spot_img
spot_img
spot_img
spot_img
Sunday, May 19, 2024
spot_img
Homeਪਟਿਆਲਾਉਮੰਗ ਸੰਸਥਾਂ ਵੱਲੋਂ ਹੜ ਪੀੜਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ

ਉਮੰਗ ਸੰਸਥਾਂ ਵੱਲੋਂ ਹੜ ਪੀੜਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ

ਉਮੰਗ ਸੰਸਥਾਂ ਵੱਲੋਂ ਹੜ ਪੀੜਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ

ਬੀਤੇ ਦਿਨੀ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਮਿਲੇ ਸਨਮਾਨ ਦਾ ਕੀਤਾ ਧੰਨਵਾਦ

ਪਟਿਆਲਾ 31 ਜੁਲਾਈ ( ਸੰਨੀ ਕੁਮਾਰ ) ਬੀਤੇ ਕੁਝ ਦਿਨ ਪਹਿਲਾ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਟਿਆਲਾ ਦੇ ਕਈ ਇਲਾਕਿਆ ਵਿੱਚ ਲੋਕਾਂ ਦਾ ਕਾਫੀ ਮਾਲੀ ਨੁਕਸਾਨ ਹੋਇਆ। ਜਿਸ ਦੇ ਚਲਦਿਆ ਸ਼ਹਿਰ ਦੀਆਂ ਕਈ ਸੰਸਥਾਂਵਾਂ ਅਤੇ ਸਰਕਾਰ ਨੇ ਹੜ ਪੀੜਤ ਇਲਾਕਿਆ ਵਿੱਚ ਦਵਾਈਆਂ, ਰਾਸ਼ਨ, ਕਪੜੇ, ਗੱਦੇ ਅਤੇ ਜਰੂਰਤ ਦਾ ਸਾਮਾਨ ਮੁਹਈਆ ਕਰਵਾਇਆ। ਪਰ ਜੇਕਰ ਹੜ ਪੀੜਤ ਇਲਾਕਿਆਂ ਵੱਲ ਝਾਤ ਮਾਰੀ ਜਾਵੇ ਤਾਂ ਲੋਕ ਹਾਲੇ ਵੀ ਆਪਣੀ ਜਰੂਰਤ ਦੇ ਸਾਮਾਨ ਤੋਂ ਵਾਂਝੇ ਹਨ।

ਉਮੰਗ ਫਾਊਂਡੇਸ਼ਨ ਵੈਲਫੇਅਰ ਸੰਸਥਾ ਵੱਲੋਂ ਵੀ ਇਸੇ ਸੰਬੰਧੀ ਲਗਾਤਾਰ ਅਲੱਗ ਅਲੱਗ ਇਲਾਕਿਆ ਵਿੱਚ ਰਾਹਤ ਕਾਰਜ ਜਾਰੀ ਹਨ। ਟੀਮ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਜਨਰਲ ਸੈਕਟਰੀ ਰਜਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ ਦੇ ਵਿਸ਼ੇਸ਼ ਸਹਿਯੋਗ ਨਾਲ ਉਮੰਗ ਸੰਸਥਾਂ ਦੀ ਟੀਮ ਵੱਲੋਂ ਗੋਪਾਲ ਕਲੋਨੀ, ਛੋਟੀ ਰਾਈ ਮਾਜਰਾ ਅਤੇ ਸ਼ਹਿਰ ਦੇ ਇਲਾਕਿਆ ਵਿੱਚ ਰਾਸ਼ਨ ਅਤੇ ਹੋਰ ਜਰੂਰਤ ਦਾ ਸਾਮਾਨ ਵੰਡਿਆ ਜਾ ਰਿਹਾ ਹੈ। ਉਹਨਾਂ ਆਸ ਸੰਸਥਾਂ ਦੇ ਮੁਹਿੰਦਰ ਪਾਲ ਸਿੰਘ ਤੂਰ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਹਰ ਵਿਅਕਤੀ ਨੂੰ ਇਸ ਤਰ੍ਹਾਂ ਨਾਲ ਹੋਣ ਵਾਲੇ ਕੰਮਾਂ ਵਿੱਚ ਹਰ ਵਿਅਕਤੀ, ਹਰ ਸੰਸਥਾਂ ਆਦਿ ਦੇ ਨੁਮਾਇੰਦਿਆ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਸਥਾਂ ਵੱਲੋਂ ਦੇ ਕਈ ਇਲਾਕਿਆ ਵਿੱਚ ਪਾਣੀ ਆਉਣ ਦੇ ਸਮੇਂ ਤੋਂ ਅੱਜ ਤੱਕ ਲਗਾਤਾਰ ਸੇਵਾ ਜਾਰੀ ਹੈ। ਉਹਨਾਂ ਆਪਣੀ ਟੀਮ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਯੋਗੇਸ਼ ਪਾਠਕ, ਰਜਿੰਦਰ ਸਿੰਘ ਲੱਕੀ, ਗੁਰਜੀਤ ਸਿੰਘ, ਪਰਮਜੀਤ ਸਿੰਘ, ਵਿਮਲ ਸ਼ਰਮਾ, ਹਿਮਾਨੀ ਅਤੇ ਹੋਰ ਸੰਸਥਾਂ ਦੇ ਮੈਂਬਰ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments