spot_img
spot_img
spot_img
spot_img
Sunday, May 19, 2024
spot_img
Homeਪਟਿਆਲਾਉਮੰਗ ਟੀਮ ਵਲੋਂ ''ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ'' ਸਾਈਬਰ ਸਕਿਊਰਟੀ ਦੇ...

ਉਮੰਗ ਟੀਮ ਵਲੋਂ ”ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ” ਸਾਈਬਰ ਸਕਿਊਰਟੀ ਦੇ 13ਵੇਂ ਸੈਮੀਨਾਰ ਦਾ ਆਗਾਜ਼

ਉਮੰਗ ਟੀਮ ਵਲੋਂ ”ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ” ਸਾਈਬਰ ਸਕਿਊਰਟੀ ਦੇ 13ਵੇਂ ਸੈਮੀਨਾਰ ਦਾ ਆਗਾਜ਼

ਵਿਦਿਆਰਥੀ ਇੰਟਰਨੈਟ ਦੀ ਸਹੀ ਵਰਤੋਂ ਸਿੱਖ ਕੇ ਹੋਰਨਾਂ ਲਈ ਬਨਣ ਚਾਨਣ ਮੁਨਾਰਾ – ਪ੍ਰਧਾਨ ਅਰਵਿੰਦਰ ਸਿੰਘ

ਪਟਿਆਲਾ 24 ਅਗਸਤ ( ਸੰਨੀ ਕੁਮਾਰ ) ਅੱਜ ਦੇ ਸਮੇਂ ਵਿੱਚ ਜਿੱਥੇ ਇੰਟਰਨੈੱਟ ਦੀ ਵਰਤੋਂ ਵਧਣ ਨਾਲ ਦੇਸ਼ ਤਰੱਕੀ ਦੇ ਰਾਹੇ ਪਿਆ ਹੈ, ਉੱਥੇ ਹੀ ਇਸ ਦਾ ਗਲਤ ਇਸਤਮਾਲ ਕਰ ਲੋਕਾਂ ਨਾਲ ਫਰਾਡ ਦੇ ਕੇਸਾਂ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਇਸ ਦੀ ਵਰਤੋਂ ਕਰਨ ਤੋਂ ਡਰਨ ਦੀ ਬਜਾਏ ਇਸ ਦੀ ਚੰਗੀ ਸਿਖਲਾਈ ਲੈ ਦੇ ਵਿਿਦਆਰਥੀ ਹੋਰਨਾਂ ਲਈ ਚਾਨਣ ਮੁਨਾਰਾ ਬਣ ਸਕਦੇ ਹਨ। ਇਹ ਪ੍ਰਗਟਾਵਾ ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਦੀ ਅਗਵਾਈ ਵਿੱਚ ਵੱਖ^ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਲਗਾਉਣ ਤਹਿਤ ਰਾਜਪੁਰਾ ਰੋਡ ਤੇ ਪੈਂਦੇ ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਏ ਸਾਇਬਰ ਸਕਿਊਰਟੀ ਸੈਮੀਨਾਰ ਵਿੱਚ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਕੀਤਾ।

ਇਸ ਮੌਕੇ ਸੰਸਥਾਂ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਲੱਕੀ ਅਤੇ ਕੋਆਰਡੀਨੇਟਰ ਗਗਨਪ੍ਰੀਤ ਕੌਰ ਨੇ ਸੈਮੀਨਾਰ ਵਿੱਚ ਭਾਗ ਲੈ ਰਹੇ 80 ਦੇ ਕਰੀਬ ਵਿਦਿਆਰਥੀਆਂ ਨੂੰ ਸਾਂਝੇ ਤੌਰ ਤੇ ਸੰਸਥਾਂ ਵੱਲੋਂ ਚੱਲ ਰਹੇ ਵੱਖ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਨ ਦੇ ਨਾਲ ਨਾਲ ਇੱਕ ਚੰਗੇ ਸਮਾਜ ਸੇਵਕ ਬਣ ਹੋਰਨਾਂ ਲਈ ਚਾਨਣ ਦਾ ਕੰਮ ਕਰਨ। ਇਸ ਮੌਕੇ ਕਾਲਜ ਦੇ ਐਮ ਡੀ ਲਾਲ ਸਿੰਘ ਟਿਵਾਣਾ, ਵਾਈਸ ਚੇਅਰਮੈਨ ਬਲਜਿੰਦਰ ਸਿੰਘ ਮਾਨਸਾਹੀਆ, ਪ੍ਰਿੰਸੀਪਲ ਮਨਪ੍ਰੀਤ ਕੌਰ ਅਤੇ ਕਾਲਜ ਸਟਾਫ਼ ਤੋਂ ਮੈਂਬਰ ਹਰਪ੍ਰੀਤ ਕੌਰ, ਗਗਨਦੀਪ ਕੌਰ, ਡਾ ਦਿਲਪ੍ਰੀਤ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ, ਮਨਦੀਪ ਕੌਰ, ਸੰਦੀਪ ਕੌਰ, ਅਲਕਾ ਰਾਣੀ, ਗਗਨਪ੍ਰੀਤ ਸਿੰਘ, ਰਜਿੰਦਰ ਸਿੰਘ, ਹੀਰਾ ਰਾਣੀ, ਰੰਜਨਾ ਰਾਣੀ ਅਮਨਜੋਤ ਕੌਰ ਅਤੇ ਸਵਿੰਦਰ ਸਿੰਘ ਵੀ ਸ਼ਾਮਲ ਸਨ।

ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਜਨਰਲ ਸੈਕਟਰੀ ਰਾਜਿੰਦਰ ਸਿੰਘ ਲੱਕੀ ਨਾਲ 9779182335 ਤੇ ਸੰਪਰਕ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments