spot_img
spot_img
spot_img
spot_img
Friday, May 24, 2024
spot_img
Homeਪਟਿਆਲਾਕਾਰਜ਼ਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਮਿਲੇ ਜਿ਼ਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ...

ਕਾਰਜ਼ਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਮਿਲੇ ਜਿ਼ਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ

ਕਾਰਜ਼ਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਮਿਲੇ ਜਿ਼ਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ
– ਕਾਂਗਰਸ ਪਾਰਟੀ ਲਈ ਡੱਟ ਕੇ ਕੰਮ ਕਰਨ ਲਈ ਦਿੱਤਾ ਥਾਪੜਾ
– ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਜਾਵੇਗਾ ਪਹੁੰਚਾਇਆ: ਸੰਜੀਵ ਸ਼ਰਮਾ ਕਾਲੂ
ਪਟਿਆਲਾ:-( ਸੰਨੀ ਕੁਮਾਰ ):-ਅੱਜ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੀ ਸਮੂਚੀ ਟੀਮ ਅਤੇ ਐਮ ਸੀ ਸਹਿਬਾਨਾਂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਮਿਲੀ।ਇਸ ਦੌਰਾਨ ਪੂਰੀ ਟੀਮ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ।ਇਸ ਦੌਰਾਨ ਯੂਥ ਕਾਂਗਰਸ ਪਟਿਆਲਾ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਡੱਟ ਕੇ ਕੰਮ ਕਰਨ ਲਈ ਥਾਪੜਾ ਦਿੱਤਾ। ਇਸ ਉਪਰੰਤ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਸਬੰਧੀ ਵਿਚਾਰ ਚਰਚਾ ਕੀਤੀ ।
ਵਿਚਾਰ ਚਰਚਾ ਕਰਦਿਆਂ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਦਸਿਆ ਕਿ ਵੱਡੀ ਗਿਣਤੀ ਵਿਚ ਨੌਜਵਾਨ ਅੱਜ ਯੂਥ ਕਾਂਗਰਸ ਦੇ ਵਿਚ ਸ਼ਾਮਲ ਹੋ ਰਹੇ ਹਨ ਤੇ ਆਪਣੀ ਮੈਂਬਰਸਿ਼ਪ ਲੈ ਰਹੇ ਹਨ। ਉਨ੍ਹਾਂ ਕਿਹਾ ਨੌਜਵਾਨ ਹੀ ਸਾਡਾ ਆਉਣ ਵਾਲਾ ਭਵਿੱਖ ਹਨ, ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਤੇ ਉਨ੍ਹਾਂ ਨੂੰ ਅੱਗੇ ਲੈ ਕੇ ਜਾਣਗੇl ਇਸ ਉਪਰੰਤ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਵਿਕਾਸ ਕੀਤਾ ਹੈ।ਇਸ ਕਾਰਨ ਹੀ ਅੱਜ ਦੇਸ਼ ਦੀ ਤਰੱਕੀ ਵੱਲ ਅੱਗੇ ਵੱਧ ਰਿਹਾ ਹੈ।ਉਨ੍ਹਾਂ ਕਿਹਾ ਕਿ 2024 ਦੇ ਵਿਚ ਯੂਥ ਕਾਂਗਰਸ ਦੀ ਪੂਰੀ ਟੀਮ ਵੱਲੋਂ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।ਇਸ ਮੌਕੇ ਪ੍ਰਧਾਨ ਪਟਿਆਲਾ ਦਿਹਾਤੀ ਮਾਧਵ ਸਿੰਗਲਾ, ਪ੍ਰਧਾਨ ਪਟਿਆਲਾ ਸ਼ਹਿਰੀ ਅਭਿਨਵ ਸ਼ਰਮਾ, ਪ੍ਰਧਾਨ ਐਸ.ਸੀ ਸੈੱਲ ਸੇਵਕ ਝਿੱਲ, ਸਾਬਕਾ ਐਮ.ਸੀ ਅਮਰਪ੍ਰੀਤ ਬੌਬੀ, ਸਾਬਕਾ ਐਮ.ਸੀ ਹਰਦੀਪ ਖਹਿਰਾ, ਸਾਬਕਾ ਐਮ.ਸੀ ਅਰੁਣ ਤਿਵਾੜੀ, ਭੁਵੇਸ਼ ਤਿਵਾੜੀ, ਨਿਤਿਨ ਗੋਇਲ, ਰਿਧਮ ਸ਼ਰਮਾ, ਗੁਰਮੀਤ, ਪਰਵੀਨ, ਅਰਸ਼ ਬਾਜਵਾ, ਅਮੀਸ਼ ਗੋਇਲ,ਲੁਗੇਸ਼ ਬਾਂਸਲ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments