spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਉਮੰਗ ਟੀਮ ਵੱਲੋਂ ਸ.ਸ.ਸੈਕੰ.ਸਕੂਲ ਸਨੋਰ ਵਿਖੇ 17ਵੇਂ ਸੈਮੀਨਾਰ ਦਾ ਆਯੋਜਨ

ਉਮੰਗ ਟੀਮ ਵੱਲੋਂ ਸ.ਸ.ਸੈਕੰ.ਸਕੂਲ ਸਨੋਰ ਵਿਖੇ 17ਵੇਂ ਸੈਮੀਨਾਰ ਦਾ ਆਯੋਜਨ

ਉਮੰਗ ਟੀਮ ਵੱਲੋਂ ਸ.ਸ.ਸੈਕੰ.ਸਕੂਲ ਸਨੋਰ ਵਿਖੇ 17ਵੇਂ ਸੈਮੀਨਾਰ ਦਾ ਆਯੋਜਨ

ਸਾਈਬਰ ਸਰੱਖਿਆਂ ਬਾਰੇ ਜਾਗਰੂਕਤਾ ਹਰ ਵਿਅਕਤੀ ਦੀ ਹੋਵੇ ਮੁੱਢਲੀ ਪਹਿਲ^ ਅਰਵਿੰਦਰ, ਅਨੁਰਾਗ

ਪਟਿਆਲਾ 17 ਅਕਤੂਬਰ ( ਸੰਨੀ ਕੁਮਾਰ ) ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿH ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਲੋਕਾਂ ਨੂੰ ਇੰਟਰਨੈਟ ਨਾਲ ਹੋਣ ਵਾਲੇ ਫਰਾਡ ਤੋਂ ਬਚਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਸਾਈਬਰ ਸੁੱਰਖਿਆਂ ਸੈਮੀਨਾਰ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜਿਲਾ ਬਾਲ ਸੁਰਖਿੱਆ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਸਨੌਰ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਸਨੌਰ ਵਿਖੇ 17ਵਾਂ ਸਾਇਬਰ ਸੁੱਰਖਿਆਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 200 ਤੋਂ ਵੱਧ ਲੜਕੇ ਲੜਕੀਆਂ ਨੇ ਹਿੱਸਾ ਲਿਆ।

ਸੈਮੀਨਾਰ ਦੌਰਾਨ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਸੰਸਥਾਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ, ਸੈਮੀਨਾਰ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਸਮੇਤ ਸਕੂਲ ਸਟਾਫ ਤੋਂ ਪ੍ਰਿੰਸੀਪਲ ਰੇਣੂ ਰਾਣੀ, ਲੈਕਚਰਾਰ ਪ੍ਰਿਆ ਕੋਹਲੀ, ਲੈਕਚਰਾਰ ਮੋਨਾਕਸ਼ੀ ਸਿੰਗਲਾ, ਲੈਕਚਰਾਰ ਕਿਸ਼ਨ ਕੁਮਾਰ, ਮਾਸਟਰ ਅਸ਼ਵਨੀ ਗੋਇਲ ਆਈHਟੀH ਫੈਕਲਟੀ, ਲੈਕਚਰਾਰ ਜਗਦੇਵ ਸਿੰਘ, ਲੈਕਚਰਾਰ ਅਜੈ ਪ੍ਰਭਾਕਰ, ਲੈਕਚਰਾਰ ਗੁਰਮੀਤ ਸਿੰਘ, ਗੁਰਮੀਤ ਸਿੰਘ ਕੈਂਪਸ ਮੈਨੇਜਰ, ਲੈਕਚਰਾਰ ਮੋਨਿਕਾ ਠਾਕੁਰ ਮੌਜੂਦ ਰਹੇ।

ਇਸ ਮੌਕੇ ਅਨੁਰਾਗ ਅਚਾਰਿਆ ਵਿਦਿਆਰਥੀਆਂ ਨੂੰ ਸਾਈਬਰ ਸੁੱਰਖਿਆਂ ਦੇ ਨੁਕਤੇ ਸਾਂਝੇ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਇੰਟਰਨੈੱਟ ਦੀ ਵਰਤੋਂ ਵਧਣ ਨਾਲ ਦੇਸ਼ ਤਰੱਕੀ ਦੇ ਰਾਹੇ ਪਿਆ ਹੈ, ਉੱਥੇ ਹੀ ਇਸ ਦਾ ਗਲਤ ਇਸਤਮਾਲ ਕਰ ਲੋਕਾਂ ਨਾਲ ਫਰਾਡ ਦੇ ਕੇਸਾਂ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਇਸ ਦੀ ਵਰਤੋਂ ਕਰਨ ਤੋਂ ਡਰਨ ਦੀ ਬਜਾਏ ਇਸ ਦੀ ਚੰਗੀ ਸਿਖਲਾਈ ਲੈ ਦੇ ਵਿਦਿਆਰਥੀ ਹੋਰਨਾਂ ਲਈ ਚਾਨਣ ਮੁਨਾਰਾ ਬਣ ਸਕਦੇ ਹਨ।

ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਆਖਰੀ ਵਿੱਚ ਵਿਦਿਆਰਥੀਆਂ ਤੋਂ ਸੈਮੀਨਾਰ ਸੰਬੰਧੀ ਸਵਾਲ ਕੀਤੇ ਜਿਸ ਵਿੱਚ ਵਿਦਿਆਰਥੀ ਗੁਰਸਿਮਰਨ ਸਿੰਘ ਮੋਹਰੀ ਰਿਹਾ। ਇਸ ਮੌਕੇ ਉਨਾਂ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੀ ਕੋਆਰਡੀਨੇਟਰ ਡਾ ਗਗਨਪ੍ਰੀਤ ਨਾਲ 9779607262 ਤੇ ਸੰਪਰਕ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments