spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਉਮੰਗ ਵੱਲੋਂ ਸਰਕਾਰੀ ਹਾਈ ਸਕੂਲ ਨੈਣ ਕਲਾਂ ਵਿਖੇ 19ਵਾਂ ਸੈਮੀਨਾਰ ਆਯੋਜਿਤ

ਉਮੰਗ ਵੱਲੋਂ ਸਰਕਾਰੀ ਹਾਈ ਸਕੂਲ ਨੈਣ ਕਲਾਂ ਵਿਖੇ 19ਵਾਂ ਸੈਮੀਨਾਰ ਆਯੋਜਿਤ

ਉਮੰਗ ਵੱਲੋਂ ਸਰਕਾਰੀ ਹਾਈ ਸਕੂਲ ਨੈਣ ਕਲਾਂ ਵਿਖੇ 19ਵਾਂ ਸੈਮੀਨਾਰ ਆਯੋਜਿਤ
-ਉਮੰਗ ਅਤੇ ਜਿਲ੍ਹਾਂ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਸ਼ਲਾਘਾਯੋਗ- ਹੈੱਡ ਮਾਸਟਰ ਜਗਤਾਰ ਸਿੰਘ ਟਿਵਾਣਾ

ਪਟਿਆਲਾ 19 ਅਕਤੂਬਰ ( ਸੰਨੀ ਕੁਮਾਰ ) ਲਾਕਡਾਊਨ ਦੇ ਦੌਰਾਨ ਮੁਬਾਇਲ ਦੇਣਾ ਮਾਪਿਆ ਦੀ ਮਜਬੂਰੀ ਸੀ ਪਰ ਇਸ ਸੁਵਿਧਾ ਦਾ ਜਿੱਥੇ ਬੱਚਿਆਂ ਨੂੰ ਪੜਾਈ ਵਿੱਚ ਫਾਇਦਾ ਹੋਇਆ ਉਥੇ ਹੀ ਵੱਡੇ ਪੱਧਰ ਤੇ ਇਸ ਦੀ ਗਲਤ ਵਰਤੋਂ ਨੇ ਬੱਚਿਆਂ ਨੂੰ ਗੇਮ, ਰੀਲਜ ਆਦਿ ਚਲਾਉਣ ਜਾਂ ਦੇਖਣ ਦਾ ਆਦੀ ਬਣਾ ਦਿੱਤਾ। ਜਿਸ ਕਾਰਨ ਕਈ ਮੁਬਾਇਲ ਯੂਜਰਜ ਦਾ ਡਾਟਾ ਹੈਕਰ ਕੋਲ ਬੜੀ ਆਸਾਨੀ ਨਾਲ ਪਹੁੰਚ ਗਿਆ। ਜਿਸ ਦੇ ਬਚਾਅ ਸੰਬੰਧੀ ਹੀ ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜਿਲਾ ਬਾਲ ਸੁਰਖਿੱਆ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਤੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅਤੇੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਏ ਜਾ ਰਹੇ ਹਨ।

ਇਹ ਪ੍ਰਗਟਾਵਾ ਉਮੰਗ ਵੈੱਲਫੇਅਰ ਫਾਊਂਡੇਸ਼ਨ ਰਜਿ ਦੇ ਪ੍ਰਧਾਨ ਅਰਵਿੰਦਰ ਅਤੇ ਸੰਸਥਾਂ ਦੀ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਨੇ ਪਟਿਆਲਾ ਦੇ ਸਰਕਾਰੀ ਹਾਈ ਸਕੂਲ ਨੈਣ ਕਲਾਂ ਵਿਖੇ 19ਵੇਂ ਸਾਈਬਰ ਸੁਰੱਖਿਆ ਸੈਮੀਨਾਰ ਮੌਕੇ ਸਾਂਝੇ ਤੌਰ ਤੇ ਕੀਤਾ। ਜਿਸ ਵਿੱਚ 210 ਦੇ ਕਰੀਬ ਵਿਦਿਆਰਥੀਆਂ ਅਤੇ ਸਮੂਹ ਸਕੂਲ ਸਟਾਫ ਨੇ ਭਾਗ ਲਿਆ।

ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਸੰਸਥਾਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ, ਸੈਮੀਨਾਰ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਸਮੇਤ ਸਕੂਲ ਸਟਾਫ ਤੋਂ ਹੈੱਡ ਮਾਸਟਰ ਜਗਤਾਰ ਸਿੰਘ ਟਿਵਾਣਾ, ਪੰਜਾਬੀ ਮਿਸਟ੍ਰੈਸ ਪਰਮਜੀਤ ਕੌਰ, ਐਸ ਐਸ ਮਿਸਟ੍ਰੈਸ ਦਰਸ਼ਨਾ ਦੇਵੀ, ਸਾਇੰਸ ਮਿਸਟ੍ਰੈਸ ਕੁਲਦੀਪ ਕੌਰ, ਮੈਥ ਮਿਸਟ੍ਰੈਸ ਭਾਰਤੀ ਮਿੱਤਲ, ਮੈਥ ਮਿਸਟ੍ਰੈਸ ਜ਼ਸਵੀਰ ਕੌਰ, ਸਾਇੰਸ ਅਧਿਆਪਕ ਵਿਜੈ ਅਰੋੜਾ, ਅੰਗਰੇਜੀ ਅਧਿਆਪਕ ਗੁਰਬੀਰ ਕੌਰ, ਪੰਜਾਬੀ ਅਧਿਆਪਕ ਤਰਸੇਮ ਸਿੰਘ, ਹਿੰਦੀ ਅਧਿਆਪਕ ਮਨਪ੍ਰੀਤ ਸਿੰਘ, ਕੰਪਿਊਟਰ ਅਧਿਆਪਕ ਬਲਜੀਤ ਕੌਰ, ਸ਼ਰੀਰਕ ਸਿੱਖਿਆ ਅਧਿਆਪਕ ਕਿਰਨਦੀਪ ਕੌਰ, ਡਰਾਇੰਗ ਅਧਿਆਪਕ ਹਰਦੀਪ ਸਿੰਘ, ਐਸਐਸਟੀ ਅਧਿਆਪਕ ਜ਼ਸਵਿੰਦਰ ਕੌਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਸੈਮੀਨਾਰ ਦੌਰਾਨ ਅਨੁਰਾਗ ਅਚਾਰਿਆ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਇਹ ਸਾਈਬਰ ਸੁੱਰਖਿਆਂ ਸੈਮੀਨਾਰ ਕਰਵਾਉਣ ਬਾਰੇ ਅਪੀਲ ਕੀਤੀ ਅਤੇ ਕਿਹਾ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ 9779607262 ਤੇ ਡਾ ਗਗਨਪ਼੍ਰੀਤ ਕੌਰ ਨਾਲ ਸੰਪਰਕ ਕਰ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments