spot_img
spot_img
spot_img
spot_img
Sunday, May 19, 2024
spot_img
Homeਪੰਜਾਬਐਸ.ਸੀ ਵਰਗ ਨੂੰ ਇਨਸਾਫ਼ ਦਿਵਾਉਣਾ ਮੇਰਾ ਪਹਿਲਾ ਫਰਜ਼ : ਪੂਨਮ ਕਾਂਗੜਾ

ਐਸ.ਸੀ ਵਰਗ ਨੂੰ ਇਨਸਾਫ਼ ਦਿਵਾਉਣਾ ਮੇਰਾ ਪਹਿਲਾ ਫਰਜ਼ : ਪੂਨਮ ਕਾਂਗੜਾ

ਐਸ.ਸੀ ਵਰਗ ਨੂੰ ਇਨਸਾਫ਼ ਦਿਵਾਉਣਾ ਮੇਰਾ ਪਹਿਲਾ ਫਰਜ਼ : ਪੂਨਮ ਕਾਂਗੜਾ

–ਵੱਖ-ਵੱਖ ਦਲਿਤ ਆਗੂਆਂ ਨੇ ਕੀਤਾ ਵਿਸ਼ੇਸ਼ ਸਨਮਾਨ

        ਬਠਿੰਡਾ – (ਪਰਵਿੰਦਰ ਜੀਤ ਸਿੰਘ) – ਪੰਜਾਬ ਭਰ ਵਿੱਚ ਦਲਿਤ ਵਰਗ ਨੂੰ ਇਨਸਾਫ਼ ਦਿਵਾਉਣ ਲਈ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਸਦਕਾ ਬੱਲੂਆਣਾ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਿਤ ਮੈਂਬਰ ਬਲਾਕ ਸੰਮਤੀ,ਸਰਪੰਚਾ, ਮਨਰੇਗਾ ਕਮੇਟੀਆਂ ਤੇ ਵੱਖ-ਵੱਖ ਆਗੂਆਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ, ਮੈਡਮ ਬਲਜਿੰਦਰ ਕੌਰ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਮੈਡਮ ਸਤਵੀਰ ਕੌਰ ਸ਼ਾਮਿਲ ਹੋਏ।

        ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਇੱਕ ਐਸ ਸੀ ਵਰਗ ਨਾਲ ਸਬੰਧਤ ਵਿਅਕਤੀ ਨੂੰ ਇਨਸਾਫ਼ ਦਿਵਾਉਣਾ ਉਨ੍ਹਾਂ ਦੀ ਪਹਿਲੀ ਜ਼ਿਮੇਵਾਰੀ ਹੈ ਅਤੇ ਉਹ ਆਪਣੀ ਜ਼ਿਮੇਵਾਰੀ ਨੂੰ ਹੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ।

        ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਗੁਰਜੰਟ ਸਿੰਘ, ਮੈਡਮ ਬਲਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਸਾਬਕਾ ਸਰਪੰਚ ਜਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਲਈ ਇੱਕ ਮਸੀਹਾ ਵੱਜੋਂ ਕੰਮ ਕਰ ਰਹੇ ਹਨ ਜਦ ਵੀ ਕਿਸੇ ਦਲਿਤ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆਉਂਦੀ ਹੈ ਤਦ ਹੀ ਮੈਡਮ ਪੂਨਮ ਕਾਂਗੜਾ ਚੱਟਾਨ ਵਾਂਗ ਨਾਲ ਖੜਦੇ ਹਨ ਅਤੇ ਉਸ ਪਰਿਵਾਰ ਨੂੰ ਇਨਸਾਫ ਦਿਵਾਉਦੇ ਹਨ।

        ਜਸਕਰਨ ਸਿੰਘ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ, ਚਮਕੌਰ ਸਿੰਘ ਹੈਪੀ ਰਾਏਕੇ, ਦਰਸ਼ਨ ਸਿੰਘ ਸੰਧੂ ਤੇ ਗੁਰਮੀਤ ਸਿੰਘ ਦਿਉਣ ਸਰਪੰਚ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਨੇ ਪੰਜਾਬ ਅੰਦਰ ਦਲਿਤਾਂ ਦੇ ਹਿੱਤਾਂ ਲਈ ਕਈ ਅਜਿਹੇ ਇਤਿਹਾਸਕ ਕੰਮ ਕੀਤੇ ਹਨ, ਜਿਨ੍ਹਾਂ ਤੇ ਦਲਿਤ ਸਮਾਜ ਨੂੰ ਮਾਣ ਹੈ ਉਨ੍ਹਾਂ ਕਿਹਾ ਕਿ ਮੈਡਮ ਪੂਨਮ ਕਾਂਗੜਾ ਦਲਿਤਾਂ ਦੀ ਬੁਲੰਦ ਆਵਾਜ਼ ਅਤੇ ਗਰਜ਼ਦੀ ਸ਼ੇਰਨੀ ਹਨ ਜੋ ਦਲਿਤ ਵਰਗ ਦੀ ਹਰ ਮੁਸ਼ਿਕਲ ਨੂੰ ਹੱਲ ਕਰਵਾ ਰਹੇ ਹਨ ਜਿਸ ਦਿਨ ਤੋਂ ਮੈਡਮ ਪੂਨਮ ਕਾਂਗੜਾ ਨੇ ਐਸ ਸੀ ਕਮਿਸ਼ਨ ਪੰਜਾਬ ਦੇ ਮੈਂਬਰ ਵਜੋਂ ਜ਼ਿਮੇਵਾਰੀ ਸੰਭਾਲੀਂ ਹੈ ਉਸੇ ਦਿਨ ਤੋਂ ਹੀ ਉਹ ਦਲਿਤ ਸਮਾਜ ਦੀ ਸੇਵਾ ਲਈ ਦਿਨ-ਰਾਤ ਇੱਕ ਕਰ ਰੱਖੀ ਹੈ ਉਨ੍ਹਾਂ ਕਿਹਾ ਕਿ ਜਦ ਕਿਸੇ ਵੀ ਦਲਿਤ ਅਤੇ ਗਰੀਬ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੈ ਅਤੇ ਉਸ ਨੂੰ ਇਨਸਾਫ਼ ਨਹੀਂ ਮਿਲਦਾ ਉਹ ਮੈਡਮ ਪੂਨਮ ਕਾਂਗੜਾ ਪਾਸ ਜਾਂਦਾ ਹੈ ਅਤੇ ਉਸ ਨੂੰ ਹਰ ਪੱਖੋਂ ਪੁਰਾ ਇੰਨਸਾਫ਼ ਮਿਲਦਾ ਹੈ ਮੈਡਮ ਪੂਨਮ ਕਾਂਗੜਾ ਵੱਲੋਂ ਅਨੇਕਾਂ ਹੀ ਦਲਿਤਾਂ ਤੇ ਤਸ਼ੱਸਦ ਕਰਨ ਵਾਲਿਆਂ ਤੇ ਵੱਡੀਆਂ ਕਾਰਵਾਈਆਂ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਦਿਲੋਂ ਸਲੂਟ ਕਰਦੇ ਹਾਂ।

        ਇਸ ਮੌਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਗੁਰਚਰਨ ਸਿੰਘ ਸਰਪੰਚ ਵਿਰਕ ਕਲਾਂ, ਜਸਵੰਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਪੰਚ, ਰਣਧੀਰ ਸਿੰਘ ਧੀਰਾ ਵਿਰਕ ਖ਼ੁਰਦ, ਰੇਸ਼ਮ ਸਿੰਘ ਸਰਪੰਚ, ਜਸਪ੍ਰੀਤ ਸਿੰਘ ਜੱਸੀ, ਗੁਰਚਰਨ ਸਿੰਘ ਬੱਲੂਆਣਾ, ਜਗਸੀਰ ਸਿੰਘ ਮਹਿਰਾ, ਸੁੱਖਾ ਸਿੰਘ, ਅਰਸ਼ਦੀਪ ਸਿੰਘ, ਭਿੰਦਰ ਸਿੰਘ,ਸੁਖਬੀਤ ਸਿੰਘ,ਬਬਲੀ ਰਾਮ ਪੰਚ, ਕੇਵਲ ਸਿੰਘ ਬਾਜਕ, ਪੁਸ਼ਵਿੰਦਰ ਸਿੰਘ ਹੈਪੀ,ਰਾਣੀ ਕੌਰ, ਰੇਸ਼ਮਾ ਕੌਰ, ਬਸੰਤ ਕੌਰ, ਕਰਨੈਲ ਕੌਰ ਅਤੇ ਨਾਜ਼ਰ ਸਿੰਘ, ਸੂਬਾ ਸਿੰਘ, ਬੀਰਾ ਸਿੰਘ ਅਤੇ ਮੇਜ਼ਰ ਸਿੰਘ ਪ੍ਰੇਮੀ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments