spot_img
spot_img
spot_img
spot_img
Friday, May 24, 2024
spot_img
Homeਪੰਜਾਬਕਾਰ ਸਵਾਰਾਂ ਵੱਲੋਂ ਫਾਇਰਿੰਗ ਕਰਦਿਆਂ ਕੀਤੇ ਹਮਲੇ ਚ ਦੋ ਜ਼ਖਮੀ,ਮਾਮਲਾ ਦਰਜ਼ ਕਰਦਿਆਂ...

ਕਾਰ ਸਵਾਰਾਂ ਵੱਲੋਂ ਫਾਇਰਿੰਗ ਕਰਦਿਆਂ ਕੀਤੇ ਹਮਲੇ ਚ ਦੋ ਜ਼ਖਮੀ,ਮਾਮਲਾ ਦਰਜ਼ ਕਰਦਿਆਂ ਪੁਲਿਸ ਨੇ ਜਾਂਚ ਆਰੰਭੀ।

ਕਾਰ ਸਵਾਰਾਂ ਵੱਲੋਂ ਫਾਇਰਿੰਗ ਕਰਦਿਆਂ ਕੀਤੇ ਹਮਲੇ ਚ ਦੋ ਜ਼ਖਮੀ,ਮਾਮਲਾ ਦਰਜ਼ ਕਰਦਿਆਂ ਪੁਲਿਸ ਨੇ ਜਾਂਚ ਆਰੰਭੀ।
ਬਠਿੰਡਾ-08 ਦਸੰਬਰ (ਪਰਵਿੰਦਰ ਜੀਤ ਸਿੰਘ) ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਬੀਤੇ ਦਿਨਾਂ ਚ ਗੈਂਗਸਟਰਾਂ ਵੱਲੋਂ ਵਪਾਰੀਆਂ ਤੋਂ ਫਿਰੌਤੀਆਂ ਮੰਗਣ ਦੇ ਸਾਹਮਣੇ ਆਏ ਮਾਮਲੇ ਉਪਰੰਤ ਭਾਂਵੇ ਪੁਲਿਸ ਨੇ ਸ਼ਹਿਰ ਵਿੱਚ ਦਿਨ ਰਾਤ ਦੀ ਗਸ਼ਤ ਦੇ ਭਰੋਸੇ ਦਿੱਤੇ ਸਨ ਪਰ ਬੀਤੀ ਰਾਤ ਨਿਸ਼ਾਨ ਏ ਖਾਲਸਾ ਚੌਂਕ ਚ ਕਾਰ ਸਵਾਰ ਵਿਅਕਤੀਆਂ ਵੱਲੋਂ ਫਾਇਰਿੰਗ ਅਤੇ ਕੁੱਟਮਾਰ ਕਰਨ ਕਾਰਣ ਇੱਕ ਸੈਲੂਨ ਮਾਲਕ ਅਤੇ ਉਸਦਾ ਸਾਥੀ ਦੇ ਗੰਭੀਰ ਜਖਮੀ ਹੋਣ ਦੇ ਸਾਹਮਣੇ ਆਏ ਮਾਮਲੇ ਨੇ ਪੁਲਿਸ ਦੇ ਸੁਰੱਖਿਆ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।ਘਟਨਾ ਤੋਂ ਮਗਰੋਂ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪਸਰਿਆ ਦਿਖਾਈ ਦੇ ਰਿਹੈ।
     ਤਲਵੰਡੀ ਸਾਬੋ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਅਨੁਸਾਰ ਹਸਪਤਾਲ ਚ ਜ਼ੇਰੇ ਇਲਾਜ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਤਲਵੰਡੀ ਸਾਬੋ ਨੇ ਦੱਸਿਆ ਕਿ ਉਹ ਜਾਨੀ ਹੇਅਰ ਸੈਲੂਨ ਤੇ ਕੰਮ ਕਰਦਾ ਹੈ ਅਤੇ ਸੈਲੂਨ ਮਾਲਕ ਜਾਨੀ ਨਾਲ ਉਸਦੀ ਚੰਗੀ ਦੋਸਤੀ ਵੀ ਹੈ।ਉਸ ਮੁਤਾਬਿਕ ਸੈਲੂਨ ਤੇ ਜਸਪ੍ਰੀਤ ਸਿੰਘ ਵਾਸੀ ਕੋਟਬਖਤੂ ਦੀ ਵੀ ਕਾਫੀ ਆਉਣੀ ਜਾਣੀ ਹੈ।ਜਸਪ੍ਰੀਤ ਸਿੰਘ ਦੇ ਇੱਕ ਲੜਕੀ ਨਾਲ ਦੋਸਤਾਨਾ ਸਬੰਧ ਹਨ ਅਤੇ ਬੀਤੀ ਰਾਤ ਜਦੋਂ ਜਸਪ੍ਰੀਤ ਸਾਡੇ ਕੋਲ ਬੈਠਾ ਸੀ ਤਾਂ ਪਤਾ ਲੱਗਾ ਕਿ ਉਕਤ ਲੜਕੀ ਦਾ ਮੋਬਾਈਲ ਉਸ ਕੋਲ ਸੀ ਜਿਸਤੇ ਰਾਤ ਨੂੰ ਕਰੀਬ ਅੱਠ ਵਜੇ ਇੱਕ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਗੱਗੂ ਦੱਸਦਿਆਂ ਉਸਨਾਲ ਮਿਲਣ ਦੀ ਇੱਛਾ ਜਾਹਿਰ ਕੀਤੀ।ਦਰਜ਼ ਬਿਆਨਾਂ ਮੁਤਾਬਿਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ,ਸੈਲੂਨ ਮਾਲਕ ਜਾਨੀ ਅਤੇ ਜਸਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਸਮੇਤ ਰਾਤ ਨੂੰ ਉਕਤ ਫੋਨ ਕਾਲ ਵਾਲੇ ਵਿਅਕਤੀ ਨੂੰ ਮਿਲਣ ਦੇ ਮੰਤਵ ਨਾਲ ਖੰਡਾ ਚੌਂਕ ਪੁੱਜੇ।ਇਸੇ ਦੌਰਾਨ ਇੱਕ ਮਾਰੂਤੀ ਕਾਰ ਚੌਂਕ ਚ ਆਈ ਜਿਸ ਵਿੱਚੋਂ ਚਾਰ ਸਵਾਰ ਨਿਕਲੇ ਅਤੇ ਉਨਾਂ ਵਿੱਚੋਂ ਇੱਕ ਨੇ ਬਾਰਾਂ ਬੋਰ ਬੰਦੂਕ ਨਾਲ ਮਾਰ ਦੇਣ ਦੀ ਨੀਯਤ ਤਹਿਤ ਜਸਪ੍ਰੀਤ ਸਿੰਘ ਵੱਲ ਫਾਇਰ ਕੀਤਾ ਪਰ ਉਸਦੇ ਸਾਈਡ ਤੇ ਹੋਣ ਕਾਰਣ ਫਾਇਰ ਮੇਰੇ ਲੱਗ ਗਿਆ ਜਦੋਂਕਿ ਇੱਕ ਹੋਰ ਸਵਾਰ ਨੇ ਜਾਨੀ ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ।ਪੀੜਿਤ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਰੌਲਾ ਸੁਣਕੇ ਕਾਰ ਸਵਾਰ ਭੱਜ ਨਿਕਲੇ।ਉੱਧਰ ਉਕਤ ਮਾਮਲੇ ਚ ਜ਼ਖਮੀ ਜਾਨੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀ ਤਾਂ ਉਹ ਹੋਰ ਨੁਕਸਾਨ ਵੀ ਕਰ ਸਕਦੇ ਹਨ।ਪੀੜਿਤਾਂ ਦੇ ਵਾਰਿਸਾਂ ਨੇ ਇਸ ਮੌਕੇ ਦਾਅਵਾ ਕੀਤਾ ਕਿ ਸ਼ਹਿਰ ਦੇ ਪ੍ਰਮੁੱਖ ਚੌਂਕ ਵਿੱਚ ਰਾਤ ਸਮੇਂ ਕੋਈ ਵੀ ਪੁਲਿਸ ਮੁਲਾਜ਼ਮ ਤੈਨਾਤ ਨਹੀ ਸੀ ਨਹੀ ਤਾਂ ਉਕਤ ਹਾਦਸੇ ਤੋਂ ਬਚਾਅ ਹੋ ਸਕਦਾ ਸੀ।ਦੂਜੇ ਪਾਸੇ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਗੱਗੂ ਸਮੇਤ ਕੁਝ ਅਣਪਛਾਤਿਆਂ ਤੇ ਇਰਾਦਾ ਕਤਲ ਅਤੇ ਅਸਲ੍ਹਾ ਐਕਟ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਕਥਿਤ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments