spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਐਸ.ਜੀ.ਪੀ.ਸੀ ਚੋਣਾਂ ਵਿੱਚ ਜਥੇਬੰਦੀ ਆਪਣਾ ਅਹਿਮ ਰੋਲ ਅਦਾ ਕਰੇਗੀ - ਰਾਮਗੜ੍ਹੀਆ।

ਐਸ.ਜੀ.ਪੀ.ਸੀ ਚੋਣਾਂ ਵਿੱਚ ਜਥੇਬੰਦੀ ਆਪਣਾ ਅਹਿਮ ਰੋਲ ਅਦਾ ਕਰੇਗੀ – ਰਾਮਗੜ੍ਹੀਆ।

ਐਸ.ਜੀ.ਪੀ.ਸੀ ਚੋਣਾਂ ਵਿੱਚ ਜਥੇਬੰਦੀ ਆਪਣਾ ਅਹਿਮ ਰੋਲ ਅਦਾ ਕਰੇਗੀ – ਰਾਮਗੜ੍ਹੀਆ।

ਸੰਗਰੂਰ, 26 ਅਕਤੂਬਰ ( ਸੰਨੀ ਕੁਮਾਰ ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਪੂਰਨ ਕਰਨ ਸੰਬੰਧੀ ਚੋਣ ਕਮਿਸ਼ਨ ਗੁਰਦੁਆਰਾ ਵੱਲੋਂ ਸਮੁੱਚੀਆਂ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਤੇ ਚੋਣ ਕਮਿਸ਼ਨ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਵੋਟ ਫ਼ਾਰਮ ਵਿਚ ਦਰਜ ਯੋਗਤਾ ਪੂਰੀਆਂ ਕਰਨ ਵਾਲਿਆਂ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ।
ਇਥੇ ਇਕ ਗੱਲ ਬਹੁਤ ਵਿਚਾਰਨ ਯੋਗ ਹੈ ਕਿ ਜਦੋਂ ਕਿ ਵਿਧਾਨ ਸਭਾ, ਲੋਕ ਸਭਾ, ਮਿਉਂਸੀਪਲ ਕਾਰਪੋਰੇਸ਼ਨਾਂ, ਮਿਉਂਸੀਪਲ ਕੌਸਲਾਂ, ਜ਼ਿਲ੍ਹਾ ਪ੍ਰੀਸ਼ਦਾਂ, ਬਲਾਕਾਂ ਤੇ ਪੰਚਾਇਤਾਂ ਦੀਆਂ ਚੋਣਾਂ ਵਿਚ ਜਦੋਂ ਵੀ ਵੋਟਾਂ ਬਣਦੀਆਂ ਹਨ ਤਾਂ ਇਹ ਜਿੰਮੇਵਾਰੀ ਬੀ.ਐਲ.ਓ, ਆਂਗਣਵਾੜੀ ਵਰਕਰ ਜਾਂ ਅਧਿਆਪਕਾਂ ਦੁਆਰਾ ਘਰ-ਘਰ ਜਾ ਕੇ ਵੋਟਾਂ ਬਣਾਈਆਂ ਜਾਂਦੀਆ ਹਨ । ਲੇਕਿਨ ਗੁਰਦੁਆਰਾ ਚੋਣਾਂ ਵਿਚ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਵੱਲੋ ਇਹ ਵੱਡੀਆਂ ਅਣਗਹਿਲੀਆਂ ਕਿਉਂ ਹੋ ਰਹੀਆਂ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਕੀਤਾ ਉਹਨਾਂ ਕਿਹਾ ਕਿ ਝੋਨੇ ਦੀ ਵਾਢੀ ਹੋ ਰਹੀ ਹੈ ਅਤੇ ਛੇਤੀ ਹੀ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਲਈ ਜਿੰਮੀਦਾਰ ਵਰਗ/ ਕਿਰਤੀ ਵਰਗ ਅਤੇ ਉਨ੍ਹਾਂ ਦੇ ਪਰਿਵਾਰ ਆਪਣੀਆਂ ਵੋਟਾਂ ਬਣਾਉਣ ਤੋਂ ਵਾਂਝੇ ਰਹਿ ਸਕਦੇ ਹਨ । ਇਸ ਲਈ ਜੋ ਵੋਟਾਂ ਬਣਾਉਣ ਦੀ ਆਖਰੀ ਤਰੀਕ 15 ਨਵੰਬਰ ਦਿੱਤੀ ਗਈ ਹੈ, ਉਸ ਨੂੰ ਹੋਰ ਵਧਾਕੇ ਦਸੰਬਰ ਤੱਕ ਕੀਤੀ ਜਾਵੇ ਤਾਂ ਕਿ ਕੋਈ ਵੀ ਯੋਗ ਸਿੱਖ ਐਸ.ਜੀ.ਪੀ.ਸੀ ਚੋਣਾਂ ਦਾ ਵੋਟਰ ਬਣਨ ਤੋ ਵਾਂਝਾ ਨਾ ਰਹਿ ਸਕੇ । ਉਹਨਾਂ ਕਿਹਾ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ/ ਚੰਡੀਗੜ੍ਹ ਵਿੱਚ ਵੋਟਾਂ ਬਣਾਉਣ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕਰੇਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵਿੱਚ ਰਾਮਗੜ੍ਹੀਆ ਅਕਾਲ ਜਥੇਬੰਦੀ ਆਪਣੇ ਮੈਂਬਰਾਂ ਨੂੰ ਅੱਗੇ ਲੈ ਕੇ ਆਵੇਗੀ। ਇਹਨਾਂ ਚੋਣਾਂ ਵਿੱਚ ਵੱਧ ਤੋਂ ਵੱਧ ਮੈਂਬਰ ਸ਼ਾਮਲ ਕਰਕੇ ਆਪਣੀ ਹਿੱਸੇਦਾਰੀ ਕਾਇਮ ਕਰਾਂਗੇ। ਰਾਮਗੜ੍ਹੀਆ ਨੇ ਫ਼ਖ਼ਰ ਮਹਿਸੂਸ ਕਰਦਿਆਂ ਕਿਹਾ ਕਿ ਸਾਡੀ ਕੌਮ ਨਾਮ ਨੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ “ਨਾਮ ਜਪੋ ਵੰਡ ਛਕੋ” ਅਤੇ ਬ੍ਰਹਮ ਗਿਆਨੀ ਭਾਈ ਲਾਲੋ ਘਟੌੜਾ ਜੀ ਦੇ ਅਸ਼ੀਰਵਾਦ ਸਦਕਾ ਆਪਣੇ ਧਰਮ ਦੇ ਨਾਲ ਨਾਲ ਦਸਾਂ ਨਹੁੰਆਂ ਦੀ ਕਿਰਤ ਕਰਨੀ ਨਹੀਂ ਛੱਡੀ। ਇਸੇ ਕਾਰਨ ਕਰਕੇ ਅੱਜ ਸਿੱਖੀ ਸਰੂਪ ਸਾਂਭਣ ਵਿੱਚ ਸਭ ਤੋਂ ਮੋਹਰੀ ਕੌਮ ਅੱਜ ਪੰਜਾਬ ਵਿੱਚ ਸਿਰਫ਼ ਤੇ ਸਿਰਫ਼ ਰਾਮਗੜ੍ਹੀਆ ਕੌਮ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments