spot_img
spot_img
spot_img
spot_img
Monday, May 27, 2024
spot_img
Homeਪਟਿਆਲਾਉਮੰਗ ਵੱਲੋਂ "ਸਰਕਾਰੀ ਸਕੂਲ ਆਫ ਐਮੀਨੈਂਸ" ਫੀਲਖਾਨਾ ਵਿੱਚ ਸਾਈਬਰ ਸਕਿਊਰਟੀ ਸੰਬੰਧੀ ਅੱਠਵਾਂ...

ਉਮੰਗ ਵੱਲੋਂ “ਸਰਕਾਰੀ ਸਕੂਲ ਆਫ ਐਮੀਨੈਂਸ” ਫੀਲਖਾਨਾ ਵਿੱਚ ਸਾਈਬਰ ਸਕਿਊਰਟੀ ਸੰਬੰਧੀ ਅੱਠਵਾਂ ਸੈਮੀਨਾਰ ਆਯੋਜਿਤ

ਉਮੰਗ ਵੱਲੋਂ “ਸਰਕਾਰੀ ਸਕੂਲ ਆਫ ਐਮੀਨੈਂਸ” ਫੀਲਖਾਨਾ ਵਿੱਚ ਸਾਈਬਰ ਸਕਿਊਰਟੀ ਸੰਬੰਧੀ ਅੱਠਵਾਂ ਸੈਮੀਨਾਰ ਆਯੋਜਿਤ

ਪਟਿਆਲਾ 1 ਅਗਸਤ ( ਸੰਨੀ ਕੁਮਾਰ ) ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿH ਵੱਲੋਂ ਡਿਪਟੀਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਚਾਇਲਡ ਪ੍ਰੋਟੈਕਸ਼ਨ ਆਫ਼ਿਸਰ ਸ਼ਾਇਨਾ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਸੰਸਥਾਂਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਲਗਾਤਾਰ ਸਕੂਲਾ ਅਤੇ ਕਾਲਜਾਂ ਵਿੱਚ ਸਾਈਬਰ ਅਪਰਾਧਾਂ ਤੋਂ ਬਚਣ ਅਤੇ ਇਹਨਾਂ ਨਾਲ ਨਿਪਟਣ ਪ੍ਰਤੀ ਜਾਗਰੂਕਤਾ ਸੈਮੀਨਾਰਲਗਾਏ ਜਾ ਰਹੇ ਹਨ। ਇਸੇ ਸੰਬੰਧ ਵਿੱਚ ਅੱਜ ਪਟਿਆਲਾ ਦੇ *ਸਰਕਾਰੀ ਸਕੂਲ ਆਫ ਐਮੀਨੈਂਸ* ਫੀਲਖਾਨਾ ਵਿੱਚ ਸਾਈਬਰ ਸਕਿਊਰਟੀ ਸੰਬੰਧੀ ਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ ਸਟੇਟ ਐਵਾਰਡੀ, ਮਨੋਜ਼ ਥਾਪਰ ਐਨ ਐਸ ਐਸ ਤੇ ਪ੍ਰੋਗਰਾਮ ਅਫਸਰ, ਸਿਮਰਨਪ੍ਰੀਤ ਕੌਰ ਸ਼ਿਫਟ ਇੰਚਾਰਜ, ਸੰਜਨਾ ਮੈਥ ਮਿਸਟੈ੍ਰਸ ਤੇ ਪ੍ਰੋਗਰਾਮ ਸੰਚਾਲਕ ਤੋ ਇਲਾਵਾ 70 ਦੇ ਕਰੀਬ ਬੱਚਿਆਂ ਨੇ ਇਸ ਸੈਮੀਨਾਰ ਵਿਚ ਸ਼ਿਰਕਤ ਕੀਤੀ।

ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ ਅਤੇ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਨੇ ਸਕੂਲ ਦੇ ਵਿਦਆਰਥੀਆਂ ਵਿੱਚ ਪਹਿਲਾ ਤੋਂ ਹੀ ਇਸ ਬਾਰੇ ਜਾਣਕਾਰੀ ਰੱਖਣ ਅਤੇ ਸੈਮੀਨਾਰ ਦੋਰਾਨ ਸਵਾਲਾਂ ਰਾਹੀਂ ਹੋਰ ਜਾਨਣ ਦੀ ਉਤਸੁਕਤਾ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸੰਸਥਾਂ ਵੱਲੋਂ  ਇਹ ਉਪਰਾਲਾ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂਵਿੱਚ ਲਗਾਤਾਰ ਜਾਰੀ ਹੈ। ਉਨ੍ਹਾਂ ਹੋਰਨਾਂ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਜਨਰਲ ਸੈਕਟਰੀ 9779182335 ਤੇ ਸੰਪਰਕ ਕਰ ਸਕਦੇ ਹੋ। ਇਸ ਮੌਕੇ ਪ੍ਰਿੰਸੀਪਲ ਰਜਨੀਸ਼ ਗੁਪਤਾਨੇ ਉਮੰਗ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੀ ਇਹ ਮੁਹਿੰਮ ਬੱਚਿਆਂ ਲਈ ਅਹਿਮ ਜਾਣਕਾਰੀ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੋਰਾਨ ਬੱਚਿਆਂ ਨੂੰ ਮੋਬਾਈਲ ਦੇਣਾ ਮਜਬੂਰੀ ਸੀ ਪਰ ਹੁਣ ਇਸ ਦੀ ਘੱਟ ਅਤੇ ਸਹੀ ਵਰਤੋਂ ਬਾਰੇ ਦੱਸਣ ਲਈ  ਅਜਿਹੇ ਸੈਮੀਨਾਰਾ ਦਾ ਹੋਣਾ ਅਤਿ ਜਰੂਰੀ ਹੈ। ਉਨ੍ਹਾਂ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments