spot_img
spot_img
spot_img
spot_img
Tuesday, May 28, 2024
spot_img
Homeਪਟਿਆਲਾ​ਉਮੰਗ ਸੰਸਥਾਂ ਨੇ ਚੇਅਰਮੈਨ ਹਡਾਣਾ ਦੇ ਉਪਰਾਲੇ ਲਈ ਕੀਤਾ ਵਿਸ਼ੇਸ਼ ਧੰਨਵਾਦ

​ਉਮੰਗ ਸੰਸਥਾਂ ਨੇ ਚੇਅਰਮੈਨ ਹਡਾਣਾ ਦੇ ਉਪਰਾਲੇ ਲਈ ਕੀਤਾ ਵਿਸ਼ੇਸ਼ ਧੰਨਵਾਦ

​ਉਮੰਗ ਸੰਸਥਾਂ ਨੇ ਚੇਅਰਮੈਨ ਹਡਾਣਾ ਦੇ ਉਪਰਾਲੇ ਲਈ ਕੀਤਾ ਵਿਸ਼ੇਸ਼ ਧੰਨਵਾਦ
ਪਟਿਆਲਾ 17 ਜੁਲਾਈ ( ਸੰਨੀ ਕੁਮਾਰ ) ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਆਏ ਹੜਾਂ ਕਾਰਨ ਆਮ ਆਦਮੀ ਦੀ ਜਿੰਦਗੀ ਤੇ ਵੱਡਾ ਅਸਰ ਪਿਆ ਹੈ। ਇਸ ਨਾਲ ਜਿੱਥੇ ਪ੍ਰਸ਼ਾਸ਼ਨ ਦੀ ਅਹਿਮ ਜਿੰਮੇਵਾਰੀ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤਾ ਬੱਚ ਗਿਆ ਉੱਥੇ ਹੀ ਪਾਣੀ ਦੀ ਵੱਡੀ ਮਾਰ ਨੇ ਲੋਕਾਂ ਦਾ ਮਾਲੀ ਨੁਕਸਾਨ ਵੱਡੇ ਪੱਧਰ ਤੇ ਕੀਤਾ ਹੈ। ਪਹਿਲਾਂ ਸ਼ਹਿਰਾਂ ਅਤੇ ਮੁੜ ਪਿੰਡਾਂ ਵਿੱਚ ਪਾਣੀ ਆਉਣ ਨਾਲ ਪਿੰਡਾਂ ਵਿੱਚ ਲੱਗੀ ਫਸਲਾਂ ਦੀ ਪਨੀਰੀ ਪੂਰੀ ਤਰ੍ਹਾਂ ਖਤਮ ਹੋ ਗਈ।
ਇਸੇ ਸੰਬੰਧ ਵਿੱਚ ਉਮੰਗ ਵੈਲਫੇਅਰ ਫਾਊਂਡੇਸ਼ਨ ਨੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਕਿਸਾਨ ਭਰਾਵਾਂ ਦੀ ਮਦਦ ਵਜੋਂ ਪਹਿਲ ਕਰਦਿਆਂ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਤੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੰੂਗਰ, ਪ੍ਰਧਾਨ ਅਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ, ਮੀਤ ਪ੍ਰਧਾਨ, ਕੈਸ਼ੀਅਰ ਅਤੇ ਲੀਗਲ ਐਡਵਾਈਜਰ ਯੋਗੇਸ਼ ਪਾਠਕ, ਜਰਨਲ ਸਕੱਤਰ ਰਜਿੰਦਰ ਸਿੰਘ ਲੱਕੀ ਅਤੇ ਜੁਆਇੰਟ ਸਕੱਤਰ ਪਰਮਜੀਤ ਸਿੰਘ, ਪ੍ਰੋਪੋਗੰਡਾ ਸੈਕਟਰੀ ਨੇ ਸਾਂਝੇ ਤੌਰ ਤੇ ਹਡਾਣਾ ਦਾ ਧੰਨਵਾਦ ਕਰਦਿਆ ਦੱਸਿਆ ਕਿ ਉਂਝ ਪੰਜਾਬ ਵਿੱਚ 92 ਐਮ ਐਲ ਏਜ਼ ਤੋਂ ਇਲਾਵਾ ਹੋਰ ਚੇਅਰਮੈਨ, ਸਕੱਤਰ, ਪ੍ਰਧਾਨ, ਆਦਿ ਹੋਰ ਕਈ ਆਮ ਆਦਮੀ ਪਾਰਟੀ ਵਾਲੰਟੀਅਰ ਕਈ ਮਹਿਕਮਿਆਂ ਵਿੱਚ ਉੱਚੇ ਅਹੁਦਿਆ ਤੇ ਸੇਵਾ ਨਿਭਾ ਰਹੇ ਹਨ, ਪਰ ਇਸ ਤਰਾਂ ਨਾਲ ਪੀਆਰਟੀਸੀ ਵਿਭਾਗ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਚੇਅਰਮੈਨ ਹਡਾਣਾ ਨੇੇ ਵਿਲੱਖਣ ਸ਼ੁਰੂਆਤ ਕੀਤੀ ਹੈ, ਜਿਸ ਨੂੰ ਵੇਖ ਹੋਰ ਪਾਰਟੀ ਵਾਲੰਟੀਅਰ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਅਜੀਤ ਸਿੰਘ ਭੱਟੀ, ਹਿਮਾਨੀ ਅਤੇ ਸੰਸਥਾਂ ਦੇ ਹੋਰ ਵਾਲੰਟੀਅਰ ਵੀ ਮੌਜੂਦ ਰਹੇ।
ਉਨਾਂ ਕਿਹਾ ਕਿ ਚੇਅਰਮੈਨ ਰਣਜੋਧ ਸਿੰਘ ਹਡਾਣਾ ਪਹਿਲੇ ਦਿਨ ਤੋਂ ਹੀ ਹੜ ਪੀੜਤ ਇਲਾਕਿਆਂ ਵਿੱਚ ਲੋਕਾ ਦੀ ਸੇਵਾ ਵਿਚ ਲੱਗੇ ਹੋਏ ਹਨ , ਉਨਾਂ ਨੇ ਆਪਣੀ ਟੀਮ ਨਾਲ ਮਿਲ ਕੇ ਪਟਿਆਲਾ ਸਹਿਰ ਅਤੇ ਸਨੌਰ ਹਲਕੇ ਦੇ ਪਿੰਡਾਂ ਵਿਚ ਲੋੜਵੰਦ ਲੋਕਾਂ ਤੱਕ ਖਾਣ ਪੀਣ ਦੀ ਸਮੱਗਰੀ ਪਹੁੰਚਾਣ ਦੀ ਸੇਵਾ ਖੁਦ ਟੀਮ ਨਾਲ ਮਿਲ ਕੇ ਕੀਤੀ ਅਤੇ 2 ਏਕੜ ਦੇ ਕਰੀਬ ਪਨੀਰੀ ਆਪਣੇ ਖੇਤਾਂ ਵਿਚ ਬੀਜ ਦਿੱਤੀ, ਜਿਨ੍ਹਾਂ ਕਿਸਾਨਾ ਦੀ ਫ਼ਸਲ ਮਰ ਗਈ ਇਹ ਉਨਾਂ ਨੂੰ ਫਰੀ ਸੇਵਾ ਵਿਚ ਪਨੀਰੀ ਦੇਣ ਦਾ ਵਾਅਦਾ ਕੀਤਾ ਅਤੇ ਹਡਾਣਾ ਵੱਲੋਂ ਪਸ਼ੂਆ ਲਈ ਚਾਰਾ ਵੀ ਪਿੰਡਾ ਵਿੱਚ ਭੇਜਿਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments