spot_img
spot_img
spot_img
spot_img
Friday, May 24, 2024
spot_img
Homeਪੰਜਾਬਕਰਨਾਟਕ ਵਿਖੇ ਹੋਈ ਕਾਂਗਰਸ ਪਾਰਟੀ ਦੀ ਜ਼ਬਰਦਸਤ ਜਿੱਤ ਦੀ ਖੁਸ਼ੀ ਵਿਚ ਕਾਗਰਸੀ...

ਕਰਨਾਟਕ ਵਿਖੇ ਹੋਈ ਕਾਂਗਰਸ ਪਾਰਟੀ ਦੀ ਜ਼ਬਰਦਸਤ ਜਿੱਤ ਦੀ ਖੁਸ਼ੀ ਵਿਚ ਕਾਗਰਸੀ ਵਰਕਰਾਂ ਵੱਲੋਂ ਮਠਿਆਈ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾਂ

ਕਰਨਾਟਕ ਵਿਖੇ ਹੋਈ ਕਾਂਗਰਸ ਪਾਰਟੀ ਦੀ ਜ਼ਬਰਦਸਤ ਜਿੱਤ ਦੀ ਖੁਸ਼ੀ ਵਿਚ ਕਾਗਰਸੀ ਵਰਕਰਾਂ ਵੱਲੋਂ ਮਠਿਆਈ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾਂ

ਬੱਸੀ ਪਠਾਣਾਂ ਮਨੀਸ਼ ਸ਼ਰਮਾ
ਅੱਜ ਹਲ਼ਕਾ ਬੱਸੀ ਪਠਾਣਾਂ ਵਿਖੇ ਹਲ਼ਕਾ ਸਾਬਕਾ ਵਿਧਾਇਕ ਤੇ ਕਾਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ ਦੀ ਧਰਮਪਤਨੀ ਮੈਡਮ ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਕਰਨਾਟਕ ਵਿਖੇ ਹੋਈ ਕਾਂਗਰਸ ਪਾਰਟੀ ਦੀ ਜ਼ਬਰਦਸਤ ਜਿੱਤ ਦੀ ਖੁਸ਼ੀ ਵਿਚ ਕਾਗਰਸੀ ਵਰਕਰਾਂ ਵੱਲੋਂ ਮਠਿਆਈ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੀਡੀਆ ਨਾਲ਼ ਗਲਬਾਤ ਕਰਦੇ ਹੋਏ ਮੈਡਮ ਗੁਰਪ੍ਰੀਤ ਕੌਰ ਤੇ ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨੇ ਸਾਂਝੇ ਤੌਰ ਤੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਧਦਾ ਜਾ ਰਿਹਾ ਹੈ। ਹੁਣ ਦੇਸ਼ ਵਿੱਚੋਂ ਭਾਜਪਾ ਦੇ ਮਾੜੇ ਪ੍ਰਸ਼ਾਸਨ ਦੇ ਖਾਤਮੇ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਸਾਰੀਆਂ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ। ਕਾਂਗਰਸ ਪਾਰਟੀ ਨੇ ਕਰਨਾਟਕ ਵਿੱਚ ਪੰਜ ਗਾਰੰਟੀਆਂ ਦੇ ਸਹਾਰੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਭਾਜਪਾ ਨੇ ਕਰਨਾਟਕ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਸਣੇ ਸਮੁੱਚੇ ਕੇਂਦਰੀ ਮੰਤਰੀਆਂ ਤੇ ਹੋਰ ਆਗੂਆਂ ਨੇ ਪੂਰੀ ਤਾਕਤ ਝੋਕ ਦਿੱਤੀ ਸੀ। ਉਸ ਦੇ ਬਾਵਜੂਦ ਕਰਨਾਟਕ ਦੇ ਲੋਕਾਂ ਨੇ ਭਾਜਪਾ ਨੂੰ ਨਕਾਰਦੇ ਹੋਏ ਕਾਂਗਰਸ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਵਿਕਾਸ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਹੀ ਸੰਭਵ ਹੈ, ਇਸ ਲਈ ਕਾਂਗਰਸ ਪਾਰਟੀ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਜਿੱਤ ਹਾਸਲ ਕਰ ਕੇ ਕੇਂਦਰ ਵਿੱਚ ਸਰਕਾਰ ਬਣਾ ਕੇ ਦੇਸ਼ ਦਾ ਹਰ ਪੱਖ ਤੋਂ ਵਿਕਾਸ ਕਰੇਗੀ।ਇਸ ਮੌਕੇ ਬਲਾਕ ਸੰਮਤੀ ਚੇਅਰਪਰਸਨ ਬਲਜੀਤ ਕੌਰ, ਕੌਂਸਲਰ ਗੁਰਪ੍ਰੀਤ ਕੌਰ ਨਾਮਧਾਰੀ, ਸ਼੍ਰੀਮਤੀ ਸੁਖਪ੍ਰੀਤ ਕੌਰ,ਹਰਭਜਨ ਸਿੰਘ ਨਾਮਧਾਰੀ, ਸਿੰਗਲਾ, ਪੀਏ ਜਸਵੀਰ ਸਿੰਘ ਭਾਦਲਾ, ਵਧਵਾ,ਅਸ਼ੋਕ ਗੌਤਮ, ਰਾਜੇਸ਼ ਕੁਮਾਰ ਮੱਖਣ,ਅਮਰਜੀਤ ਸਿੰਘ ਸ਼ਹੀਦਗੜ, ਹਰਸੇਵਕ ਸਿੰਘ ਕਲੌੜ, ਪਰਮਿੰਦਰ ਦਮਹੇੜੀ ਤੋਂ ਇਲਾਵਾ ਕਈ ਕਾਗਰਸੀ ਵਰਕਰ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments