spot_img
spot_img
spot_img
spot_img
Friday, May 24, 2024
spot_img
Homeਪਟਿਆਲਾਉਮੰਗ ਸੰਸਥਾਂ ਦੇ ਵਾਲੰਟੀਅਰਾਂ ਨੇ ਵੱਡੀ ਨਦੀ ਤੇ ਜਾਮ ਖਲਵਾਉਣ ਦੀ ਸੰਭਾਲੀ...

ਉਮੰਗ ਸੰਸਥਾਂ ਦੇ ਵਾਲੰਟੀਅਰਾਂ ਨੇ ਵੱਡੀ ਨਦੀ ਤੇ ਜਾਮ ਖਲਵਾਉਣ ਦੀ ਸੰਭਾਲੀ ਕਮਾਨ- ਬਡੂੰਗਰ, ਅਰਵਿੰਦਰ

ਉਮੰਗ ਸੰਸਥਾਂ ਦੇ ਵਾਲੰਟੀਅਰਾਂ ਨੇ ਵੱਡੀ ਨਦੀ ਤੇ ਜਾਮ ਖਲਵਾਉਣ ਦੀ ਸੰਭਾਲੀ ਕਮਾਨ- ਬਡੂੰਗਰ, ਅਰਵਿੰਦਰ

ਪਟਿਆਲਾ 13 ਜੁਲਾਈ ( ) ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ ਲੋੜਵੰਦ ਲੋਕਾਂ ਲਈ ਬਚਾਅ ਕਾਰਜਾਂ ਦੇ ਨਾਲ ਖਾਣ ਪੀਣ ਅਤੇ ਜਰੂਰਤ ਦਾ ਸਾਮਾਨ ਦਾ ਇੰਤਜਾਮ ਕਰ ਜਰੂਰਤਮੰਦ ਲੋਕਾਂ ਕੋਲ ਪਹੁੰਚਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਵੱਡੀ ਨਦੀ ਵਿੱਚ ਵਧੇ ਪਾਣੀ ਕਾਰਨ ਨੁਕਸਾਨੇ ਗਏ ਲੋੜਵੰਦ ਲੋਕਾਂ ਲਈ ਪ੍ਰਸ਼ਾਸ਼ਨ ਲਗਾਤਾਰ ਹਰ ਸੰਭਵ ਕਾਰਜ ਕਰ ਰਿਹਾ ਹੈ ਉੱਥੇ ਹੀ ਉਮੰਗ ਵੈਲਫੇਅਰ ਫਾਉਂਡੇਸ਼ਨ ਵੀ ਵੱਡੀ ਦੇ ਨੇੜਲੇ ਲੋਕਾਂ ਲਈ ਰਾਸ਼ਨ, ਪਾਣੀ, ਅਤੇ ਹੋਰ ਜਰੂਰਤ ਦਾ ਸਾਮਾਨ ਲੋੜਵੰਦ ਲੋਕਾਂ ਨੂੰ ਮੁਹਈਆ ਕਰਵਾ ਕਰਵਾ ਰਹੀ ਹੈ।

ਉਮੰਗ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਅਤੇ ਪ੍ਰਧਾਨ ਅਰਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੀਤੇ ਦਿਨੀ ਪਟਿਆਲਾ ਤੋਂ ਚੰਡੀਗੜ ਜਾਣ ਵਾਲੇ ਰਸਤੇ ਵਿੱਚ ਵੱਡੀ ਨਦੀ ਦੇ ਨੇੜੇ ਬਣੇ ਪੁਲ ਵਿੱਚ ਦਿੱਕਤ ਆਉਣ ਕਾਰਨ ਆਣ ਜਾਣ ਵਾਲਾ ਰਸਤਾ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਜਿਸ ਨਾਲ ਸਾਰੀ ਆਵਾਜਾਈ ਵੱਡੀ ਦੇ ਨਾਲ ਲੱਗਦੀ ਸੜਕ ਤੋਂ ਹੋ ਕੇ ਸਰਹਿੰਦ ਅਤੇ ਰਾਜਪੁਰਾ ਰੋਡ ਤੇ ਜਾ ਰਹੀ ਸੀ। ਜਿਸ ਨਾਲ ਲਗਾਤਾਰ ਵੱਡਾ ਜਾਮ ਲੱਗ ਰਿਹਾ ਸੀ, ਪਰ ਸਵੇਰ ਤੜਕ ਤੋਂ ਹੀ ਉਮੰਗ ਟੀਮ ਨੇ ਆਵਾਜਾਈ ਨੂੰ ਦੁਰਸਤ ਅਤੇ ਕਿਸੇ ਵੀ ਕਿਸਮ ਨਾਲ ਜਾਮ ਨਾਂ ਲੱਗਣ ਲਈ ਕਮਾਨ ਸਾਂਭੀ ਹੋਈ ਹੈ। ਦੋਹਾਂ ਨੇ ਖਾਸ ਤੌਰ ਤੇ ਕਿਹਾ ਕਿ ਅੰਬੂਲੈਂਸ, ਕੈਸ਼ ਵੈਨ ਗੱਡੀਆਂ, ਐਮਰਜੈਂਸੀ ਕਾਰਨ ਜਾਣ ਵਾਲੇ ਵਿਅਕਤੀ ਤੋਂ ਇਲਾਵਾ ਆਮ ਵਿਅਕਤੀ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਹੀ ਆ ਰਹੀ। ਇਸ ਮੌਕੇ ਸੰਸਥਾਂ ਦੇ ਹੋਰਨਾਂ ਮੈਬਰਾਂ ਤੋਂ ਇਲਾਵਾ ਅਨੁਰਾਗ ਅਚਾਰਿਆ, ਪਰਮਜੀਤ ਸਿੰਘ, ਰਜਿੰਦਰ ਸਿੰਘ ਲੱਕੀ, ਡਾ ਗੁਰਦੀਪ, ਹਿਮਾਨੀ, ਗੋਲਡੀ, ਵਿਕਰਮ, ਸੰਦੀਪ ਕੁਮਾਰ, ਡਾ ਗਗਨਪ੍ਰੀਤ ਕੌਰ ਨੇ ਵੱਡੀ ਨਦੀ ਤੇ ਜਾਮ ਖੁਲਵਾਉਣ ਦੀ ਡਿਊਟੀ ਨਿਭਾਈ।

ਉਨਾਂ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਘਰਾਂ ਵਿੱਚ ਬੈਠਣ ਦੀ ਬਜਾਏ ਬਾਹਰ ਨਿੱਕਲ ਕੇ ਲੋੜਵੰਦ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦੀ ਹੈ ਤਾਂ ਜ਼ੋ ਕੋਈ ਵੀ ਵਿਅਕਤੀ ਭੁੱਖਾ ਨਾ ਸੋਵੇ। ਇਸ ਦੇ ਨਾਲ ਹੀ ਲੋੜਵੰਦ ਲੋਕਾਂ ਲਈ ਮੈਡੀਕਲ ਕੈਂਪ ਦੀ ਵੀ ਸੁਵਿਧਾ ਦਾ ਇੰਤਜਾਮ ਕੀਤਾ ਜਾ ਰਿਹਾ ਹੈ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments