spot_img
spot_img
spot_img
spot_img
Monday, May 27, 2024
spot_img
Homeਪਟਿਆਲਾਉਮੰਗ ਵੱਲੋਂ ਜ਼ੋਤ ਆਸ਼ਰਮ ਵਿਖੇ ਬਜ਼ੁਰਗਾਂ ਲਈ ਲਗਾਇਆ ਵਿਸ਼ੇਸ਼ ਮੁਫਤ ਮੈਡੀਕਲ ਕੈਂਪ

ਉਮੰਗ ਵੱਲੋਂ ਜ਼ੋਤ ਆਸ਼ਰਮ ਵਿਖੇ ਬਜ਼ੁਰਗਾਂ ਲਈ ਲਗਾਇਆ ਵਿਸ਼ੇਸ਼ ਮੁਫਤ ਮੈਡੀਕਲ ਕੈਂਪ

ਉਮੰਗ ਵੱਲੋਂ ਜ਼ੋਤ ਆਸ਼ਰਮ ਵਿਖੇ ਬਜ਼ੁਰਗਾਂ ਲਈ ਲਗਾਇਆ ਵਿਸ਼ੇਸ਼ ਮੁਫਤ ਮੈਡੀਕਲ ਕੈਂਪ

ਮੈਡੀਸਨ ਬੈਂਕ ਦਾ ਨਿਵੇਕਲੀ ਸ਼ੁਰੂਆਤ ਦਾ ਉਪਰਾਲਾ ਸ਼ਲਾਘਾਯੋਗ^ ਡਾ ਅਜੈ ਪਾਲ

ਪਟਿਆਲਾ 2 ਅਪ੍ਰੈਲ ( ਸੰਨੀ ਕੁਮਾਰ ) ਉਮੰਗ ਵੈਲਫੇਅਰ ਫਾਉਂਡੇਸ਼ਨ ਰਜਿH ਵੱਲੋਂ ਰਜਿੰਦਰਾ ਹਸਪਤਾਲ ਦੇ ਮਾਹਿਰ ਅਸੀਸਟੈਂਟ ਪ੍ਰੋਫੈਸਰ ਡਾH ਅਜੈ ਪਾਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਐਮH ਆਰ ਦਵਿੰਦਰ ਜੀ ਦੇ ਸਹਿਯੋਗ ਨਾਲ ਪਟਿਆਲਾ ਦੇ ਰਾਜਪੁਰਾ ਰੋਡ ਤੇ ਬੇਘਰ ਹੋਏ ਬਜ਼ੁਰਗਾ ਦੀ ਸੇਵਾ ਸੰਭਾਲ ਵਾਸਤੇ ਬਣੇ ਜੋਤ ਆਸ਼ਰਮ ਵਿਖੇ ਰਹਿਣ ਵਾਲੇ 25 ਦੇ ਕਰੀਬ ਬਜ਼ੁਰਗਾਂ ਦਾ ਚੈਕਅੱਪ ਕੀਤਾ ਅਤੇ ਉਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਡਾ ਅਜੈ ਪਾਲ ਨੇ ਸੰਸਥਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਸੰਸਥਾਂ ਵਲੋਂ ਆਸ਼ਰਮਾਂ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਇਸ ਤਰ੍ਹਾਂ ਨਾਲ ਕੈਂਪ ਲਗਾਉਣ ਨਾਲ ਉਨਾਂ ਦਾ ਚੈਕਅੱਪ, ਸ਼ੁਗਰ ਚੈਕਅੱਪ, ਬੀਪੀ, ਆਦਿ ਹੋਰ ਚੰਗੇ ਢੰਗ ਨਾਲ ਕੀਤੇ ਜਾ ਸਕੇ ਹਨ, ਜਿਸ ਨਾਲ ਉਹਨਾਂ ਦੀ ਸੰਬੰਧਤ ਬਿਮਾਰੀਆਂ ਦੀ ਦਵਾਈ ਵੀ ਦਿੱਤੀ ਜਾ ਸਕੀ। ਇਸੇ ਤਰ੍ਹਾਂ ਨਾਲ ਮੁੜ ਇਹ ਕੈਂਪ ਕੁਝ ਦਿਨਾਂ ਬਾਅਦ ਦੁਬਾਰਾ ਲਗਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਹੋਰਨਾਂ ਆਸ਼ਰਮਾਂ ਵਿੱਚ ਵੀ ਇਸੇ ਤਰ੍ਹਾਂ ਕੈਂਪ ਲਗਾਏ ਜਾਣਗੇ ਤਾਂ ਜੋ ਬਜ਼ੁਰਗਾਂ ਨੂੰ ਹਸਪਤਾਲਾ ਵਿੱਚ ਜਾ ਕੇ ਲੰਮੀਆਂ ਕਤਾਰਾ ਵਿੱਚ ਨਾ ਲਗਣਾ ਪਵੇ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਟੀਮ ਮੈਂਬਰ ਗੁਰਕੀਰਤ ਸਿੰਘ ਦੀ ਅਗਵਾਈ ਵਿੱਚ ਮੈਡੀਸਨ ਬੈਂਕ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜੇਕਰ ਪਟਿਆਲਾ ਦੇ ਕਿਸੇ ਵੀ ਵਿਅਕਤੀ ਕੌਲ ਕੋਈ ਵੀ ਦਵਾਈ ਜ਼ੋ ਵਰਤਨਯੌਗ ਹੋਵੇ ਅਤੇ ਚੰਗੀ ਹਾਲਤ ਵਿੱਚ ਵਾਧੂ ਪਈ ਹੋਵੇ ਉਹ ਸੰਸਥਾ ਨੂੰ ਦਾਨ ਦੇ ਰੂਪ ਵਿੱਚ ਜਮਾਂ ਕਰਵਾ ਸਕਦਾ ਹੈ ਜਾਂ ਸੰਸਥਾ ਦੇ ਨੰਬਰ 9478612009, 9872041261, 9814826256 ਤੇ ਦੱਸ ਸਕਦਾ ਹੈ ਤਾਂ ਜ਼ੋ ਸੰਸਥਾਂ ਦੇ ਮੈਂਬਰ ਉਨਾਂ ਤੋਂ ਆਪ ਇੱਕਤਰਤ ਕਰ ਸਕਣ। ਇਹ ਦਵਾਈਆਂ ਲੋੜਵੰਦ ਲੋਕਾਂ ਨੂੰ ਮੁਫਤ ਮੈਡੀਕਲ ਕੈਂਪਾ ਰਾਹੀ ਮੁਹਈਆਂ ਕਰਵਾਈਆ ਜਾਣਗੀਆ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ, ਵਿੱਤ ਸਕੱਤਰ ਯੋਗੇਸ਼ ਪਾਠਕ, ਮੀਤ ਪ੍ਰਧਾਨ ਵਿਮਲ ਸ਼ਰਮਾ, ਸੀਨੀਅਰ ਮੈਂਬਰ ਰਿਟਾਇਰ ਸੁਪਰਡੈਂਟ ਇੰਦਰਜੀਤ ਸ਼ਰਮਾ, ਸੀਨੀਅਰ ਮੈਂਬਰ ਗੁਰਕੀਰਤ ਸਿੰਘ, ਕੋਆਰਡੀਨੇਟਰ ਹਿਮਾਨੀ, ਕੋਆਰਡੀਨੇਟਰ ਹਰਪਿੰਦਰ, ਆਮ ਆਦਮੀ ਪਾਰਟੀ ਡਾ ਬਲਬੀਰ ਸਿੰਘ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਜੀ ਐਸ ਦੱਤ ਅਤੇ ਹੋਰ ਕਮੇਟੀ ਮੈਂਬਰ, ਭਾਵਨਾ ਅਚਾਰਿਆ ਅਤੇ ਜ਼ੋਤ ਆਸ਼ਰਮ ਦੇ ਪ੍ਰਬੰਧਕ ਰਿਤੂ ਸਹਿਗਲ, ਵਿੱਕੀ ਪਹੂਜਾ ਅਤੇ 25 ਦੇ ਕਰੀਬ ਬਜੁਰਗ ਇਸ ਕੈਂਪ ਵਿੱਚ ਮੌਜੂਦ ਸਨ।

 

ਫੋਟੋ^ ਕੈਂਪ ਦੌਰਾਨ ਡਾ ਅਜੈ ਪਾਲ, ਸੰਸਥਾਂ ਪ੍ਰਬੰਧਕ ਅਤੇ ਉਮੰਗ ਸੰਸਥਾਂ ਦੇ ਮੈਂਬਰ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments