spot_img
spot_img
spot_img
spot_img
Friday, May 24, 2024
spot_img
Homeਪਟਿਆਲਾਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ 'ਚ ਕਰੇਗੀ ਸ਼ਾਨਦਾਰ ਪ੍ਰਦਰਸ਼ਨ:ਸੰਜੀਵ ਕਾਲੂ

ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ‘ਚ ਕਰੇਗੀ ਸ਼ਾਨਦਾਰ ਪ੍ਰਦਰਸ਼ਨ:ਸੰਜੀਵ ਕਾਲੂ

ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ‘ਚ ਕਰੇਗੀ ਸ਼ਾਨਦਾਰ ਪ੍ਰਦਰਸ਼ਨ:ਸੰਜੀਵ ਕਾਲੂ
ਪਟਿਆਲਾ,29 ਜਨਵਰੀ ( ਸੰਨੀ ਕੁਮਾਰ ) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਨਗਰ ਨਿਗਮ ਪਟਿਆਲਾ ਦੀਆਂ ਆਉਣ ਵਾਲੀਆ ਚੋਣਾਂ ‘ਚ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ।ਇਨਾ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਜਿਲਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਗੱਲਬਾਤ ਕਰਦਿਆ ਕੀਤਾ।ਉਨਾਂ ਨੇ ਕਿਹਾ ਕਿ ਬਦਲਾਅ ਨਾਮ ਤੇ ਪੰਜਾਬ ਦੇ ਲੋਕਾਂ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ 10 ਮਹੀਨਿਆ ਤੋਂ ਜਾਂਦਾ ਸਮਾਂ ਹੋ ਗਿਆ ਪਰ ਸੂਬਾ ਸਰਕਾਰ ਨੇ ਜੋ ਲੋਕਾਂ ਨਾਲ ਚੋਣਾ ਦੌਰਾਨ ਕੀਤਾ ਇਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ।ਸੰਜੀਵ ਸ਼ਰਮਾ ਕਾਲੂ ਨੇ ਪੰਜਾਬ ਸਰਕਾਰ ਨੂੰ ਕੜੀ ਹੱਥੀ ਲੈਦਿਆ ਕਿਹਾ ਕਿ ਜਿਸ ਦਿਨ ਦੀ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਕੋਈ ਦਿਨ ਇਹੋ ਨਹੀ ਗਿਆ ਜਿਸ ਕੋਈ ਕਤਲੋਗਾਰ ਅਤੇ ਲੁੱਟ ਖੋਹ ਦੀ ਵਾਰਦਾਤ ਨਹੀ ਹੋਈ ਹੋਵੇ ਉਨਾ ਕਿਹਾ ਕਿ ਹਰ ਰੋਜ ਚਾਹੇ ਪੁਲਿਸ ਵਾਲੇ ਮਾਰੇ ਜਾਂਦੇ ਹੋਣ ਚਾਹੇ ਆਮ ਵਿਅਕਤੀ ਮਾਰੇ ਜਾਂਦੇ ਹੋਣ,ਚਾਹੇ ਕੋਈ ਉਹ ਇਨਸਾਨ ਜਿਹੜਾ ਕਿਸੇ ਰੂਪ ਵਿੱਚ ਪ੍ਰਸਿੱਧ ਹੋਵੇ ਉਹ ਮਾਰਿਆ ਜਾਂਦਾ ਹੋਵੇ।ਅੱਜ ਪੂਰੇ ਪੰਜਾਬ ਵਿੱਚ ਲਾਅ ਐਂਡ ਆਰਡਰ ਪੂਰੀ ਤਰਾਂ ਵਿਗੜਿਆ ਹੋਇਆ ਹੈ ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਗੁੰਡਾਗਰਦੀ ਨੇ ਆਪਣੀ ਪੂਰੀ ਚਰਨ ਸੀਮਾ ਹਾਸਲ ਕਰ ਲਈ ਹੈ।ਉਨਾਂ ਨੇ ਕਿਹਾ ਕਿ ਪਟਿਆਲਾ ਵਿਖੇ ਆਉਣ ਵਾਲੀਆ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਤਕੜਾ ਹੋ ਕੇ ਲੜੇਗੀ ਤੇ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ।ਇਸ ਮੌਕੇ ਹਰਦੀਪ ਸਿੰਘ ਖਹਿਰਾ , ਸੇਵਕ ਸਿੰਘ ਝਿੱਲ ਭੂਵੇਸ ਤਿਵਾੜੀ , ਅਮਰਪ੍ਰੀਤ ਸਿੰਘ ਬੋਬੀ ,ਨਿਤਿਨ ਗੋਇਲ ,ਪਰਮਵੀਰ ਸਿੰਘ ਟਿਵਾਣਾ,ਰਿਧਮ ਸ਼ਰਮਾ ,ਮਨਿੰਦਰ ਸਿੰਘ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments