spot_img
spot_img
spot_img
spot_img
Friday, February 23, 2024
spot_img
Homeਪਟਿਆਲਾਉਮੰਗ ਸੰਸਥਾ ਵਲੋਂ ਕਰਵਾਈ ਚੋਥੀ ਮੈਰਾਥਨ ਤੰਦਰੁਸਤ ਪੰਜਾਬ ਲਈ ਅਹਿਮ ਯੋਗਦਾਨ -...

ਉਮੰਗ ਸੰਸਥਾ ਵਲੋਂ ਕਰਵਾਈ ਚੋਥੀ ਮੈਰਾਥਨ ਤੰਦਰੁਸਤ ਪੰਜਾਬ ਲਈ ਅਹਿਮ ਯੋਗਦਾਨ – ਰਣਜੋਧ ਸਿੰਘ ਹਡਾਨਾ

ਉਮੰਗ ਸੰਸਥਾ ਵਲੋਂ ਕਰਵਾਈ ਚੋਥੀ ਮੈਰਾਥਨ ਤੰਦਰੁਸਤ ਪੰਜਾਬ ਲਈ ਅਹਿਮ ਯੋਗਦਾਨ – ਰਣਜੋਧ ਸਿੰਘ ਹਡਾਨਾ
-600 ਦੇ ਕਰੀਬ ਵਿਦਿਆਰਥੀਆਂ ਨੇ ਮੈਰਾਥਨ ਵਿੱਚ ਲਿਆ ਹਿੱਸਾ
ਪਟਿਆਲਾ 16 ਦਿਸੰਬਰ ( ਸੰਨੀ ਕੁਮਾਰ ) ਉਮੰਗ ਵੈਲਫੇਅਰ ਫਾਉਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਦੇ ਉਦੇਸ਼ ਤੰਦਰੁਸਤੀ, ਖੁਸ਼ਹਾਲੀ ‘ਤੇ ਭਾਈਚਾਰਕ ਸਾਂਝ ਨੂੰ ਸਮਰਪਿਤ ਚੋਥੀ ਮੈਰਾਥਨ ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਵਰਲਡ ਰਿਕਾਰਡ ਹੋਲਡਰ ਤਾਇਕਵੋਂਡੋ ਕੋਚ ਅਤੇ ਸਮੂਹ ਉਮੰਗ ਮੈਂਬਰਾ ਦੀ ਅਗਵਾਈ ਵਿੱਚ ਪਲੇਅ ਵੇਅਜ ਸੀਨੀਅਰ ਸੈਕੰਡਰੀ ਸਕੂਲ, ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਤੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਰਣਜੋਧ ਸਿੰਘ ਹਡਾਨਾ ਸੂਬਾ ਸਕੱਤਰ ਪੰਜਾਬ ਅਤੇ ਚੇਅਰਮੈਨ ਪੀ ਆਰ ਟੀ ਸੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ 600 ਦੇ ਕਰੀਬ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੈਰਾਥਨ ਦਾ ਆਗਾਜ਼ ਮਾਡਰਨ ਸਕੂਲ ਤੋਂ ਸ਼ੁਰੂ ਹੋ ਕੇ 21 ਨੰਬਰ ਫਾਟਕ, ਫੁਆਰਾ ਚੌਂਕ, ਸ਼ੇਰਾ ਵਾਲ਼ਾ ਗੇਟ, ਲਾਹੌਰੀ ਗੇਟ, ਤੋਂ ਹੁੰਦੇ ਹੋਏ ਪਲੇਅ ਵੇਜ਼ ਸਕੂਲ ਵਿੱਚ ਸਪੰਨ ਹੋਈ।
ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਕੋਚ ਸਤਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਸੂਬਾ ਸਕੱਤਰ ਰਣਜੋਧ ਸਿੰਘ ਹਡਾਨਾ, ਉਕਤ ਸਕੂਲਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਅਤੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਪੁਲਸ ਅਤੇ ਟਰੈਫਿਕ ਮੁਲਾਜਮਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾਂ ਵਲੋਂ ਪਟਿਆਲਾ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਤਿੰਨ ਸਾਲ ਤੋਂ ਗੁਰੁ ਨਾਨਕ ਦੇਵ ਜੀ ਨੂੰ ਸਮਰਪਿਤ ਇਸ ਤਰ੍ਹਾ ਨਾਲ ਮੈਰਾਥਨ ਕਾਰਵਾਈ ਜਾਂਦੀ ਹੈ। ਜਿਸ ਵਿੱਚ ਹਮੇਸ਼ਾ ਬੱਚੇ ਅਤੇ ਨੌਜਵਾਨ ਉਤਸੁਕਤਾ ਨਾਲ ਭਾਗ ਲੈਂਦੇ ਹਨ। ਇਸ ਮੈਰਾਥਨ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ, ਖੁਸ਼ ਰਹਿਣ ਅਤੇ ਭਾਈਚਾਰਕ ਸਾਂਝ ਰੱਖਣ ਵਾਸਤੇ ਅਪੀਲ ਕਰਨਾ ਹੈ।
ਰਣਜੋਧ ਸਿੰਘ ਹਡਾਨਾ ਨੇ ਉਮੰਗ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਅਤੇ ਵਿਸੇਸ਼ ਤੌਰ ਤੇ ਕਾਰਵਾਈ ਮੈਰਾਥਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜਿੱਥੇ ਸਮਾਜ ਵਿਚ ਸਿਹਤ ਪ੍ਰਤੀ ਜਾਗਰੂਕਤਾ ਫੈਲਦੀ ਹੈ ਉੱਥੇ ਹੀ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੇਧ ਮਿਲਦੀ ਹੈ। ਓਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਿਹਤਮੰਦ ਰਹਿਣ ਲਈ ਕਸਰਤ ਆਦਿ ਕਰਨ ਲਈ ਅਪੀਲ ਕੀਤੀ। ਉਨ੍ਹਾ ਕਿਹਾ ਕਿ ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ, ਇਸ ਲਈ ਇਨ੍ਹਾਂ ਦਾ ਸਿਹਤਮੰਦ ਹੋਣਾ ਹੀ ਰੰਗਲੇ ਪੰਜਾਬ ਦੀ ਨੀਂਹ ਨੂੰ ਮਜ਼ਬੂਤ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਪਾਲ ਆਨੰਦ ਸਾਬਕਾ ਡੀ.ਐਸ.ਪੀ ਤੇ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ, ਅਮਰੀਕ ਸਿੰਘ ਬਾਂਗੜ, ਪਲੇਅ ਵੇਜ ਸਕੂਲ ਦੇ ਮੁਖੀ ਡਾ ਰਾਜਦੀਪ ਸਿੰਘ ਅਤੇ ਸਮੂਹ ਸਟਾਫ, ਮਾਡਰਨ ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਸ਼ਰਮਾ ਅਤੇ ਸਮੂਹ ਸਟਾਫ, ਸੁਸ਼ੀਲਾ ਦੇਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ ਅਤੇ ਸਮੂਹ ਸਟਾਫ, ਮਨਪ੍ਰੀਤ ਸਿੰਘ
ਸਹਿਗਲ ਆਟੋ ਬਾਈਕ ਮਾਰਸ਼ਲ, ਬਾਈਕ ਮਾਰਸ਼ਲ ਰਵਲੀਨ ਕੌਰ ਅਤੇ ਸਾਥੀ, ਮੁੰਨਾ ਜੀ, ਨੈਸ਼ਨਲ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਅਤੇ ਰਾਜ ਯੂਵਾ ਐਵਾਰਡੀ ਪਰਮਿੰਦਰ ਭਲਵਾਨ, ਉਪਕਾਰ ਸਿੰਘ ਗਿਆਨ ਜੋਤੀ ਸੰਸਥਾਂ, ਬ੍ਰਿਓ ਕਾਫ਼ੀ ਲੋਂਜ, ਯੋਗੇਸ਼ ਪਾਠਕ, ਅਨੁਰਾਗ ਆਚਾਰੀਆ, ਡਾ ਗਗਨਪ੍ਰੀਤ ਕੌਰ, ਰਾਜਿੰਦਰ ਸਿੰਘ ਸੂਦਨ, ਪਰਮਜੀਤ ਸਿੰਘ, ਪ੍ਰੀਤ, ਕਮਲਪ੍ਰੀਤ ਸਿੰਘ, ਤੋਂ ਇਲਾਵਾ ਸਕੂਲਾਂ ਦੇ ਖੇਡ ਕੋਚ ਸਾਹਿਬਾਨਾਂ ਵਿੱਚ ਸੁਰਿੰਦਰਪਾਲ ਸਿੰਘ, ਵਿਕਰਮ, ਸ਼ਿਵਮ, ਹਰੀਸ਼ ਸਿੰਘ ਰਾਵਤ(ਲੱਡੂ ਸਰ) ਅਤੇ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments