spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਐਥਲੈਟਿਕ ਮੁਕਾਬਲਿਆਂ ਵਿੱਚ ਅਧਿਆਪਕਾਂ ਜ਼ਾਹਿਦਾ ਕੁਰੈਸ਼ੀ ਨੇ ਜਿੱਤੇ ਗੋਲਡ ਮੈਡਲ

ਐਥਲੈਟਿਕ ਮੁਕਾਬਲਿਆਂ ਵਿੱਚ ਅਧਿਆਪਕਾਂ ਜ਼ਾਹਿਦਾ ਕੁਰੈਸ਼ੀ ਨੇ ਜਿੱਤੇ ਗੋਲਡ ਮੈਡਲ

ਐਥਲੈਟਿਕ ਮੁਕਾਬਲਿਆਂ ਵਿੱਚ ਅਧਿਆਪਕਾਂ ਜ਼ਾਹਿਦਾ ਕੁਰੈਸ਼ੀ ਨੇ ਜਿੱਤੇ ਗੋਲਡ ਮੈਡਲ
ਪਟਿਆਲਾ ,ਪੰਜਾਬ ਖੇਡ ਮੇਲੇ ਵਿੱਚ ਬਲਾਕ ਪੱਧਰ ਤੇ 50 ਸਾਲ ਵਰਗ ਵਿੱਚ ਸਰਕਾਰੀ ਹਾਈ ਸਕੂਲ ਗਾਂਧੀ ਨਗਰ ਪਟਿਆਲਾ ਦੀ ਅਧਿਆਪਕਾ ਜ਼ਾਹਿਦਾ ਕੁਰੈਸ਼ੀ ਡੀ.ਪੀ.ਆਈ ਨੇ 200 ਅਤੇ 800 ਵਰਗ ਮੀਟਰ ਰੇਸ ਵਿਚ 2 ਗੋਲਡ ਮੈਡਲ ਜਿੱਤੇ। ਇਸ ਦੇ ਨਾਲ ਹੀ ਜ਼ੋਨ ਪੱਧਰ ਤੇ ਗਾਂਧੀ ਨਗਰ ਸਕੂਲ ਦੇ ਬੱਚਿਆਂ ਨੇ ਹੈਂਡਬਾਲ, ਯੋਗਾ ਅਤੇ ਬਾਕਸਿੰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨੀਲਮ ਅਤੇ ਹੋਰ ਟੀਚਰਾਂ ਨੇ ਵਿਦਿਆਰਥੀਆਂ ਅਤੇ ਡੀ.ਪੀ.ਆਈ ਜ਼ਹਿਦਾ ਕੁਰੈਸ਼ੀ ਨੂੰ ਮੈਡਲ ਪਹਿਣਾ ਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਅਧਿਆਪਕਾ ਨੇ ਦੱਸਿਆ ਕਿ ਡੀ.ਪੀ.ਆਈ ਮੈਡਮ ਸਕੂਲ਼ ਦੇ ਬੱਚਿਆਂ ਨੂੰ ਰੋਜ਼ ਪੋਲੋ ਗਰਾਊਂਡ ਵਿਖੇ ਅਭਿਆਸ ਕਰਾਉਂਦੇ ਹਨ ਅਤੇ ਇਨ੍ਹਾਂ ਦੀ ਮਿਹਨਤ ਅਤੇ ਲਗਨ ਕਾਰਨ ਹੀ ਸਕੂਲ ਦੇ 26 ਬੱਚੇ ਜ਼ਿਲ੍ਹੇ ਦੀ ਟੀਮ ਲਈ ਚੁਣੇ ਗਏ ਹਨ। ਇਸ ਮੌਕੇ ਸੁਖਚੈਨ ਕੌਰ, ਨਿਰੂਪਮ ਬਾਤਿਸ਼, ਪਰਮਿੰਦਰ ਸਿੰਘ, ਕੁਸਮ ਖੰਨਾ, ਵਰਨਜੀਤ ਕੌਰ, ਜਸਵਿੰਦਰ ਕੌਰ, ਗੁਰਿੰਦਰ ਕੌਰ, ਡਿੰਪਲ ਅਤੇ ਜਤਿੰਦਰ ਸਿੰਘ ਆਦਿ ਅਧਿਆਪਕਾਂ ਨੇ ਬੱਚਿਆਂ ਤੇ ਡੀ.ਪੀ.ਆਈ ਮੈਡਮ ਨੂੰ ਵਧਾਈ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments