spot_img
spot_img
spot_img
spot_img
Monday, May 27, 2024
spot_img
Homeਪਟਿਆਲਾਕਲੱਬ ਪਟਿਆਲਾ ਮਿਡ ਟਾਊਨ ਨੇ ‌ਮਸਤੀ ਕੀ ਪਾਠਸ਼ਾਲਾ ਦੇ ਬੱਚਿਆਂ ਨਾਲ ਮਨਾਇਆ...

ਕਲੱਬ ਪਟਿਆਲਾ ਮਿਡ ਟਾਊਨ ਨੇ ‌ਮਸਤੀ ਕੀ ਪਾਠਸ਼ਾਲਾ ਦੇ ਬੱਚਿਆਂ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ

ਕਲੱਬ ਪਟਿਆਲਾ ਮਿਡ ਟਾਊਨ ਨੇ ‌ਮਸਤੀ ਕੀ ਪਾਠਸ਼ਾਲਾ ਦੇ ਬੱਚਿਆਂ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ
ਪਟਿਆਲਾ 16 ਅਪ੍ਰੈਲ-( ਸੰਨੀ ਕੁਮਾਰ )-
ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਰੌਟਰੀ ਇੰਟਰਨੈਸਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਅਤੇ ਡਿਸਟ੍ਰਿਕਟ ਚੀਫ਼ ਟ੍ਰੇਨਰ ਪੀਡੀਜੀ ਰਾਜਿੰਦਰ ਤਨੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸਾਖੀ ਦਾ ਪ੍ਰਸਿੱਧ ਤਿੳਹਾਰ ਪਿਛਲੇ 25 ਸਾਲਾਂ ਤੋਂ ਖੁੱਲੇ ਆਸਮਾਨ ਹੇਠਾਂ ਚੱਲ ਰਹੇ ਨਿਵੇਕਲੇ ਸਕੂਲ “ਮਸਤੀ ਕੀ ਪਾਠਸ਼ਾਲਾ” ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ.ਵੀਰਪਾਲ ਕੌਰ ਸੰਯੁਕਤ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਸਨ। ਪ੍ਰਧਾਨਗੀ ਸਮਾਜ ਸੇਵੀ ਤੇ ਰੈਡ ਕਰਾਸ ਸੁਸਾਇਟੀ ਦੇ ਸਰਪ੍ਰਸਤ ਰੌਟੇਰੀਅਨ ਭਗਵਾਨ ਦਾਸ ਗੁਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਕੀਤੀ। ਇੰਜ. ਅਮਰਜੀਤ ਸਿੰਘ ਜ਼ਿਲ੍ਹਾ ਐਜੂਕੇਸ਼ਨ ਅਫ਼ਸਰ (ਐਲੀਮੈਂਟਰੀ) ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਰੌਟਰੀ ਕਲੱਬ ਮਿਡ ਟਾਊਨ ਵਲੋਂ ਬੱਚਿਆਂ ਨੂੰ ਸਕੂਲ ਬੈਗ ਤੇ ਖਾਣ ਪੀਣ ਦਾ ਸਮਾਨ ਜਿਵੇਂ ਕਿ ਸਮੋਸੇ, ਚਾਕਲੇਟ, ਬਿਸਕੁਟ ਟਾਫੀਆਂ ਆਦਿ ਵੰਡੇ ਗਏ।
ਮਸਤੀ ਕੀ ਪਾਠਸ਼ਾਲਾ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਸ਼ਾਨਦਾਰ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬੀ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਨੇ ਕਾਫੀ ਆਕਰਸ਼ਿਤ ਕੀਤਾ। ਮੁਖ ਮਹਿਮਾਨ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ‌ ਵਾਲੇ ਸਮੂੰਹ ਬੱਚਿਆਂ ਨੂੰ ਗਿਫ਼ਟ ਤੇ ਪੁਰਸਕਾਰ ਦੇਕੇ ਸਨਮਾਨਿਤ ਕੀਤਾ।
ਮੁਖ ਮਹਿਮਾਨ ਡਾ.ਵੀਰਪਾਲ ਕੌਰ ਨੇ ਸਮੁੱਚੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਵੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਪਾਠਸ਼ਾਲਾ ਦੀ ਸੰਸਥਾਪਕ ਰਾਜਪਾਲ ਮਸਤ ਨੇ ਜੀ ਆਇਆਂ ਕਿਹਾ ਜਦਕਿ ਕਨਵੀਨਰ ਪਵਨ ਗੋਇਲ ਨੇ ਧੰਨਵਾਦੀ ਸ਼ਬਦ ਕਹੇ। ਸੁਦਰਸ਼ਨ ਗੁਪਤਾ ਅਤੇ ਅਨੀਤਾ ਚਾਵਲਾ ਸਾਬਕਾ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਬਰਸਟ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੱਭ ਤੋਂ ਛੋਟੀ ਉਮਰ ਦੀ ਵਾਤਾਵਰਨ ਪ੍ਰੇਮੀ ਏਕਮਜੋਤ ਅਤੇ ਪਰਮਜੀਤ ਸਿੰਘ ਟੈਂਪੂ ਚਾਲਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਗੁਪਤਾ ਮਾਲ ਪਟਵਾਰੀ,ਸਰਿਤਾ ਨੌਹਰੀਆ ਤੇ ਉਹਨਾਂ ਦੀ ਸਪੁਤਰੀ ਐਡੀਸਨਲ ਸੈਸ਼ਨ ਜੱਜ ਹਰਿਆਣਾ, ਅਮਨਦੀਪ ਸਿੰਘ ‌ਬਿਉਟੀ, ਸੈਕਟਰੀ ਰਮੇਸ਼ ਸਿੰਗਲਾ, ਰੋਟੇਰੀਅਨ ਇੰਜ਼ ਹਰਬੰਸ ਸਿੰਘ ਕੁਲਾਰ,ਪਰਮਜੀਤ ਸਿੰਘ, ਡਾ.ਸ੍ਰੀਮਤੀ ਜਨਕ ਸੱਚਦੇਵਾ ਅਤੇ ਕੰਵਲਜੀਤ ਅਮਨ ਵੀ ਹਾਜ਼ਰ ਸਨ।

ਫੋਟੋ ਕੈਪਸਨ: ਏਕਮਜੋਤ ਨੂੰ ਸਨਮਾਨਿਤ ਕਰਦੇ ਹੋਏ ਡਾ.ਵੀਰਪਾਲ ਕੌਰ, ਭਗਵਾਨ ਦਾਸ ਗੁਪਤਾ,ਇੰਜ.ਅਮਰਜੀਤ ਸਿੰਘ, ਪੁਸ਼ਪਿੰਦਰ ਗੁਪਤਾ, ਰਾਜਪਾਲ ਮਸਤ, ਪਵਨ ਗੋਇਲ ਇੰਜ.ਹਰਬੰਸ ਕੁਲਾਰ ਤੇ ਹੋਰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments