spot_img
spot_img
spot_img
spot_img
Tuesday, May 21, 2024
spot_img
Homeਪੰਜਾਬਕਈ ਪੀੜੀਆਂ ਤੋਂ ਬੇਠੈ ਲੋਕਾਂ ਨੂੰ ਉਠਾਉਣਾ ਇਕ ਤੋਂ ਬਾਅਦ ਦੂਜੀ ਵੱਡੀ...

ਕਈ ਪੀੜੀਆਂ ਤੋਂ ਬੇਠੈ ਲੋਕਾਂ ਨੂੰ ਉਠਾਉਣਾ ਇਕ ਤੋਂ ਬਾਅਦ ਦੂਜੀ ਵੱਡੀ ਗਲਤੀ ਹੋਏਗੀ- ਅਜੀਤਪਾਲ ਕੋਹਲੀ

ਸਰਕਾਰੀ ਵਿਭਾਗਾਂ ਦੀ ਜਾਇਦਾਦ ਤੇ ਘਰ ਬਣਾ ਕੇ ਬੈਠੇ ਗਰੀਬਾਂ ਦੇ ਹੱਕ ‘ਚ ਵਿਧਾਨ ਸਭਾ ਅੰਦਰ ਉਠੀ ਅਵਾਜ
-ਕਈ ਪੀੜੀਆਂ ਤੋਂ ਬੇਠੈ ਲੋਕਾਂ ਨੂੰ ਉਠਾਉਣਾ ਇਕ ਤੋਂ ਬਾਅਦ ਦੂਜੀ ਵੱਡੀ ਗਲਤੀ ਹੋਏਗੀ- ਅਜੀਤਪਾਲ ਕੋਹਲੀ
-ਇਨਾਂ ਜਗਾ ਤੇ ਘਰ ਬਦਾ ਕੇ ਬੇਠੇ ਲੋਕਾਂ ਨੂੰ ਜਗਾ ਦੇ ਜਮੀਨੀ ਹੱਕ ਦੇ ਕੇ ਮਾਲਕ ਬਣਾਇਆ ਜਾਵੇ- ਕੋਹਲੀ
ਪਟਿਆਲਾ, 1 ਜੁਲਾਈ ( ਸੰਨੀ ਕੁਮਾਰ ) :
ਸਾਹੀ ਸਹਿਰ ਪਟਿਆਲਾ ਅੰਦਰ ਕਈ ਵਿਭਾਗਾਂ ਦੀ ਜੀਮਨ ਤੇ ਅਲੱਗ ਅਲੱਗ ਇਲਾਕਿਆਂ ਵਿਚ ਆਪਣੇ ਘਰ ਬਣਾ ਕੇ ਕਈ ਕਈ ਪੀੜੀਆਂ ਤੋਂ ਬੇਠੈ ਲੋਕਾਂ ਦੇ ਹੱਕ ਵਿਚ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਵਾਜ ਬੁਲੰਦ ਕੀਤੀ ਹੈ। ਇਨਾ ਗਰੀਬ ਲੋਕਾਂ ਦੇ ਹੱਕ ਵਿਚ ਅਵਾਜ ਬੁਲੰਦ ਕਰਦਿਆਂ ਕਿਹਾ ਕਿ ਜੇਕਰ ਹੁਣ ਸਰਕਾਰ ਇਨਾ ਨੂੰ ਇਹ ਘਰਾਂ ਵਾਲੀ ਜਗਾ ਖਾਲੀ ਕਰਨ ਲਈ ਕਹੇਗੀ ਤਾਂ ਇਹ ਸਰਕਾਰ ਦੀ ਇਕ ਤੋਂ ਬਾਅਦ ਦੂਜੀ ਵੱਡੀ ਗਲਤੀ ਹੋਏਗੀ। ਅਜੀਤਪਾਲ ਨੇ ਵਿਧਾਨ ਸਭਾ ਦੇ ਬਜਟ ਸੈਸਨ ਵਿਚ ਬੋਲਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਖਾਸ ਕਰ ਅਬਲੋਵਾਲ ਪਿੰਡ ਵਿੱਚ ਫਾਰੈਸਟ ਵਿਭਾਗ ਦੀ ਜ਼ਮੀਨ ਹੈ। ਜੋ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਵਿਭਾਗ ਨੇ ਨੋਟਿਸ ਕੱਢੇ ਕਿ ਇਹ ਜਗ੍ਹਾ ਖਾਲੀ ਕੀਤੀ ਜਾਵੇ। ਇਸ ਤੋਂ ਇਲਾਵਾ ਪਟਿਆਲਾ ਸਹਿਰ ਅੰਦਰ ਵੱਖ-ਵੱਖ ਵਿਭਾਗਾਂ ਜਿਵੇਂ ਜੰਗਲਾਤ, ਮਿਉਂਸਪਲ ਕਾਰਪੋਰੇਸ਼ਨ, ਮੱਛੀ ਪਾਲਣ, ਡੇਅਰੀ ਫਾਰਮਿੰਗ, ਇੰਪਰੂਵਮੈਂਟ ਟਰੱਸਟ ਸਮਤੇ ਕਿਸੇ ਵੀ ਵਿਭਾਗ ਜਾਂ ਡੇਰੇ ਦੀ ਹੋਵੇ, ਉਨ੍ਹਾਂ ਥਾਵਾਂ ਤੇ ਇਹ ਲੋਕ ਪਿਛਲੇ 30-35 ਸਾਲਾਂ ਤੋਂ ਵਸੋਂ ਬਣਾ ਕੇ ਬੈਠੇ ਹਨ। ਇਲਾ ਲੋਕਾਂ ਦੇ ਹੁਣ ਇਥੇ ਪੱਕੇ ਘਰ ਬਣ ਚੁੱਕੇ ਹਨ। ਇਨਾ ਕੋਲ ਸੀਵਰੇਜ, ਵਾਟਰ ਸਪਲਾਈ, ਇਲੈਕਟ੍ਰੀਸਿਟੀ, ਰੋਡਜ਼ ਦੀ ਸਹੂਲਤ ਉਪਲਬਧ ਹੈ। ਕਾਰਪੋਰੇਸ਼ਨ ਇਨਾ ਤੋਂ ਪ੍ਰਾਪਰਟੀ ਟੈਕਸ ਵੀ ਲੈਂਦੀ ਹੈੇ।
ਵਿਧਾਇਕ ਅਜੀਤਪਾਲ ਕੋਹਲੀ ਨੈ ਕਿਹਾ ਕਿ ਪਹਿਲਾਂ ਤਾਂ ਪੁਰਾਣੀਆਂ ਸਰਕਾਰਾਂ ਨੇ ਇਨ੍ਹਾਂ ਤੇ ਕਬਜ਼ੇ ਹੋਣ ਦਿੱਤੇ, ਇੱਥੇ ਵੱਸੋਂ ਵਧਦੀ ਗਈ। ਹੁਣ ਜਦੋਂ ਸਾਰੇ ਸੈਟਲ ਹੋ ਚੁੱਕੇ ਹਨ ਤਾਂ ਅਸੀਂ ਉਨ੍ਹਾਂ ਨੂੰ ਉਜਾੜਨਾ ਇੱਕ ਗਲਤੀ ਨੂੰ ਦਰੁਸਤ ਕਰਨ ਵਾਸਤੇ ਦੂਜੀ ਗਲਤੀ ਹੋਵੇਗੀ। ਵਿਧਾਇਕ ਨੇ ਵਿਧਾਨ ਸਭਾ ਵਿਚ ਬੋਲਦਿਆਂ ਕਿਹਾ ਕਿ ਜਿਵੇਂ ਪੰਚਾਇਤ ਮੰਤਰੀ ਪੰਚਾਇਤੀ ਕਬਜ਼ਿਆਂ ਤੇ ਇੱਕ ਪਾਲਿਸੀ ਬਣਾ ਰਹੇ ਹਨ, ਇਸੇ ਤਰਾਂ ਇਨਾ ਥਾਵਾਂ ਤੇ ਵੀ ਇਕ ਪਾਲਸੀ ਤਿਆਰ ਕੀਤੀ ਜਾਵੇ। ਉਨਾ ਕਿਹਾਕਿ ਪਟਿਆਲਾ ਸਹਿਰ ਦੇ ਅੰਦਰ ਕਿਸੇ ਵੀ ਵਿਭਾਗ ਦੀ ਜਮੀਨ ਹੈ ਜਾਂ ਕਿਸੇ ਹੋਰ ਸ਼ਹਿਰਾਂ ਜਾਂ ਪਿੰਡਾਂ ਵਿੱਚ ਬਾਕੀ ਵਿਭਾਗਾਂ ਦੀ ਜ਼ਮੀਨ ਹੈ, ਉਨ੍ਹਾਂ ਤੇ ਗਰੀਬਾਂ ਦੇ ਪੁਰਾਣੇ ਕਬਜ਼ੇ ਹਨ, ਬਸਤੀਆਂ ਹਨ, ਨਗਰ ਹਨ, ਜਿਵੇਂ ਕਿ ਅਬਲੋਵਾਲ, ਧੀਰੂ ਨਗਰ, ਸੰਜੇ ਕਲੋਨੀ, ਸ਼ੀਸ਼ ਮਹਿਲ ਕਲੋਨੀ, ਅੰਬੇਦਕਰ ਨਗਰ ਆਦਿ ਬਸਤੀਆਂ/ਨਗਰਾਂ ਨੂੰ ਵਨ ਟਾਈਮ ਪਾਲਿਸੀ ਵਿੱਚ ਰੈਗੂਲਰਾਈਜ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਮਾਲਕ ਬਣਾਇਆ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments