spot_img
spot_img
spot_img
spot_img
Friday, May 24, 2024
spot_img
Homeਪਟਿਆਲਾਉਮੰਗ ਵੱਲੋਂ ਸਾਈਬਰ ਅਪਰਾਧ ਤੋਂ ਬਚਣ ਸੰਬੰਧੀ ਯੂਨੀਵਰਸਿਟੀ ਦੇ ਮਾਡਲ ਸਕੂਲ ਵਿੱਚ...

ਉਮੰਗ ਵੱਲੋਂ ਸਾਈਬਰ ਅਪਰਾਧ ਤੋਂ ਬਚਣ ਸੰਬੰਧੀ ਯੂਨੀਵਰਸਿਟੀ ਦੇ ਮਾਡਲ ਸਕੂਲ ਵਿੱਚ ਸੈਮੀਨਾਰ ਆਯੋਜਿਤ

ਉਮੰਗ ਵੱਲੋਂ ਸਾਈਬਰ ਅਪਰਾਧ ਤੋਂ ਬਚਣ ਸੰਬੰਧੀ ਯੂਨੀਵਰਸਿਟੀ ਦੇ ਮਾਡਲ ਸਕੂਲ ਵਿੱਚ ਸੈਮੀਨਾਰ ਆਯੋਜਿਤ
— ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਵਿਦਿਆਰਥੀ

ਪਟਿਆਲਾ 8 ਮਈ ( ਸੰਨੀ ਕੁਮਾਰ ) ਉਮੰਗ ਵੈਲਫੇਅਰ ਫਾਉਂਡੇਸ਼ਨ (ਰਜਿ) ਪਟਿਆਲਾ ਸੰਸਥਾਂ ਦੀ ਟੀਮ ਵੱਲੋਂ ਨਿਵੇਕਲੇ ਉਪਰਾਲੇ ਰਾਹੀ ਸਾਈਬਰ ਕਰਾਈਮ ਵਿੱਚ ਦਿਨ ਬ ਦਿਨ ਹੋ ਰਹੇ ਵਾਧੇ ਤੋਂ ਬਚਾਅ ਸੰਬੰਧੀ ਪੰਜਾਬੀ ਯੂਨੀਵਰਸਿਟੀ ਵਿਚਲੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿੱਚ ਡਾ ਬੱਲ ਕ੍ਰਿਸ਼ਨ, ਸਤਵੀਰ ਸਿੰਘ ਗਿੱਲ, ਗੁਰਪ੍ਰੀਤ ਕੌਰ, ਅਮੋਲਜੀਤ ਕੌਰ, ਰਜਨੀਸ਼, ਅਭਿਸ਼ੇਕ ਰਾਣਾ, ਬਲਵਿੰਦਰ ਕੌਰ ਅਤੇ ਹੋਰ ਸਕੂਲ ਸਟਾਫ ਦੀ ਨਿਗਰਾਨ ਹੇਠ 8ਵਾਂ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ 108 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ ਨੇ ਕਿਹਾ ਕਿ ਸੰਸਥਾਂ ਦੇ ਚੈਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਉਪਰਾਲਾ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸੰਸਥਾਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਇੰਟਰਨੇਟ ਦੀ ਸਹੀ ਵਰਤੋਂ ਅਤੇ ਇਸ ਦੀ ਵਰਤੋਂ ਦੋਰਾਨ ਹੋਣ ਵਾਲੀ ਧੋਖਾਧੜੀ ਤੋਂ ਬਚਣ ਲਈ ਅਕਸਰ ਸਮੇਂ ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੋਰਾਨ ਬੱਚਿਆਂ ਨੂੰ ਮੋਬਾਈਲ ਦੇਣਾ ਮਜਬੂਰੀ ਸੀ ਪਰ ਹੁਣ ਇਸ ਦੀ ਘੱਟ ਅਤੇ ਸਹੀ ਵਰਤੋਂ ਬਾਰੇ ਦੱਸਣ ਲਈ ਅਜਿਹੇ ਸੈਮੀਨਾਰਾ ਦਾ ਹੋਣਾ ਅਤਿ ਜਰੂਰੀ ਹੈ। ਗੱਲ ਕਰੀਏ ਤਾਂ ਇੰਟਰਨੈੱਟ ਦੀ ਵਰਤੋਂ ਦੌਰਾਨ ਲੋਕਾਂ ਨਾਲ ਪੈਸਿਆ ਦੀ ਠੱਗੀ, ਡਾਟਾ ਚੋਰੀ ਹੋਣਾ, ਫੇਸਬੁੱਕ ਅਤੇ ਹੋਰ ਸ਼ੋਸ਼ਲ ਸਾਈਟਾ ਦਾ ਹੈਕ ਹੋ ਜਾਣਾ, ਮੁਬਾਇਲ ਨੰਬਰ ਤੇ ਬਾਹਰਲੇ ਮੁਲਕਾਂ ਵਿੱਚੋਂ ਝੂਠੀਆਂ ਫੋਨ ਕਾਲ ਕਰ ਪੈਸੇ ਠੱਗਣਾ, ਪ੍ਰੋਮੋਸ਼ਨਲ ਸੁਨੇਹਾ ਅਤੇ ਫ੍ਰੀ ਜਾਂ ਆਕਰਸ਼ਕ ਕੂਪਨ ਆਦਿ ਖੋਲਦਿਆਂ ਹੀ ਖਾਤੇ ਵਿੱਚੋਂ ਪੈਸੇ ਚਲੇ ਜਾਣਾ ਆਦਿ ਦੇ ਕੇਸਾਂ ਵਿੱਚ ਵੀ ਕਾਫੀ ਵਾਧਾ ਹੋ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ।
ਦੱਸਣਯੋਗ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਮੋਖਿਕ ਹੁਕਮਾਂ ਅਨੁਸਾਰ ਜਿਲ੍ਹੇਂ ਦੇ ਸਾਰੇ ਸਕੂਲਾਂ ਨੂੰ ਸੈਸ਼ਨ 2023-24 ਦੌਰਾਨ ਉਮੰਗ ਸੰਸਥਾਂ ਵੱਲੋਂ ਕੀਤੇ ਜਾਣ ਵਾਲੇ ਇਸ ਸੈਮੀਨਾਰ ਨੂੰ ਕਰਵਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਨਵੀਆਂ ਪੀੜੀ ਦੇ ਵਿਦਿਆਰਥੀ ਇੰਟਰਨੈੱਟ ਦੀ ਸਹੀ ਵਰਤੋਂ ਕਰਨ ਅਤੇ ਇਸ ਦੀ ਵਰਤੋਂ ਕਰਦਿਆਂ ਹੋਣ ਵਾਲੇ ਅਪਰਾਧਾ ਤੋਂ ਸੁਚੇਤ ਹੋ ਸਕਣ। ਉਹਨਾਂ ਬੱਚਿਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਮੰਗ ਸੰਸਥਾਂ ਵੱਲੋਂ ਸਾਈਬਰ ਅਪਰਾਧ ਤੋਂ ਬਚਣ ਸੰਬੰਧੀ ਮਿਲੀ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ।
ਸੰਸਥਾਂ ਦੇ ਵਿੱਤ ਸਕੱਤਰ ਯੋਗੇਸ਼ ਪਾਠਕ ਅਤੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਨੇ ਸਾਂਝੇ ਤੌਰ ਤੇ ਬੱਚਿਆ ਨੂੰ ਅਪਰਾਧ ਹੋਣ ਤੋਂ ਬਚਣ ਅਤੇ ਜਾਣਕਾਰੀ ਲੈਣ ਲਈ ਆਪਣੇ ਮਾਂ ਬਾਪ, ਸਾਈਬਰ ਐਕਸਪਰਟ ਨਾਲ ਗੱਲਬਾਤ ਜਾਂ ਕਿਸੇ ਸ਼ਿਕਾਇਤ ਲਈ ਪਟਿਆਲਾ ਸਾਇਬਰ ਸੈਲ ਸ਼ਿਕਾਇਤ ਨੰਬਰ 9592912900 ਅਤੇ ਇਸ ਦੇ ਨਾਲ ਹੀ ਮੁਸ਼ਕਿਲ ਪੈਣ ਤੇ ਸਰਕਾਰ ਵਲੋਂ ਸ਼ੁਰੂ ਕੀਤੀਆਂ ਵੈੱਬ ਸਾਈਟਾਂ ਨਾਲ ਰਾਬਤਾ ਕਾਇਮ ਕਰਨ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਮੈਂਬਰ ਹਿਮਾਨੀ, ਹਰਪਿੰਦਰ ਕੌਰ, ਰਜਿੰਦਰ ਸਿੰਘ ਲੱਕੀ, ਗੁਰਜੀਤ ਸਿੰਘ ਸੋਨੀ, ਵਿਨੋਦ ਕੁਮਾਰ, ਵਿਮਲ ਸ਼ਰਮਾ ਅਤੇ ਹੋਰ ਸਕੂਲ ਅਧਿਆਪਕ ਅਤੇ ਸਟਾਫ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments