spot_img
spot_img
spot_img
spot_img
Friday, May 24, 2024
spot_img
Homeਪਟਿਆਲਾਉਮੰਗ ਸੰਸਥਾਂ ਵੱਲੋਂ ਵੰਦੇ ਮਾਤਰਮ ਦੱਲ ਦੇ ਪਸ਼ੂ ਪੰਛੀ ਸੰਭਾਲ ਕੇਂਦਰ ਦਾ...

ਉਮੰਗ ਸੰਸਥਾਂ ਵੱਲੋਂ ਵੰਦੇ ਮਾਤਰਮ ਦੱਲ ਦੇ ਪਸ਼ੂ ਪੰਛੀ ਸੰਭਾਲ ਕੇਂਦਰ ਦਾ ਕੀਤਾ ਦੌਰਾ, ਲਗਾਏ ਬੂਟੇ

ਉਮੰਗ ਸੰਸਥਾਂ ਵੱਲੋਂ ਵੰਦੇ ਮਾਤਰਮ ਦੱਲ ਦੇ ਪਸ਼ੂ ਪੰਛੀ ਸੰਭਾਲ ਕੇਂਦਰ ਦਾ ਕੀਤਾ ਦੌਰਾ, ਲਗਾਏ ਬੂਟੇ
ਪਟਿਆਲਾ 26 ਮਾਰਚ ( ਸੰਨੀ ਕੁਮਾਰ ) ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਮੌਸਮ ਦੇ ਮਿਜਾਜ ਨੂੰ ਵੇਖਦਿਆ ਪੰਜਾਬ ਦੀ ਸਿਰਮੌਰ ਸੰਸਥਾ ਵੰਦੇ ਮਾਤਰਮ ਦਲ ਦੀ ਟੀਮ ਦੀ ਮਿਹਨਤ ਨਾਲ ਤਿਆਰ ਕੀਤੇ ਪਸ਼ੂ ਪੰਛੀ ਸੰਭਾਲ ਕੇਦਰ ਵਿਖੇ ਟੀਮ ਨਾਲ ਰਲ ਕੇ ਫੁੱਲਦਾਰ ‘ਤੇ ਫਲਦਾਰ ਬੂਟੇ ਲਗਾਏ ਗਏ। ਉਮੰਗ ਟੀਮ ਵੱਲੋਂ ਪ੍ਰਧਾਨ ਅਰਵਿੰਦਰ ਸਿੰਘ, ਮੀਤ ਪ੍ਰਧਾਨ ਅਨੁਰਾਗ ਅਚਾਰਿਆ, ਜੁਆਇੰਟ ਸੈਕਟਰੀ ਪਰਮਜੀਤ ਸਿੰਘ, ਕਾਨੂੰਨੀ ਸਲਾਹਕਾਰ ਅਤੇ ਵਿੱਤ ਸਕੱਤਰ ਯੋਗੇਸ਼ ਪਾਠਕ, ਕੋਆਰਡੀਨੇਟਰ ਹਿਮਾਨੀ, ਕੋਆਰਡੀਨੇਟਰ ਹਰਪਿੰਦਰ ਕੌਰ ਨੇ ਪਸ਼ੂ ਪੰਛੀ ਸੰਭਾਲ ਦਾ ਦੌਰਾ ਕਰਨ ਪ੍ਰਧਾਨ ਅਨੁਰਾਗ ਅਤੇ ਉਨਾਂ ਦੀ ਟੀਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਪਣੇ ਰੋਜ-ਮਰਾ ਦੇ ਕੰਮਾਂ ਵਿੱਚੋਂ ਸਮਾਂ ਕੱਢ ਕੇ ਆਪਣੀ ਨੇਕ ਕਮਾਈ ਅਤੇ ਲੋਕਾਂ ਤੋਂ ਮਿਲੇ ਸਹਿਯੋਗ ਨਾਲ ਪੈਸੇੇ ਖਰਚ ਕੇ ਬੇਜੁਬਾਨ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਕਰਨਾ ਬੇਹੱਦ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਕੇਂਦਰ ਵਿੱਚ ਫੱਟੜ ਹੋਏ ਕਬੂਤਰ ਅਤੇ ਹੋਰ ਜਾਨਵਰਾਂ ਨੂੰ ਬੱਚਿਆਂ ਦੀ ਤਰਾਂ ਖਾਣਾ ਖਵਾਉਣਾ, ਪਾਣੀ ਪਿਲਾਉਣਾ ਅਤੇ ਮੱਲਮ ਪੱਟੀ ਲਈ ਅਮ੍ਰਿਤਪਾਲ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਪ੍ਰੇਰਣਾ ਸਰੋਤ ਹਨ।
ਵੰਦੇ ਮਾਤਰਮ ਦੱਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਉਹਨਾਂ ਵੱਲੋਂ ਕਈ ਜੀਵ ਜੋ ਧਰਤੀ ਤੋਂ ਅਲੋਪ ਹੁੰਦੇ ਜਾ ਰਹੇ ਹਨ, ਨੂੰ ਬਚਾਉਣ ਲਈ ਵੀ ਮੁਹਿੰਮ ਵਿੱਢੀ ਹੋਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਇਸ ਸੈਂਟਰ ਵਿੱਚ ਹੁਣ ਤੱਕ ਕਈ ਮੌਰ, ਉੱਲੂ, ਪੁਰਾਤਨ ਚਿੱੜੀਆਂ ਦਾ ਜ਼ੋ ਕਿਸੇ ਵੀ ਕਾਰਨ ਫੱਟੜ ਹੋਈਆਂ ਆਦਿ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਨਿਸ਼ਕਾਮ ਸੇਵਾ ਵਿੱਚ ਕਈ ਨੌਜਵਾਨ ਅੱਗੇ ਵੱਧ ਕੇ ਸੇਵਾ ਨਿਭਾਉਂਦੇ ਹਨ ਅਤੇ ਕਈ ਲੋਕ ਇੱਥੋਂ ਦੇ ਠੀਕ ਹੋਏ ਪਸ਼ੂ ਪੰਛੀਆਂ ਨੂੰ ਆਪਣੇ ਪੱਧਰ ਤੇ ਅਡਾਪਟ ਵੀ ਕਰ ਲੈਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੰਦੇ ਮਾਤਰਮ ਦੱਲ ਤੋਂ ਪ੍ਰਧਾਨ ਅਨੁਰਾਗ ਸ਼ਰਮਾ, ਸ਼ੁਸ਼ੀਲ ਨਈਅਰ, ਦੀਪਕ ਸ਼ਰਮਾ, ਵਿਕਾਸ ਗੋਇਲ, ਧੀਰਜ ਗੋਇਲ, ਅਮਰਿੰਦਰ ਸਿੰਘ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments