spot_img
spot_img
spot_img
spot_img
Tuesday, May 28, 2024
spot_img
Homeਪੰਜਾਬਔਰਤ ਨੂੰ ਵੱਢਣ ਤੋਂ ਬਾਅਦ ਸੁੱਟਿਆ ਨਹਿਰ ਕੰਢੇ ਖੇਤ 'ਚ ਕੰਮ ਕਰਦੇ...

ਔਰਤ ਨੂੰ ਵੱਢਣ ਤੋਂ ਬਾਅਦ ਸੁੱਟਿਆ ਨਹਿਰ ਕੰਢੇ ਖੇਤ ‘ਚ ਕੰਮ ਕਰਦੇ ਮਜ਼ਦੂਰਾਂ ਨੂੰ ਜ਼ਖ਼ਮੀ ਹਾਲਤ ‘ਚ ਮਿਲੀ

ਔਰਤ ਨੂੰ ਵੱਢਣ ਤੋਂ ਬਾਅਦ ਸੁੱਟਿਆ ਨਹਿਰ ਕੰਢੇ
ਖੇਤ ‘ਚ ਕੰਮ ਕਰਦੇ ਮਜ਼ਦੂਰਾਂ ਨੂੰ ਜ਼ਖ਼ਮੀ ਹਾਲਤ ‘ਚ ਮਿਲੀ

ਬੱਸੀ ਪਠਾਣਾਂ, (ਮਨੀਸ਼ ਸ਼ਰਮਾ)
ਫ਼ਤਹਿਗੜ੍ਹ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕੇ ਕਾਨੂੰਨ ਨੂੰ ਛਿੱਕੇ ਟੰਗ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਅਜਿਹਾ ਇਕ ਮਾਮਲਾ ਜਿਲ੍ਹਾ ਫਤਹਿਗੜ ਸਾਹਿਬ ਦੇ ਨਜਦੀਕੀ ਪਿੰਡ ਫਿਰੋਜ਼ਪੁਰ ਦਾ ਹੈ। ਜਾਣਕਾਰੀ ਅਨੁਸਾਰ ਜਿੱਥੇ ਪਿੰਡ ਦੇ ਨਜਦੀਕੀ ਬਣੀ ਕਾਲੋਨੀ ਚ ਰਹਿੰਦੇ ਦੋ ਨੋਜਵਾਨਾਂ ਕੁਲਦੀਪ ਸਿੰਘ ਅਤੇ ਉਸਦਾ ਸਾਥੀ ਜੱਸੀ ਇਕ ਔਰਤ ਦੱਸੇ ਅਨੁਸਾਰ ਵੱਢ ਟੁੱਕ ਕਰਕੇ ਜ਼ਖਮੀ ਹਾਲਤ ਵਿਚ ਪਿੰਡ ਕੋਲੋ ਲੰਘਦੀ ਨਹਿਰ ਦੇ ਕੋਲ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੀ ਮੋਟਰ ਕੋਲ ਖੇਤਾਂ ਵਿਚ ਸੁੱਟ ਗਏ। ਇਸ ਘਟਨਾ ਨੂੰ ਲੈਕੇ ਪਿੰਡ ਵਿਚ ਸਹਿਮ ਦਾ ਮਹੌਲ ਹੈ ਪਿੰਡ ਵਾਲਿਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਗੰਭੀਰ ਜਖਮੀ ਔਰਤ ਨੂੰ ਜੇਰੇ ਇਲਾਜ ਫਤਹਿਗੜ ਸਾਹਿਬ ਸਿਵਲ ਹਸਪਤਾਲ ਭੇਜਿਆ ਗਿਆ । ਔਰਤ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਤਹਿਗੜ ਸਾਹਿਬ ਸਿਵਲ ਹਸਪਤਾਲ ਨੇ ਪੀਜੀਆਈ ਚੰਡੀਗੜ ਰੈਫਰ ਕਰ ਦਿੱਤਾ । ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਮੌਕੇ ਤੋ ਫਰਾਰ ਹਨ
ਪਿੰਡ ਫਿਰੋਜ਼ਪੁਰ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਖੜਾ ਨਹਿਰ ਨੇੜੇ ਲਗਦੇ ਉਸਦੇ ਖੇਤਾਂ ‘ਚ ਅੱਜ ਸਵੇਰੇ ਕੁਝ ਮਜ਼ਦੂਰ ਕੰਮ ਕਰ ਰਹੇ ਸਨ ਤਾਂ ਉਨਾਂ ਨੂੰ ਗੰਭੀਰ ਹਾਲਤ ‘ਚ ਡਿੱਗੀ ਪਈ ਇੱਕ ਔਰਤ ਮਿਲੀ ਜਿਨਾਂ ਵੱਲੋਂ ਫੋਨ ਰਾਹੀਂ ਸੂਚਿਤ ਕੀਤੇ ਜਾਣ ‘ਤੇ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਉੱਥੇ ਪਹੁੰਚਿਆ। ਉਕਤ ਜ਼ਖ਼ਮੀ ਔਰਤ ਨੇ ਦੱਸਿਆ ਕਿ ਉਹ ਪਿੰਡ ਫਰੌਰ ਦੀ ਰਹਿਣ ਵਾਲੀ ਹੈ ਤੇ ਬੀਤੇ ਕੱਲ੍ਹ ਕੁਝ ਵਿਅਕਤੀ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਨੂੰ ਨਹਿਰ ਕੰਢੇ ਲੈ ਕੇ ਆਏ ਸਨ ਜਿਨ੍ਹਾਂ ਨੇ ਦਾਤਾਂ ਨਾਲ ਉਸਨੂੰ ਬੁਰੀ ਤਰ੍ਹਾਂ ਵੱਢਣ ਤੋਂ ਬਾਅਦ ਮਰੀ ਹੋਏ ਸਮਝ ਕੇ ਨਹਿਰ ਕੰਢੇ ਸੁੱਟ ਦਿੱਤਾ।
ਇਸ ਮੌਕੇ ਡੀ ਐਸ ਪੀ ਸੁਖਵੀਰ ਸਿੰਘ ਫਤਹਿਗੜ ਸਾਹਿਬ ਤੇ ਡੀ.ਐਸ.ਪੀ (ਡੀ) ਰਮਨ ਕੁਮਾਰ ਫਤਹਿਗੜ ਸਾਹਿਬ ਵੱਲੋ ਵਾਰਦਾਤ ਵਾਲੀ ਜਗ੍ਹਾ ਦੀ ਛਾਣ ਬੀਨ ਕੀਤੀ ਗਈ।
ਜਦੋ ਇਸ ਵਾਰਦਾਤ ਸਬੰਧੀ ਮੀਡੀਆ ਵੱਲੋ ਮੌਕੇ ਤੇ ਹਾਜ਼ਰ ਡੀ.ਐਸ.ਪੀ ਸੁਖਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਉਨਾਂ ਕਿਹਾ ਕਿ ਇਹ ਇਕ ਜਾਂਚ ਦਾ ਭੀਸ਼ਾ ਹੈ ਤੇ ਜੋਂ ਵੀ ਤੱਤ ਸਾਮ੍ਹਣੇ ਆਉਣਗੇ ਉਸ ਦੇ ਅਧਾਰ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇਗੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments