spot_img
spot_img
spot_img
spot_img
Friday, May 24, 2024
spot_img
Homeਪੰਜਾਬਕਾਨੂੰਨ ਰਾਹੀਂ ਕੀਤੀ ਜਾਵੇਗੀ ਵਾਤਾਵਰਣ ਦੀ ਰੱਖਿਆ: ਐਡਵੋਕੇਟ ਕਰਕਰਾ

ਕਾਨੂੰਨ ਰਾਹੀਂ ਕੀਤੀ ਜਾਵੇਗੀ ਵਾਤਾਵਰਣ ਦੀ ਰੱਖਿਆ: ਐਡਵੋਕੇਟ ਕਰਕਰਾ

ਕਾਨੂੰਨ ਰਾਹੀਂ ਕੀਤੀ ਜਾਵੇਗੀ ਵਾਤਾਵਰਣ ਦੀ ਰੱਖਿਆ: ਐਡਵੋਕੇਟ ਕਰਕਰਾ
ਪਟਿਆਲਾ (18 ਜੁਲਾਈ)। ਗਾਰਡੀਅਨਜ਼ ਆਫ ਕਾਂਸਟੀਟਿਊਸ਼ਨ (ਜੀਓਸੀ) ਸੰਸਥਾ ਕਾਨੂੰਨ ਰਾਹੀਂ ਵਾਤਾਵਰਣ ਦੀ ਰੱਖਿਆ ਕਰੇਗੀ। ਵਾਤਾਵਰਣ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਪੁਲਸ ਵਿੱਚ ਸ਼ਿਕਾਇਤ ਤੋਂ ਲੈਕੇ ਅਦਾਲਤ ਵਿੱਚ ਉਨ੍ਹਾਂ ਦੇ ਖ਼ਿਲਾਫ਼ ਕੇਸ ਦੀ ਪੈਰਵੀ ਵੀ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਅਤੇ ਜੀਓਸੀ ਦੇ ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾ ਨੇ ਪ੍ਰਗਟ ਕੀਤੇ। ਉਹ ਸਨੌਰ ਰੋਡ ਵਿਖੇ ਸਥਿਤ ਪਟਿਆਲਾ ਇਨਕਲੇਵ ਵਿਖੇ ਆਯੋਜਿਤ ਵਾਤਾਵਰਣ ਜਾਗਰੂਕਤਾ ਕੈਂਪ ਦੌਰਾਨ ਕਲੋਨੀ ਵਾਸੀਆਂ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਕੈਂਪ ਦਾ ਆਯੋਜਨ ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਜਰਨੈਲ ਸਿੰਘ ਪੀ.ਐਫ.ਐਸ. ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਜੀਓਸੀ ਸੰਸਥਾ ਅਤੇ ਪਟਿਆਲਾ ਇਨਕਲੇਵ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਕੀਤਾ ਗਿਆ। ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਨੇ ਕੈਂਪ ਦੀ ਪ੍ਰਧਾਨਗੀ ਕੀਤੀ, ਜਦਕਿ ਪ੍ਰਸਿੱਧ ਸਮਾਜ-ਸੇਵੀ ਅਤੇ ਵਾਤਾਵਰਣ ਪ੍ਰੇਮੀ ਦਲਬਾਰਾ ਸਿੰਘ ਦੁਬਈ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਕੈਂਪ ਦੌਰਾਨ ਕਾਲੋਨੀ ਵਾਸੀਆਂ ਨੂੰ ਵਾਤਾਵਰਣ ਦਾ ਮਹੱਤਵ ਦੱਸਿਆ ਗਿਆ ਅਤੇ ਪੌਦਾਰੋਪਣ ਮੁਹਿੰਮ ਚਲਾਕੇ ਵੱਖ-ਵੱਖ ਦੇਸੀ ਕਿਸਮਾਂ ਦੇ ਤਿੰਨ ਸੌ ਬੂਟੇ ਲਗਾਏ ਗਏ।
ਐਡਵੋਕੇਟ ਕਰਕਰਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਭਾਵਨਾ ਮੁਤਾਬਿਕ ਭ੍ਰਿਸ਼ਟਾਚਾਰ ਅਤੇ ਭੇਦ-ਭਾਵ ਮੁਕਤ ਸਮਾਜ ਦੀ ਉਸਾਰੀ, ਗਰੀਬ ਤੱਕ ਇਨਸਾਫ਼ ਦੀ ਪਹੁੰਚ, ਵਾਤਾਵਰਣ ਦੀ ਰੱਖਿਆ ਆਦਿ ਮਨੋਰਥਾਂ ਦੀ ਪੂਰਤੀ ਲਈ ਜੀਓਸੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲ, ਜੰਗਲੀ ਜੀਵਣ ਅਤੇ ਰੁੱਖ ਅਣਬੋਲਦਾ ਧੰਨ ਹਨ। ਅੱਜ ਮਨੁੱਖ ਸਭ ਤੋਂ ਵੱਧ ਬੇਇਨਸਾਫ਼ੀ ਇਨ੍ਹਾਂ ਨਾਲ ਹੀ ਕਰ ਰਿਹਾ ਹੈ। ਅਜਿਹੇ ਵਿੱਚ ਜੀਓਸੀ ਇਨ੍ਹਾਂ ਦੇ ਹੱਕ ਵਿੱਚ ਡਟੇਗੀ। ਰੇਂਜ ਅਫ਼ਸਰ ਸੁਰਿੰਦਰ ਸ਼ਰਮਾ ਨੇ ਰੁੱਖਾਂ ਅਤੇ ਵਾਤਾਵਰਣ ਦੀ ਸੰਭਾਲ ਸਬੰਧੀ ਨੁਕਤੇ ਸਾਂਝੇ ਨੁਕਤੇ ਕੀਤੇ। ਜਾਗਰੂਕਤਾ ਕੈਂਪ ਦੇ ਸਫ਼ਲ ਆਯੋਜਨ ਲਈ ਬੀਟ ਅਫਸਰ ਅਮਨ ਅਰੋੜਾ ਅਤੇ ਹਰਦੀਪ ਸ਼ਰਮਾ ਦੀ ਸ਼ਲਾਘਾ ਕੀਤੀ।
ਵਿਸ਼ੇਸ਼ ਮਹਿਮਾਨ ਦਲਬਾਰਾ ਸਿੰਘ ਦੁਬਈ ਨੇ ਵਾਤਾਵਰਣ ਜਾਗਰੂਕਤਾ ਸੰਬੰਧੀ ਵਣ ਵਿਸਥਾਰ ਮੰਡਲ ਪਟਿਆਲਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਣ ਵਿਭਾਗ ਨੂੰ ਵਾਤਾਵਰਣ ਦੇ ਹਿੱਤ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜੀਓਸੀ ਵੱਲੋਂ ਦਲਬਾਰਾ ਸਿੰਘ ਨੂੰ ਸਕੱਤਰ ਜਨਰਲ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਮੌਕੇ ਪਟਿਆਲਾ ਇਨਕਲੇਵ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਗੋਬਿੰਦਰ ਸਿੰਘ, ਜਨਰਲ ਸਕੱਤਰ ਦੇਵ ਰਾਜ ਸਿੰਘ, ਸਲਾਹਕਾਰ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਹਾਂਡਾ, ਪ੍ਰੈੱਸ ਸਕੱਤਰ ਦਰਸ਼ਨ ਸਿੰਘ, ਵਿੱਤ ਸਕੱਤਰ ਦੇਵ ਦੱਤ, ਕਾਰਜਕਾਰੀ ਮੈਂਬਰ ਜਗਤਾਰ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਲੋਕ ਮੌਜੂਦ ਸਨ।

ਫੋਟੋ ਕੈਪਸ਼ਨ-ਸੋਮਵਾਰ ਨੂੰ ਪਟਿਆਲਾ ਦੇ ਸਨੌਰ ਰੋਡ ਸਥਿਤ ਪਟਿਆਲਾ ਇਨਕਲੇਵ ਵਿਖੇ ਵਣ ਵਿਸਥਾਰ ਰੇੰਜ ਪਟਿਆਲਾ ਵੱਲੋਂ ਆਯੋਜਿਤ ਵਾਤਾਵਰਣ ਜਾਗਰੂਕਤਾ ਕੈਂਪ ਦੌਰਾਨ ਬੂਟਾ ਲਾਉਂਦੇ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ, ਰੇਂਜ ਅਫ਼ਸਰ ਸੁਰਿੰਦਰ ਸ਼ਰਮਾ, ਸਮਾਜ-ਸੇਵੀ ਦਲਬਾਰਾ ਸਿੰਘ ਦੁਬਈ ਅਤੇ ਹੋਰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments