍ਰਕ੍ਰਿਆ ਸ਼ੋਧਨ ਦੀ ਜ਼ਰੂਰਤ ਹੈ ਕਿਉਕਿ ਇਹ ਅਫਸਰ ਸੰਵਿਧਾਨ ਨੂੰ ਤਾਂ ਮੰਨਦੇ ਨਹੀਂ ਜਾਂ ਜਾਣ ਬੁਝ ਕੇ ਉਦਾਸੀਨਤਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਕੌਰ ਥੂਹੀ,ਸੰਦੀਪ ਖੇੜੀ ਗੌੜੀਆਂ ਸਮਸ਼ੇਰ ਸਿੰਘ ਆਦਿ ਆਗੂਆਂ ਨੇ ਸਮੂਲੀਅਤ ਕੀਤੀ ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments