spot_img
spot_img
spot_img
spot_img
Tuesday, May 21, 2024
spot_img
Homeਪੰਜਾਬਕਲਮ ਦੇ ਧਨੀ ਡਾ.ਰੁਪਾਲ ਨੂੰ ਜਨਮ ਦਿਨ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।

ਕਲਮ ਦੇ ਧਨੀ ਡਾ.ਰੁਪਾਲ ਨੂੰ ਜਨਮ ਦਿਨ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।

ਕਲਮ ਦੇ ਧਨੀ ਡਾ.ਰੁਪਾਲ ਨੂੰ ਜਨਮ ਦਿਨ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।
ਬਸੀ ਪਠਾਣਾਂ, ( ਮਨੀਸ਼ ਸ਼ਰਮਾ ) ਸਮਾਜ ਵਿਚ ਹਰ ਪਲ ਘਟ ਰਹੀਆਂ ਚੰਗੀਆ, ਮਾੜੀਆ ਘਟਨਾਵਾਂ ਨੂੰ ਸਮਾਜਕ ਲੋਕਾਂ ਦੇ ਨਾਲ ਨਾਲ ਸ਼ਾਸ਼ਨਿਕ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਤਕ ਪਹੁੰਚਾਉਣ ਦਾ ਕੰਮ ਇਕ ਪੱਤਰਕਾਰ ਦੀ ਕਲਮ ਨਾਲੋਂ ਕੋਈ ਹੋਰ ਸੁਚੱਜੇ ਢੰਗ ਨਾਲ ਨਹੀਂ ਕਰ ਸਕਦਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਅਤੇ ਜਿਲ੍ਹਾਂ ਫ਼ਤਹਿਗੜ੍ਹ ਸਾਹਿਬ ਦੇ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਡਾ. ਗੁਰਬਚਨ ਸਿੰਘ ਰੁਪਾਲ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਦਿਆ ਕਰਿਆ । ਉਨ੍ਹਾਂ ਕਿਹਾ ਕਿ ਕਲਮ ਦੇ ਧਨੀ ਡਾ.ਰੁਪਾਲ ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ਦੀ ਓਹ ਮਹਾਨ ਸ਼ਖਸ਼ੀਅਤ ਹਨ ਜਿਨ੍ਹਾਂ ਆਪਣੀ ਜਿੰਦਗੀ ਦੇ ਸੁਨਹਿਰੀ ਸਾਲ ਸਮੇਂ ਸਮੇਂ ਤੇ ਪੰਜਾਬ ਦੀਆ ਨਾਮਵਰ ਅਖ਼ਬਾਰਾਂ ਅਤੇ ਸਮਾਜ ਨੂੰ ਦਿੱਤੇ ਅਤੇ ਮੌਜੂਦਾ ਸਮੇਂ ਵੀ ਪੂਰਨ ਤੌਰ ਤੇ ਸਮਾਜ ਨੂੰ ਸਮਰਪਿਤ ਹਨ। ਇਸ ਸੀਮਤ ਸਮੇਂ ਦੀ ਮੁਲਾਕਾਤ ਦੌਰਾਨ ਰਾਜੇਸ਼ ਸਿੰਗਲਾ ਅਤੇ ਹਰਮਨਪ੍ਰੀਤ ਸਿੰਘ ਨੇ ਡਾ. ਗੁਰਬਚਨ ਸਿੰਘ ਰੁਪਾਲ ਨੂੰ ਜਨਮ ਦਿਨ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਉਹ ਸਦਾ ਹੱਕ,ਸੱਚ ਲਈ ਆਪਣੀ ਕਲਮ ਚੱਲਦੀ ਰੱਖਣਗੇ। ਇਸ ਮੌਕੇ ਸੀਨੀਅਰ ਐਡਵੋਕੇਟ ਅਮਰਜੀਤ ਸਿੰਘ ਚੀਮਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ (ਫ.ਗ.ਸ), ਹਰਨੇਕ ਸਿੰਘ ਏਜੀਐਮ, ਪੀਐਨਬੀ (ਰਿਟਾ), ਅਮਰਜੀਤ ਦੁੱਗ ਡਿਪਟੀ ਮੈਨੇਜਰ ਪੀਐਨਬੀ (ਰਿਟਾ) ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments