spot_img
spot_img
spot_img
spot_img
Friday, May 24, 2024
spot_img
Homeਪਟਿਆਲਾਉਮੰਗ ਟੀਮ ਵਲੋਂ 20ਵਾਂ ਸੈਮੀਨਾਰ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਆਯੋਜਿਤ

ਉਮੰਗ ਟੀਮ ਵਲੋਂ 20ਵਾਂ ਸੈਮੀਨਾਰ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਆਯੋਜਿਤ

ਉਮੰਗ ਟੀਮ ਵਲੋਂ 20ਵਾਂ ਸੈਮੀਨਾਰ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਆਯੋਜਿਤ
– ਆਰਟੀਫਿਸ਼ਲ ਇੰਟਲੈਜੈਂਸੀ ਰਾਹੀ ਹੋਣ ਅਪਰਾਧਾ ਤੋਂ ਬਚਣ ਸੰਬੰਧੀ ਦਿੱਤੀ ਵਿਸ਼ੇਸ਼ ਜਾਣਕਾਰੀ

ਪਟਿਆਲਾ 20 ਅਕਤੂਬਰ ( ਸੰਨੀ ਕੁਮਾਰ ) ਅੱਜ ਦੇ ਅਜ਼ੋਕੇ ਦੌਰ ਵਿੱਚ ਜਿਸ ਤਰ੍ਹਾਂ ਹਰ ਵਿਅਕਤੀ ਮੁਬਾਇਲ ਦੀ ਵਰਤੋਂ ਕਰਦਾ ਹੈ ਪਰ ਇਸਤਮਾਲ ਦੌਰਾਨ ਹੋਣ ਵਾਲੇ ਨਿੱਤ ਨਵੇਂ ਫਰਾਡ ਬਾਰੇ ਹਾਲੇ ਤੱਕ ਅਣਜਾਣ ਹੈ। ਇਸੇ ਮੰਤਵ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਅਤੇ ਟੀਵੀ ਆਦਿ ਵਿੱਚ ਇਸ਼ਤਿਹਾਰ ਦਿੱਤੇ ਜਾਦੇ ਹਨ, ਤਾਂ ਜ਼ੋ ਲੋਕਾਂ ਨੂੰ ਕਿਸੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਸੇ ਸੰਬੰਧ ਤਹਿਤ ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜਿਲਾ ਬਾਲ ਸੁਰਖਿੱਆ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅਤੇੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਲਗਾਉਣ ਤਹਿਤ ਪਟਿਆਲਾ ਦੇ ਧਾਮੋ ਮਾਜਰਾ ਵਿਖੇ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ 20ਵਾਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 200 ਤੋਂ ਵੱਧ ਲੜਕੇ ਲੜਕੀਆਂ ਨੇ ਹਿੱਸਾ ਲਿਆ।

ਸੈਮੀਨਾਰ ਦੌਰਾਨ ਮੌਕੇ ਸੰਸਥਾਂ ਦੇ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਸੰਸਥਾਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ, ਖਜਾਨਚੀ ਅਤੇ ਕਾਨੂੰਨੀ ਸਲਾਹਕਾਰ ਯੋਗੇਸ਼ ਪਾਠਕ, ਸੈਮੀਨਾਰ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਸਮੇਤ ਸਕੂਲ ਸਟਾਫ ਤੋਂ ਸਕੂਲ ਪ੍ਰਿੰਸੀਪਲ ਰੁਪਿੰਦਰ ਕੌਰ, ਐਸ ਐਸ ਮਾਸਟਰ ਜ਼ਸਵੀਰ ਸਿੰਘ, ਸਾਇੰਸ ਮਾਸਟਰ ਸੁਨੀਲ ਧਵਨ, ਕੰਪਿਊਟਰ ਫੈਕਲਟੀ ਰਮਨਪ੍ਰੀਤ ਕੌਰ, ਕੰਪਿਊਟਰ ਫੈਕਲਟੀ ਪੂਜਾ ਅਰੋੜਾ, ਹਿੰਦੀ ਮਿਸਟ੍ਰੈਸ ਸੰਤੋਸ਼ ਕੁਮਾਰੀ, ਪੰਜਾਬੀ ਮਿਸਟ੍ਰੈਸ ਰਣਵਿੰਦਰ ਕੌਰ, ਮੈਥ ਮਿਸਟੈ੍ਰਸ ਕਿਰਨਦੀਪ ਕੌਰ, ਐਸਐਸਟੀ ਮਿਸਟ੍ਰੈਸ ਸੁਖਪ੍ਰੀਤ ਕੌਰ ਮੌਜੂਦ ਰਹੇ।

ਸੈਮੀਨਾਰ ਦੌਰਾਨ ਅਨੁਰਾਗ ਅਚਾਰਿਆ ਨੇ ਵਿਦਿਆਰਥੀਆਂ ਨੂੰ ਸੈਮੀਨਾਰ ਦੌਰਾਨ ਆਰਟੀਫਿਸ਼ਲ ਇੰਟਲੈਜੈਂਸੀ ਰਾਹੀ ਹੋਣ ਵਾਲੇ ਫਰਾਡ ਤੋਂ ਬਚਣ ਸੰਬੰਧੀ ਜਾਣਕਾਰੀ ਦਿੱਤੀ ਅਤੇ ਡਾਟਾ ਚੋਰੀ ਹੋਣ ਤੋਂ ਬਚਣ ਆਦਿ ਦੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਹੋਰਨਾਂ ਸਕੂਲਾਂ ਕਾਲਜਾਂ ਨੂੰ ਵੀ ਇਹ ਸੈਮੀਨਾਰ ਕਰਵਾਉਣ ਲਈ ਸੰਸਥਾਂ ਦੀ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਨਾਲ 9646637262 ਮੁਬਾਇਲ ਨੰਬਰ ਤੇ ਸੰਪਰਕ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੌਜੂਦਾ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਸਾਈਬਰ ਸੁਰੱਖਿਆਂ ਦੀ ਮੁਢਲੀ ਜਾਣਕਾਰੀ ਦੇ ਕੇ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments