spot_img
spot_img
spot_img
spot_img
Sunday, May 19, 2024
spot_img
Homeਪਟਿਆਲਾਉੱਘੀਆਂ ਸਖਸ਼ੀਅਤਾਂ ਵੱਲੋ ਬੂਟੇ ਲਗਾ ਕੇ ਮਨਾਇਆ ਗਿਆ ਏਕਮਜੋਤ ਕੌਰ ਦਾ ਜਨਮਦਿਨ...

ਉੱਘੀਆਂ ਸਖਸ਼ੀਅਤਾਂ ਵੱਲੋ ਬੂਟੇ ਲਗਾ ਕੇ ਮਨਾਇਆ ਗਿਆ ਏਕਮਜੋਤ ਕੌਰ ਦਾ ਜਨਮਦਿਨ ।

ਉੱਘੀਆਂ ਸਖਸ਼ੀਅਤਾਂ ਵੱਲੋ ਬੂਟੇ ਲਗਾ ਕੇ ਮਨਾਇਆ ਗਿਆ ਏਕਮਜੋਤ ਕੌਰ ਦਾ ਜਨਮਦਿਨ ।

ਪਟਿਆਲਾ-( ਸੰਨੀ ਕੁਮਾਰ )-ਛੋਟੀ ਉਮਰ ਦੀ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵਿਕਾ ਏਕਮਜੋਤ ਕੌਰ ਦਾ ਜਨਮਦਿਨ ਪਟਿਆਲਾ ਦੀਆਂ ਉੱਘੀਆਂ ਸਖਸ਼ੀਅਤਾਂ ਅਤੇ ਪਤਵੰਤਿਆਂ ਵੱਲੋ ਬੂਟੇ ਲਗਾ ਕੇ ਮਨਾਇਆ ਗਿਆ। ਹਿਊਮਨ ਰਾਇਟਸ ਮਿਸ਼ਨ ਪ੍ਰੋਟੈਕਸ਼ਨ ਦੇ ਪ੍ਰਧਾਨ ਅੰਗਰੇਜ਼ ਸਿੰਘ ਵਿਰਕ , ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਨਮਨ ਮੜਕਨ ਅਤੇ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਦੇ ਪ੍ਰਧਾਨ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਪੜ੍ਹਨ ਅਤੇ ਖੇਡਣ ਦੀ ਉਮਰ ਵਿੱਚ ਏਕਮਜੋਤ ਕੌਰ ਵੱਲੋ ਧਰਤੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਕੋਸ਼ਿਸ਼ ਸਾਡੇ ਸੱਭ ਲਈ ਪ੍ਰੇਰਨਾ ਸਰੋਤ ਹੈ। ਆਮ ਆਦਮੀ ਪਾਰਟੀ ਦੇ ਜਿਲ੍ਹਾ ਪਟਿਆਲਾ ਮੀਤ ਪ੍ਰਧਾਨ ਸਿਮਰਨਪ੍ਰੀਤ ਸਿੰਘ, ਸੀਨੀਅਰ ਨੇਤਾ ਅਵਤਾਰ ਸਿੰਘ ਤਾਰੀ, ਬਲਾਕ ਪ੍ਰਧਾਨ ਰਜਿੰਦਰ ਮੋਹਨ, ਜਗਤਾਰ ਸਿੰਘ ਜੱਗੀ, ਸੈ਼ਮਪੀ,ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ,ਰਾਕੇਸ਼ ਸ਼ਰਮਾ (ਰਿਟ.) ਐਸ ਐਸ ਪੀ ਜੇਲ, ਸੇਵ ਸੋਇਲ ਪਟਿਆਲਾ ਤੋਂ ਮੋਹਿਤ ਨੇ ਕਿਹਾ ਕਿ ਸਾਨੂੰ ਸੱਭ ਨੂੰ ਮਿਲ ਕੇ ਧਰਤੀ ਅਤੇ ਰੁੱਖਾਂ ਨੂੰ ਬਚਾਉਣਾ ਚਾਹੀਦਾ ਹੈ ਤਾਂ ਜੌ ਸਾਡੀ ਆਉਣ ਵਾਲੀ ਪੀੜ੍ਹੀ ਖੁੱਲ੍ਹੀਆਂ ਅਤੇ ਸਾਫ਼ ਹਵਾਵਾਂ ਵਿੱਚ ਸਾਹ ਲੈ ਸਕੇ । ਇਸ ਮੌਕੇ ਤੇ ਏਕਮ ਜੋਤ ਕੌਰ ਦੇ ਪਿਤਾ ਅਤੇ ਉੱਘੇ ਸਮਾਜ ਸੇਵਕ ਅਮਨਦੀਪ ਸਿੰਘ ਅਤੇ ਮਾਤਾ ਇਸ਼ੂ ਗਿੱਲ,ਰਿਸ਼ੀ ਕਾਂਤ ਪਟੇਲ,ਸੁਨੀਲ ਗੁਪਤਾ, ਸਾਰਥ ਪਟੇਲ,ਮੌਲਿਕ ਤਗੇਜਾ,ਹਰਜਿਓ ਸਿੰਘ, ਮਨਦੀਪ ਸਿੰਘ,ਅਨਮੋਲ ਵੱਲੋ ਬੂਟੇ ਲਗਾਉਣ ਵਿੱਚ ਆਪਣਾ ਯੋਗਦਾਨ ਪਾਇਆ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments