spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ।

ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ।

ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦਾਰੋਪਨ
ਰੰਗਲਾ ਪੰਜਾਬ ਬਨਾਉਣ ਲਈ ਪੰਜਾਬ ਦਾ ਹਰਿਆ ਭਰਿਆ ਹੋਣਾ ਅਤਿ ਜਰੂਰੀ- ਚੇਅਰਮੈਨ ਹਡਾਨਾ
ਪਟਿਆਲਾ 5 ਜੂਨ ( ਸੰਨੀ ਕੁਮਾਰ ) ਉਮੰਗ ਵੈਲਫੇਅਰ ਫਾਊਂਡੇਸ਼ਨ ਸੰਸਥਾਂ ਵੱਲੋਂ ਗਰੋਅ ਸਕਿਓਰ ਆਈਲੈਟਸ ਸੈਂਟਰ ਮਜੀਠੀਆ ਇਨਕਲੇਵ ਦੇ ਸਹਿਯੋਗ ਨਾਲ ਤਫਜਪੁਰਾ ਤੋਂ ਡੀ.ਸੀ ਡਬਲਿਊ ਰੋਡ ਦੇ ਨਾਲ ਲਗਦੀ ਜਗਾਵਾਂ ਉੱਤੇ ਨਾਲ ਲਗਦੀਆਂ ਕਲੋਨੀਆਂ ਦੇ ਨਿਵਾਸੀਆਂ ਨਾਲ ਮਿਲ ਕੇ ਵਿਸ਼ਵ ਵਾਤਾਵਰਨ ਨੂੰ ਸਮਰਪਿਤ ਪੌਦਾਰੋਪਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਨਾ ਮੁੱਖ ਮਹਿਮਾਨ ਵਜੋਂ ਪੁੱਜ ਕੇ ਸੰਸਥਾਂ ਦੇ ਵਾਲੰਟੀਅਰਾਂ ਅਤੇ ਇਲਾਕਾ ਨਿਵਾਸੀਆਂ ਨਾਲ ਰਲ ਕੇ ਬੂਟੇ ਲਗਾਏ।
ਇਸ ਮੌਕੇ ਚੇਅਰਮੈਨ ਹਡਾਨਾ ਨੇ ਉਮੰਗ ਸੰਸਥਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਉਮੰਗ ਸੰਸਥਾਂ ਵੱਲੋਂ ਲੰਮੇ ਸਮੇਂ ਤੋਂ ਪਰਿਆਵਰਨ ਲਈ ਕੀਤਾ ਜਾ ਰਹੇ ਉਪਰਾਲੇ ਸਮਾਜ ਲਈ ਚੰਗੀ ਸੇਧ ਹਨ। ਸਾਨੂੰ ਸਭ ਨੂੰ ਪਰਿਆਵਰਨ ਪ੍ਰਤੀ ਆਪਣਾ ਫਰਜ ਸਮਝਦਿਆ ਆਪਣੀ ਜਿੰਦਗੀ ਵਿੱਚ ਬੂਟੇ ਲਗਾਉਣੇ ਅਤੇ ਉਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਨਾਲ ਜਿੱਥੇ ਬੱਚਿਆਂ ਨੂੰ ਪਰਿਆਵਰਨ ਨਾਲ ਜ਼ੋੜਿਆ ਜਾ ਸਕਦਾ ਹੈ, ਉੱਥੇ ਹੀ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਨਿਜ਼ਾਤ ਪਾਈ ਜਾ ਸਕਦੀ ਹੈ। ਹਰ ਸਾਲ ਘੱਟ ਗਿਣਤੀ ਵਿੱਚ ਹੋਣ ਵਾਲਾ ਪੌਦਾਰੋਪਨ ਗਲੋਬਲ ਵਾਰਮਿੰਗ ਦੇ ਵਧਨ ਦਾ ਵੱਡਾ ਕਾਰਨ ਹੈ। ਰੁੱਖ ਨਾਂ ਲਗਾਉਣ ਨਾਲ ਅਸੀ ਜਿੱਥੇ ਆਉਣ ਵਾਲੇ ਸਮੇਂ ਵਿੱਚ ਠੰਡੀਆਂ ਛਾਂਵਾਂ ਦੇ ਮੁਹਤਾਜ ਹੋਵਾਂਗੇ, ਉੱਥੇ ਹੀ ਕਈਆਂ ਵੱਡੀਆਂ ਬਿਮਾਰੀਆਂ ਨਾਲ ਵੀ ਉਲਝਦੇ ਦਿਖਾਗੇਂ। ਸਾਨੂੰ ਆਪਣੇ ਬੱਚਿਆਂ ਨੂੰ ਬੂਟੇ ਲਗਾਉਣ ਲਈ ਪੇ੍ਰਰਿਤ ਕਰਨ ਵਜੋਂ ਵੱਖ ਵੱਖ ਪੋਦਾਰੋਪਨ ਪੋਗਰਾਮਾਂ ਵਿੱਚ ਸ਼ਿਰਕਤ ਅਤੇ ਖਾਸ ਕਰ ਆਪਣੇ ਜਨਮਦਿਨ ਤੇ ਹਰ ਸਾਲ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਦਾ ਪ੍ਰਣ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਉਮੰਗ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ, ਵਿੱਤ ਸਕੱਤਰ ਯੋਗੇਸ਼ ਪਾਠਕ, ਜੁਆਇੰਟ ਸਕੱਤਰ ਪਰਮਜੀਤ ਸਿੰਘ, ਨੇੜਲੀਆ ਕਾਲੋਨੀਆਂ ਦੇ ਸਥਾਨਕ ਨਿਵਾਸੀ, ਆਮ ਆਦਮੀ ਪਾਰਟੀ ਵਾਲੰਟੀਅਰਜ ਅਤੇ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments