spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਕਾਂਵੜੀਆਂ ਵਲੋਂ ਪਿਪਲੂ ਮਹਾਦੇਵ ਮੰਦਰ ਵਿਚ ਗੰਗਾਜਲ ਨਾਲ ਕੀਤਾ ਰੂਧਰਾਅਭਿਸ਼ੇਕ

ਕਾਂਵੜੀਆਂ ਵਲੋਂ ਪਿਪਲੂ ਮਹਾਦੇਵ ਮੰਦਰ ਵਿਚ ਗੰਗਾਜਲ ਨਾਲ ਕੀਤਾ ਰੂਧਰਾਅਭਿਸ਼ੇਕ

ਕਾਂਵੜੀਆਂ ਵਲੋਂ ਪਿਪਲੂ ਮਹਾਦੇਵ ਮੰਦਰ ਵਿਚ ਗੰਗਾਜਲ ਨਾਲ ਕੀਤਾ ਰੂਧਰਾਅਭਿਸ਼ੇਕ
ਪਟਿਆਲਾ,, 18 ਜੁਲਾਈ ( ਰਾਜੇਸ਼ ਅਗਰਵਾਲ ) -ਸਾਉਣ ਦੇ   ਪਵਿੱਤਰ ਦਿਨਾਂ ਵਿੱਚ ਸ੍ਰੀ ਪਿਪਲੂ ਮਹਾਦੇਵ ਮੰਦਰ ਜੋ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਸਥਿਤ ਹੈ ਵਿਖੇ ਭਗਤਾਂ ਵਲੋਂ 9 ਦਿਨਾਂ ਦੀ ਤਪੱਸਿਆ ਤੋਂ ਬਾਅਦ
ਕਾਂਵੜੀਆਂ ਵਲੋਂ ਪਹੁੰਚ ਕੇ ਪਿਪਲੂ ਮਹਾਦੇਵ ਜੀ ਦਾ ਗੰਗਾਜਲ ਨਾਲ ਰੂਧਰਾਅਭਿਸ਼ੇਕ ਕੀਤਾ ਗਿਆ ਅਤੇ ਨਾਨ-ਛੋਲਿਆਂ ਅਤੇ ਖੀਰ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਜਿਨ੍ਹਾਂ ਕਾਂਵੜੀਆਂ ਵਲੋਂ ਪਿਪਲੂ ਮਹਾਦੇਵ ਦਾ ਰੂਧਰਾਅਭਿਸ਼ੇਕ ਕੀਤਾ ਗਿਆ ਵਿੱਚ ਰੋਬਿਨ ਪੰਡਤ, ਸ਼ਾਨ, ਧਨੀ, ਨਿਤੀਨ ਗਿੱਲ, ਵਿੱਕੀ, ਸੂਰਜ, ਸੰਜੇ, ਨੀਰਜ ਠਾਕੁਰ, ਕਸ੍ਸ ਆਦਿ ਸ਼ਾਮਲ ਹਨ। ਇਸ ਮੌਕੇ ਮੰਦਰ ਮੁਖੀ ਸੁਆਮੀ ਦੁਆਰਕਾ ਗਿਰੀ ਨੇ ਵਿਸ਼ਵ ਦੇ ਭਲੇ ਲਈ ਪਿਪਲੂ ਮਹਾਦੇਵ, ਮਾਂ ਪਾਰਵਤੀ ਜੀ ਦੀ ਪ੍ਰਾਰਥਨਾ ਵੀ ਕੀਤੀ। ਇਸ ਮੌਕੇ ਸਵਾਮੀ ਦਵਾਰਕਾ ਗਿਰੀ ਜੀ ਨੇ ਕਿਹਾ ਕਿ ਸਉਣ ਮਹੀਨੇ ਦੇ ਵਿੱਚ ਮਹਾਦੇਵ ਅਤੇ ਮਾਤਾ ਪਾਰਵਤੀ ਜੀ ਦੀ ਪੂਜਾ ਕਰਨ ਨਾਲ ਭਗਤਾਂ ਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਭਗਤਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਭਗਵਾਨ ਭੋਲੇ ਨਾਥ ਜੋ ਕਿ ਆਪਣੇ ਸੁਭਾਅ ਤੋਂ ਭੋਲੇ ਹਨ ਹਰ ਵਕਤ ਭਗਤ ਨਾਲ ਰਹਿ ਕੇ ਉਸਦੀ ਰੱਖਿਆ ਵੀ ਕਰਦੇ ਹਨ।
ਇਸ ਮੌਕੇ ਗੁਰਜੋਤ ਗੋਲਡੀ, ਵਰਿੰਦਰ ਮੌਦਰਿਕ, ਦਮਨ ਆਦਿ ਭਗਤਾਂ ਨੇ ਸੇਵਾ ਕੀਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments